ਰਾਜਿੰਦਰ ਕੌਰ ਮੀਮਸਾ ਨੇ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ, ਕੀਤੇ ਅਹਿਮ ਖੁਲਾਸੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੇ ਮੁੱਖ ਸਲਾਹਕਾਰ ਰਾਜਿੰਦਰ ਕੌਰ ਮੀਮਸਾ ਨੇ ਅੱਜ ਅਪਣੇ ਅਹੁਦੇ ਅਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ।

Rajinder Kaur Meemsa

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੇ ਮੁੱਖ ਸਲਾਹਕਾਰ ਰਾਜਿੰਦਰ ਕੌਰ ਮੀਮਸਾ ਨੇ ਅੱਜ ਅਪਣੇ ਅਹੁਦੇ ਅਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਉਹਨਾਂ ਨੇ ਅਪਣੇ ਅਸਤੀਫੇ ਤੋਂ ਬਾਅਦ ਅਹਿਮ ਖੁਲਾਸੇ ਕਰਦਿਆਂ ਪਾਰਟੀ ਲੀਡਰਸ਼ਿਪ ਨੂੰ ਕਈ ਸਵਾਲ ਕੀਤੇ। ਰਾਜਿੰਦਰ ਕੌਰ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸੰਬੰਧੀ ਫਰੀਦਕੋਟ ਦੀ ਅਦਾਲਤ ਵਲੋਂ ਭਗੌੜਾ ਐਲਾਨਿਆ ਗਿਆ ਡੇਰਾ ਪ੍ਰੇਮੀ ਹਰਸ਼ ਧੂਰੀ ਨਾਲ ਤੁਹਾਡੇ ਕੀ ਸੰਬੰਧ ਸਨ ?

ਹੋਰ ਪੜ੍ਹੋ: ਕੰਗਨਾ ਰਣੌਤ ਤੋਂ ਸਾਰੇ ਰਾਸ਼ਟਰੀ ਪੁਰਸਕਾਰ ਅਤੇ ਸਨਮਾਨ ਵਾਪਸ ਲਏ ਜਾਣ: ਸ਼ਿਵ ਸੈਨਾ

ਰਾਜਿੰਦਰ ਕੌਰ ਨੇ ਅਸਤੀਫੇ ਵਿਚ ਲਿਖਿਆ ਕਿ ਮੈਨੂੰ ਪੂਰਾ ਯਕੀਨ ਹੈ ਕਿ ਅਕਾਲੀ ਦਲ ਦੇ ਡੇਰਾ ਸੌਦਾ ਸਾਧ ਨਾਲ ਗੁੱਝੇ ਅੰਦਰੂਨੀ ਸਬੰਧ ਹਨ । ਇਸ ਲਈ ਮੈਂ ਆਪਣੇ ਅਹੁਦੇ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਰਹੀ ਹਾਂ । ਉਹਨਾਂ ਲਿਖਿਆ ਕਿ ਸੰਘਰਸ਼ਾਂ ਵਿਚੋਂ ਜਨਮ ਲੈਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਚੰਦ ਵੋਟਾਂ ਲੈਣ ਅਤੇ ਸੱਤਾ ’ਤੇ ਕਾਬਜ ਹੋਣ ਲਈ ਸਿੱਖੀ ਸਿਧਾਂਤਾਂ ਦਾ ਘਾਣ ਕਰਦੀ ਹੋਈ ਡੇਰਾਵਾਦ ਨੂੰ ਪ੍ਰਫੁੱਲਿਤ ਹੀ ਨਹੀਂ ਕਰ ਰਹੀ ਸਗੋਂ ਗੁਰੂ ਅਤੇ ਪੰਥ ਦੇ ਦੋਖੀਆਂ ਨੂੰ ਸ਼ਹਿ ਦੇ ਕੇ ਉਹਨਾਂ ਦੇ ਹੌਂਸਲੇ ਵਧਾ ਰਹੀ ਹੈ’।

ਹੋਰ ਪੜ੍ਹੋ: ਦਿੱਲੀ ਵਿਚ ਪ੍ਰਦੂਸ਼ਣ ਨਾਲ ਵਿਗੜੇ ਹਾਲਾਤ, CM ਕੇਜਰੀਵਾਲ ਨੇ ਸੱਦੀ ਐਮਰਜੈਂਸੀ ਮੀਟਿੰਗ

ਉਹਨਾਂ ਕਿਹਾ ਕਿ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਵਿਅਕਤੀਆਂ ਨਾਲ ਸੰਬੰਧ ਰੱਖਣ ਵਾਲੀ ਪਾਰਟੀ ਦਾ ਹਿੱਸਾ ਵੀ ਬਣੀ ਨਹੀਂ ਰਹਿ ਸਕਦੀ । ਰਾਜਿੰਦਰ ਕੌਰ ਨੇ ਸੁਖਬੀਰ ਬਾਦਲ ਨੂੰ ਪੁੱਛਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਸੰਬੰਧੀ ਫਰੀਦਕੋਟ ਦੀ ਮਾਨਯੋਗ ਅਦਾਲਤ ਵੱਲੋਂ ਭਗੌੜਾ ਐਲਾਨਿਆ ਗਿਆ ਡੇਰਾ ਪ੍ਰੇਮੀ ਹਰਸ਼ ਧੂਰੀ ਜੋ ਮੇਰੇ ਸਾਹਮਣੇ ਆਪ ਜੀ ਨੂੰ ਉਸ ਸਮੇਂ ਮਿਲਦਾ ਰਿਹਾ ਹੈ ਉਸ ਨਾਲ ਆਪ ਜੀ ਦੇ ਕੀ ਸੰਬੰਧ ਸਨ ? ਅਤੇ ਉਹ ਆਪ ਜੀ ਤੋਂ ਕੀ ਕੰਮ ਕਰਵਾਉਣ ਆਉਂਦੇ ਸਨ ? ਆਪ ਜੀ ਉਹਨਾਂ ਨੂੰ ਵੇਖਕੇ ਸਹਿਮ ਕਿਉਂ ਜਾਂਦੇ ਸੀ ? ਆਪ ਜੀ ਵੱਲੋਂ ਉਹਨਾਂ ਦਾ ਕੀ ਇੰਤਜ਼ਾਮ ਅਤੇ ਕਿਉਂ ਕੀਤਾ ਗਿਆ ਸੀ ?