ਬਾਇਲਰ ਫਟਣ ਕਾਰਨ ਉੱਡੀ ਫੈਕਟਰੀ ਦੀ ਛੱਤ, 5-6 ਲੋਕ ਜ਼ਖ਼ਮੀ
ਸ਼ਹਿਰ ਦੇ ਗਦਈਪੁਰ ਸਥਿਤ ਇਕ ਫੈਕਟਰੀ ਵਿਚ ਧਮਾਕਾ ਹੋਣ ਦੀ ਖ਼ਬਰ ਆ ਰਹੀ ਹੈ ਇਸ ਹਾਦਸੇ...
Boiler burst in a factory
ਜਲੰਧਰ (ਸਸਸ) : ਸ਼ਹਿਰ ਦੇ ਗਦਈਪੁਰ ਸਥਿਤ ਇਕ ਫੈਕਟਰੀ ਵਿਚ ਧਮਾਕਾ ਹੋਣ ਦੀ ਖ਼ਬਰ ਆ ਰਹੀ ਹੈ ਇਸ ਹਾਦਸੇ ਵਿਚ ਕਰੀਬ 5-6 ਮਜ਼ਦੂਰ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਦੇ ਮੁਤਾਬਕ, ਗਦਈਪੁਰ ਦੇ ਸਵਰਣ ਪਾਰਕ ਏਰੀਆ ਸਥਿਤ ਫੈਕਟਰੀ ਵਿਚ ਅਚਾਨਕ ਧਮਾਕਾ ਹੋ ਗਿਆ। ਇਸ ਦੌਰਾਨ ਫੈਕਟਰੀ ਦੀ ਛੱਤ ਉੱਡ ਗਈ ਅਤੇ ਪੂਰੇ ਇਲਾਕੇ ਵਿਚ ਸਨਸਨੀ ਦਾ ਮਾਹੌਲ ਹੈ।
ਘਟਨਾ ਵੀਰਵਾਰ ਦੁਪਹਿਰ ਕਰੀਬ ਸਵਾ 12 ਵਜੇ ਦੀ ਹੈ, ਜਦੋਂ ਰੋਜ਼ਾਨਾ ਦੀ ਤਰ੍ਹਾਂ ਗਦਈਪੁਰ ਸਥਿਤ ਯੂਨਾਈਟਿਡ ਕਾਸਟਿੰਗ ਵਿਚ ਕੰਮ ਚੱਲ ਰਿਹਾ ਸੀ। ਅਚਾਨਕ ਇਕ ਧਮਾਕੇ ਦੀ ਅਵਾਜ਼ ਤੋਂ ਬਾਅਦ ਇਥੇ ਲੋਕਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ। ਪਤਾ ਲੱਗਿਆ ਹੈ ਕਿ ਇਥੇ ਫੈਕਟਰੀ ਵਿਚ ਬਾਇਲਰ ਫਟ ਗਿਆ, ਜਿਸ ਤੋਂ ਬਾਅਦ ਨਾ ਸਿਰਫ਼ ਫੈਕਟਰੀ ਦੀ ਛੱਤ ਉੱਡ ਗਈ, ਸਗੋਂ ਨਾਲ ਹੀ ਸਥਿਤ ਇਕ ਘਰ ਵਿਚ ਖਾਣਾ ਬਣਾ ਰਹੀ ਔਰਤ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਗਈ।