ਬੇਅਦਬੀ ਕਾਂਡ ‘ਚ ਗ੍ਰਿਫ਼ਤਾਰ ਕੀਤੇ ਡੇਰਾ ਪ੍ਰੇਮੀਆਂ ਨੂੰ ਗੁਰੂਸਰ ਲੈ ਕੇ ਪਹੁੰਚੀ ਐਸ.ਆਈ.ਟੀ ਟੀਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਠਿੰਡਾ ਦੇ ਪਿੰਡ ਗੁਰੂਸਰ ਵਿਚ ਹੋਈ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਮਾਮਲੇ ‘ਚ ਪੰਜਾਬ ਪੁਲਿਸ ਦੀ ਐਸ.ਆਈ.ਟੀ ਦੁਆਰਾ ਫੜੇ ਗਏ....

Arrest

ਚੰਡੀਗੜ੍ਹ (ਪੀਟੀਆਈ) : ਬਠਿੰਡਾ ਦੇ ਪਿੰਡ ਗੁਰੂਸਰ ਵਿਚ ਹੋਈ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਮਾਮਲੇ ‘ਚ ਪੰਜਾਬ ਪੁਲਿਸ ਦੀ ਐਸ.ਆਈ.ਟੀ  ਟੀਮ ਦੁਆਰਾ ਫੜੇ ਗਏ ਡੇਰਾ ਪ੍ਰੇਮੀਆਂ ਜਤਿੰਦਰ ਜਿੰਮੀ, ਕੁਲਦੀਪ ਸਿੰਘ, ਬਲਜੀਤ ਸਿੰਘ, ਸੁਖਮੰਦਰ ਸਿੰਘ ਅਤੇ ਇਕ ਹੋਰ ਨੂੰ ਪੁਲਿਸ ਸੋਮਵਾਰ ਨੂੰ ਗੁਰੂਸਰ ਵਿਚ ਘਟਨਾ ਸਥਾਨ ਉਤੇ ਲੈ ਕੇ ਆਈ ਹੈ। ਐਸ.ਆਈ.ਟੀ ਦੇ ਅਧਿਕਾਰੀ ਇੰਸਪੈਕਟਰ ਦਲਵੀਰ ਸਿੰਘ ਅਤੇ ਡੀ.ਐਸ.ਪੀ ਸੁਲੱਖਣ ਸਿੰਘ ਨੇ ਘਟਨਾ ਸਥਾਨ ਦੇ ਬਾਰੇ ‘ਚ ਦੋਸ਼ੀਆਂ ਤੋਂ ਪੁਛ-ਗਿਛ ਕੀਤੀ।

ਇਸ ਮਾਮਲੇ ਵਿਚ ਐਤਵਾਰ ਨੂੰ ਫੜੇ ਗਏ ਦੋ ਡੇਰਾ ਪ੍ਰੇਮੀ ਅਮਰਜੀਤ ਸਿੰਘ ਅਤੇ ਸਾਧੂ ਸਿੰਘ ਨੂੰ ਐਸ.ਆਈ.ਟੀ ਅਧਿਕਾਰੀਆਂ ਨੇ ਅਦਾਲਤ ਵਿਚ ਪੇਸ਼ ਕੀਤਾ ਜਿਥੇ ਦੋਨਾਂ ਨੂੰ ਤਿੰਨ ਦਿਨ ਲਈ ਪੁਲਿਸ ਰਿਮਾਂਡ ‘ਤੇ ਭੇਜ ਦਿਤਾ ਗਿਆ। ਜਾਣਕਾਰੀ ਦੇ ਮੁਤਾਬਿਕ ਬੇਅਦਬੀ ਦੀ ਜਾਂਚ ਕਰ ਰਹੀ ਐਸ.ਆਈ.ਟੀ ਦੀ ਟੀਮ ਵੱਲੋਂ ਦੋਸ਼ੀਆਂ ਨੂੰ ਪਿੰਡ ਗੁਰੂਸਰ ਲੈ ਕੇ ਜਾਣਾ ਮਹੱਤਵਪੂਰਨ ਦੱਸਿਆ ਜਾ ਰਿਹਾ ਹੈ। ਕਿਉਂਕਿ ਐਸ.ਆਈ.ਟੀ ਵੱਲੋਂ ਦੋਸ਼ੀਆਂ ਤੋਂ ਨਿਸ਼ਾਨਦੇਹੀ ਕਰਵਾਉਣਾ ਮੁੱਖ ਕਾਰਜ ਸੀ।ਇਸ ਵਿਚ ਐਸ.ਆਈ.ਟੀ ਟੀਮ ਕਾਮਯਾਬ ਹੋ ਗਈ।

ਹਾਲਾਂਕਿ ਇਸ ਸੰਬੰਧੀ ਐਸ.ਆਈ.ਟੀ ਦੇ ਅਧਿਕਾਰੀਆਂ ਨੇ ਅਧਿਕਾਰਕ ਤੌਰ ‘ਤੇ ਮੀਡੀਆ ਨਾਲ ਕੋਈ ਗੱਲ-ਬਾਤ ਨਹੀਂ ਕੀਤੀ। ਸੂਤਰਾਂ ਦੇ ਮੁਤਾਬਿਕ ਐਸ.ਆਈ.ਟੀ ਹੁਣ ਵੱਡੀ ਤੇਜ਼ੀ ਨਾਲ ਬੇਅਦਬੀ ਮਾਮਲੇ ‘ਚ ਅੱਗੇ ਵਧ ਰਹੀ ਹੈ ਅਤੇ ਜਲਦ ਹੀ ਬੇਅਦਬੀ ਮਾਮਲੇ ‘ਚ ਇਕ ਵੱਡਾ ਖੁਲਾਸਾ ਕਰ ਸਕਦੀ ਹੈ। ਦੋਸ਼ੀਆਂ ਨੂੰ ਪਿੰਡ ਗੁਰੂਸਰ ਲੈ ਕੇ ਆਉਣ ਦੀ ਥਾਣਾ ਭਗਤਾ ਭਾਈਕਾ ਦੇ ਮੁਖੀ ਇੰਸਪੈਕਟਰ ਹਰਜੀਤ ਸਿੰਘ ਨੇ ਪੁਸ਼ਟੀ ਕੀਤੀ ਹੈ ਕਿ ਉਹਨਾਂ ਦੱਸਿਆ ਕਿ ਐਸ.ਆਈ.ਟੀ ਦੇ ਇੰਸਪੈਕਟਰ ਅਤੇ ਡੀ.ਐਸ.ਪੀ ਪੰਜ ਦੋਸ਼ੀਆਂ ਨੂੰ ਲੈ ਕੇ ਪਿੰਡ ਗੁਰੂਸਰ ਆਏ ਸੀ।