ਐਸ.ਆਈ.ਟੀ ਦੀ ਗੁਰੂਸਰ ਫੇਰੀ, ਕਾਬੂ ਪ੍ਰੇਮੀਆਂ ਨੇ ਅਪਣਾ ਜੁਰਮ ਕਬੂਲਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਲਾਕੇ ਅੰਦਰ ਪਿਛਲੇ ਦਿਨੀਂ ਵਾਪਰੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੀਆਂ ਘਟਨਾਵਾਂ ਨੂੰ ਲੈ ਕੇ ਸੂਬਾ ਸਰਕਾਰ ਵਲੋਂ ਗਠਤ ਕੀਤੀ........

SIT's Gurusar Round, Dera Lovers Accepted Their Offenses

ਭਗਤਾ ਭਾਈ ਕਾ : ਇਲਾਕੇ ਅੰਦਰ ਪਿਛਲੇ ਦਿਨੀਂ ਵਾਪਰੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੀਆਂ ਘਟਨਾਵਾਂ ਨੂੰ ਲੈ ਕੇ ਸੂਬਾ ਸਰਕਾਰ ਵਲੋਂ ਗਠਤ ਕੀਤੀ ਐਸ.ਆਈ.ਟੀ ਵਲੋਂ ਬੀਤੇ ਦਿਨੀਂ ਕਾਬੂ ਕੀਤੇ ਗਏ ਡੇਰਾ ਪ੍ਰੇਮੀਆਂ ਨੂੰ ਬੇਅਦਬੀ ਵਾਲੀ ਥਾਂ ਪਿੰਡ ਗੁਰੂਸਰ ਵਿਖੇ ਭਾਰੀ ਸੁਰੱਖਿਆ ਅਧੀਨ ਲਿਆਂਦਾ ਗਿਆ। ਜਿਥੇ ਟੀਮ ਵਲੋਂ ਬੇਅਦਬੀ ਵਾਲੀਆਂ ਥਾਵਾਂ ਦਾ ਮੁਆਇਨਾ ਕੀਤਾ ਗਿਆ। ਟੀਮ ਦੀ ਪਿੰਡ 'ਚ ਆਉਣ ਦੀ ਭਿਣਕ ਪੈਣ ਸਾਰ ਪਿੰਡ ਵਾਸੀ ਭਾਰੀ ਗਿਣਤੀ ਵਿਚ ਘਟਨਾ ਸਥਾਨ 'ਤੇ ਇਕੱਠੇ ਹੋ ਗਏ।

ਇਸ ਮੌਕੇ ਭਾਰੀ ਪੁਲਿਸ ਫ਼ੋਰਸ ਬਲ ਦੀ ਤਾਇਨਤੀ ਅਤੇ ਸੁਰੱਖਿਆ ਨੂੰ ਮੱਦੇਨਜ਼ਰ ਰਖਦੇ ਹੋਏ ਟੀਮ ਵਲੋਂ ਚੱਪੇ-ਚੱਪੇ ਉਪਰ ਨਜ਼ਰ ਰੱਖੀ ਹੋਈ ਸੀ, ਇਥੋਂ ਤਕ ਕੀ ਮੀਡੀਆ ਤੋਂ ਵੀ ਜਾਂਚ ਟੀਮ ਨੇ ਜਿਥੇ ਖ਼ੁਦ ਦੂਰੀ ਬਣਾਈ ਰੱਖੀ, ਉਥੇ ਮੀਡੀਆ ਨੂੰ ਵੀ ਰੀਪੋਰਟਾਂ ਜਨਤਕ ਨਾ ਕਰਨ ਦੀ ਅਪੀਲ ਕੀਤੀ ਤਾਂ ਜੋ ਪੜਤਾਲ ਵਿਚ ਪੈਦਾ ਹੋ ਰਹੇ ਅੜਿੱਕੇ ਖ਼ਤਮ ਹੋ ਸਕਣ। ਉਧਰ ਟੀਮ ਵਲੋਂ ਕਾਬੂ ਕੀਤੇ ਗਏ ਡੇਰਾ ਪ੍ਰੇਮੀ ਜਤਿੰਬਰਵੀਰ ਉਰਫ਼ ਜਿੰਮੀ ਅਰੋੜਾ, ਸੁਖਮੰਦਰ ਸਿੰਘ ਸਮੇਤ ਹੋਰ ਲੋਕਾਂ ਵਲੋਂ ਘਟਨਾਵਾਂ ਵਾਲੀਆਂ ਥਾਂ ਦੀ ਨਿਸ਼ਾਨਦੇਹੀ ਕਰਦਿਆਂ ਪੁਲਿਸ ਦੀ ਹਾਜ਼ਰੀ ਵਿਚ ਆਮ ਲੋਕਾਂ ਸਾਹਮਣੇ ਅਪਣਾ ਗੁਨਾਹ ਵੀ ਕਬੂਲ ਕੀਤਾ ਗਿਆ।

ਇਸ ਮਸਲੇ ਵਿਚ ਜਾਂਚ ਟੀਮ ਦੇ ਅਧਿਕਾਰੀਆਂ ਵਲੋਂ ਪ੍ਰੇਮੀਆਂ ਦੇ ਜ਼ੁਰਮ ਕਬੂਲ ਕੀਤੇ ਜਾਣ ਦੀ ਵੀਡੀਉਗ੍ਰਾਫ਼ੀ ਵੀ ਕੀਤੀ ਗਈ। ਇਸ ਬਾਰੇ ਕੁੱਝ ਵੀ ਨਹੀਂ ਕਿਹਾ ਜਾ ਸਕਦਾ ਕਿ ਪ੍ਰੇਮੀਆਂ ਵਲੋਂ ਇਹ ਬਿਆਨ ਕਿਸੇ ਦਬਾਅ ਹੇਠ ਆ ਕੇ ਦਿਤਾ ਹੈ ਜਾਂ ਸੱਚਮੁੱਚ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਉਨ੍ਹਾਂ ਵਲੋਂ ਦਿਤਾ ਗਿਆ ਪਰ ਇਕ ਗੱਲ ਜ਼ਰੂਰ ਹੈ ਕਿ ਕਾਬੂ ਪ੍ਰੇਮੀਆਂ ਵਲੋਂ ਆਮ ਲੋਕਾਂ ਦੀ ਕਚਹਿਰੀ ਵਿਚ ਇਹ ਸੱਭ ਕੁੱਝ ਕਬੂਲ ਜ਼ਰੂਰ ਕਰ ਲੈਣ ਤੋਂ ਬਾਅਦ ਲੋਕਾਂ ਵਿਚਕਾਰ ਫੜੇ ਵਿਅਕਤੀ ਇਕ ਵਾਰ ਘ੍ਰਿਣਾ ਦੇ ਪਾਤਰ ਬਣੇ ਸੁਣਾਈ ਦਿਤੇ।

Related Stories