ਨੌਜਵਾਨ ਗਾਇਕ ਇੰਦਰ ਸਿੰਘ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸੰਗੀਤਕ ਸ਼ਰਧਾਂਜਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਹਾਨ ਕ੍ਰਾਂਤੀਕਾਰੀ ਅਤੇ ਗ਼ਦਰ ਲਹਿਰ ਦੇ ਯੋਧੇ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ ਦੀ 16 ਨਵੰਬਰ ਨੂੰ ਆ ਰਹੀ ਸ਼ਹੀਦੀ ਵਰੇਗੰਢ ...

Kartar Singh Sarabha

ਚੰਡੀਗੜ੍ਹ (ਸ.ਸ.ਸ) : ਮਹਾਨ ਕ੍ਰਾਂਤੀਕਾਰੀ ਅਤੇ ਗ਼ਦਰ ਲਹਿਰ ਦੇ ਯੋਧੇ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ ਦੀ 16 ਨਵੰਬਰ ਨੂੰ ਆ ਰਹੀ ਸ਼ਹੀਦੀ ਵਰੇਗੰਢ ਮੌਕੇ ਨੌਜਵਾਨ ਗਾਇਕ ਇੰਦਰ ਸਿੰਘ ਵੱਲੋਂ ਮਹਾਨ ਸ਼ਹੀਦ ਨੂੰ ਸੰਗੀਤਕ ਸ਼ਰਧਾਂਜਲੀ ਦਿੱਤੀ ਗਈ ਹੈ।

ਰਾਏਕੋਟ ਨੇੜਲੇ ਇਤਿਹਾਸਕ ਪਿੰਡ ਬੱਸੀਆਂ ਦੇ ਗਾਇਕ, ਗੀਤਕਾਰ ਤੇ ਕੰਪੋਜ਼ਰ ਇੰਦਰ ਸਿੰਘ ਵੱਲੋਂ ਮਹਾਨ ਗ਼ਦਰੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਕੁਰਬਾਨੀ ਨੂੰ ਸਿਜਦਾ ਕਰਦਾ ਗੀਤ 'ਉਮਰ ਨਿਆਣੀ ਸੀ ਸਰਾਭੇ ਦੀ, ਗੋਰੇ ਖੁੰਜੇ ਲਾ ਕੇ ਰੱਖਤੇ ਸੀ ਸ਼ੇਰ ਨੇ…...' 16 ਨਵੰਬਰ ਨੂੰ ਰਿਲੀਜ਼ ਕੀਤਾ ਜਾਣਾ ਹੈ। ਇਸ ਗੀਤ ਦੇ ਵੀਡਿਓ ਦੀ ਸ਼ੂਟਿੰਗ ਵੀ ਪਿੰਡ ਸਰਾਭਾ ਵਿਖੇ ਸ਼ਹੀਦ ਦੇ ਜੱਦੀ ਘਰ ਵਿੱਚ ਕੀਤੀ ਗਈ ਹੈ।

ਨਿਵੇਕਲੀ ਤੇ ਅਰਥ ਭਰਪੂਰ ਗਾਇਕੀ ਨੂੰ ਪਰਨਾਏ ਇੰਦਰ ਸਿੰਘ ਨੇ ਅੱਜ ਇਥੇ ਆਪਣੇ ਇਸ ਨਵੇਂ ਪ੍ਰਾਜੈਕਟ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੇਜ ਬਰਾੜ ਮਿਊਜ਼ਿਕ ਵੱਲੋਂ ਰਿਲੀਜ਼ ਕੀਤੇ ਜਾ ਰਹੇ ਇਸ ਗੀਤ ਨੂੰ ਆਸਟਰੇਲੀਆ ਵਸਦੇ ਯੁਵਰਾਜ ਨੇ ਲਿਖਿਆ ਹੈ ਜਦੋਂ ਕਿ ਸੰਗੀਤ ਕੈਨੇਡਾ ਵਾਸੀ ਟੀ.ਬੀ.ਐਮ., ਵੀਡਿਓ ਦਾ ਡਾਇਰੈਕਟਰ ਹਰਮਨ ਔਜਲਾ ਤੇ ਮੇਕਰ ਵਿਸਾਰੇ ਮੀਡੀਆ ਹੈ।

ਗਾਇਕ ਨੇ ਕਿਹਾ ਕਿ ਉਨਾਂ ਦੀ ਟੀਮ ਦੀ ਇਹ ਕੋਸ਼ਿਸ਼ ਸੀ ਕਿ ਨੌਜਵਾਨ ਪੀੜੀ ਨੂੰ ਸ਼ਹੀਦ ਸਰਾਭਾ ਤੇ ਸਾਥੀਆਂ ਦੀ ਕੁਰਬਾਨੀ ਨੂੰ ਚੇਤੇ ਕਰਵਾਉਣ ਦੇ ਮਕਸਦ ਨਾਲ ਇਹ ਗੀਤ ਤਿਆਰ ਕੀਤਾ ਗਿਆ ਹੈ। ਉਨਾਂ ਕਿਹਾ ਕਿ ਭਵਿੱਖ ਵਿੱਚ ਉਹ ਅਜਿਹੇ ਉਪਰਾਲੇ ਜਾਰੀ ਰੱਖਣਗੇ।