ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਨੂੰ ਸਮਰਪਿਤ ਕੈਂਸਰ ਸਬੰਧੀ ਮੁਫ਼ਤ ਕੈਂਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲਾਗਲੇ ਪਿੰਡ ਕਿਲਾ ਰਾਏਪੁਰ ਵਿਖੇ ਵਰਡ ਕੈਂਸਰ ਚੈਰੀਟੇਬਲ ਟਰੱਸਟ ਅਤੇ ਐਨ.ਆਰ. ਆਈ ਵੀਰਾਂ ਦੇ ਸਹਿਯੋਗ ਨਾਲ ਯੂਥ  ਕਲੱਬ ਕਿਲਾ ਰਾਏਪੁਰ ਵੱਲੋਂ ਸ਼ਹੀਦ ਕਰਤਾਰ ...

Cancer Camp

ਲਾਗਲੇ ਪਿੰਡ ਕਿਲਾ ਰਾਏਪੁਰ ਵਿਖੇ ਵਰਡ ਕੈਂਸਰ ਚੈਰੀਟੇਬਲ ਟਰੱਸਟ ਅਤੇ ਐਨ.ਆਰ. ਆਈ ਵੀਰਾਂ ਦੇ ਸਹਿਯੋਗ ਨਾਲ ਯੂਥ  ਕਲੱਬ ਕਿਲਾ ਰਾਏਪੁਰ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਨੂੰ ਸਮਰਪਿਤ ਕੈਂਸਰ ਚੈਕਅਪ ਲਈ ਫ੍ਰਰੀ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਚ  ਵਰਲਡ ਕੈਂਸਰ ਕੇਅਰ ਦੇ ਡਾਕਟਰ ਧਰਮਿੰਦਰ ਸਿੰਘ, ਡਾ: ਵੀਰਪਾਲ ਕੌਰ, ਡਾ:  ਜਨਿਤ,ਡਾ: ਸ਼ਿਲਪਾ ਅਤੇ ਡ: ਨਵਨੀਤ ਕੌਰ ਦੀ ਟੀਮ ਵੱਲੋਂ ਮਰੀਜਾਂ ਦਾ ਚੈਕਅਪ ਕੀਤਾ ਗਿਆ।

ਕੈਂਪ ਦੌਰਾਨ 353 ਮਰੀਜਾਂ ਦੀ ਰਜਿਸਟਰੇਸ਼ਨ ਹੋਈ ਅਤੇ 21 ਮਰੀਜਾਂ ਦੀ ਮੈਮੋਗ੍ਰਾਫੀ ਹੋਈ ਜਦਕਿ ਲੋੜਵੰਦ ਮਰੀਜਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਗਈਆਂ ਅਤੇ ਅਤੇ ਸ਼ੂਗਰ ਅਤੇ ਬਲੱਡ ਦੇ ਟੈਸਟ ਵੀ ਹੋਏ । ਇਸ ਮੌਕੇ ਪਿੰਡ ਸਰਾਭਾ ਦੀ ਕਮੇਟੀ ਦੇ ਮੈਂਬਰ ਸੈਕਟਰੀ ਬਲਦੇਵ ਸਿੰਘ, ਮਾਸਟਰ ਰਵਿੰਦਰ ਸਿੰਘ, ਹਰਪ੍ਰੀਤ ਸਿੰਘ, ਅਜੀਤ ਸਿੰਘ, ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਦਿਲਪ੍ਰੀਤ ਸਿੰਘ, ਦਿਲਯੋਤ ਸਿੰਘ, ਨਵੀ ਗਰੇਵਾਲ, ਗੁਰਕੀਰਤ ਸਿੰਘ, ਗੁਰਦੀਪ ਸਿੰਘ, ਵੀਰਪਾਲ ਸਿੰਘ, ਪਵਨਪ੍ਰੀਤ ਸਿੰਘ, ਹਰਸ਼ਵਿੰਦਰ ਸਿੰਘ, ਹਰਸਿਮਰਨ ਸਿੰਘ, ਹਰਮਨ ਸਿੰਘ ਅਤੇ ਅਜੀਤਪਾਲ ਸਿੰਘ, ਰਵਿੰਦਰ ਸਿੰਘ ਹਾਜਰ ਸਨ।