SOI ਦੀ ਕਮਾਨ ਹੁਣ ਪਰਮਿੰਦਰ ਸਿੰਘ ਬਰਾੜ ਦੇ ਹੱਥ ਵਿਚ
ਸ਼੍ਰੋਮਣੀ ਅਕਾਲੀ ਦਲ ਨੇ ਆਪਣੀਆਂ ਯੂਥ ਇਕਾਈਆਂ ਵਿਚ ਵੱਡਾ ਫੇਰ ਬਦਲ ਕੀਤਾ ਹੈ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਵਾਰ ਸਟੂਡੈਂਟਸ ਆਫ....
ਚੰਡੀਗੜ੍ਹ (ਭਾਸ਼ਾ) : ਸ਼੍ਰੋਮਣੀ ਅਕਾਲੀ ਦਲ ਨੇ ਆਪਣੀਆਂ ਯੂਥ ਇਕਾਈਆਂ ਵਿਚ ਵੱਡਾ ਫੇਰ ਬਦਲ ਕੀਤਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਵਾਰ ਸਟੂਡੈਂਟਸ ਆਫ ਇੰਡੀਆ ਦਾ ਪ੍ਰਧਾਨ ਆਪਣੇ ਸਾਬਕਾ ਓ ਐਸ ਡੀ ਪਰਮਿੰਦਰ ਸਿੰਘ ਬਰਾੜ ਨੂੰ ਨਿਯੁਕਤ ਕੀਤਾ ਗਿਆ ਹੈ | ਅਕਾਲੀ ਦਲ ਵੱਲੋਂ ਇਹ ਵੱਡਾ ਫੇਰ ਬਾਦਲ ਆਉਣ ਵਾਲੀਆਂ ਚੋਣਾਂ ਦਾ ਸਾਹਮਣਾ ਕਰਨ ਅਤੇ ਪਾਰਟੀ ਦੇ ਢਾਂਚੇ ਨੂੰ ਮਜ਼ਬੂਤ ਬਣਾਉਣ ਲਈ ਕੀਤੀ ਜਾ ਰਿਹਾ ਹੈ |
ਦੱਸ ਦੇਈਏ ਕਿ ਪਰਮਿੰਦਰ ਸਿੰਘ ਬਰਾੜ 2006 ਤੋਂ 2014 ਤੱਕ ਯੂਥ ਅਕਾਲੀ ਦਲ ਦੇ ਸਕੱਤਰ ਜਰਨਲ ਅਤੇ ਦਫਤਰ ਇੰਚਾਰਜ ਵਜੋਂ ਕੰਮ ਕਰ ਚੁੱਕੇ ਹਨ। ਸੁਖਬੀਰ ਨੇ ਬਰਾੜ ਦੇ ਤਜ਼ਰਬੇ ਦਾ ਲਾਭ ਹਾਸਿਲ ਕਰਨ ਲਈ ਉਨ੍ਹਾਂ ਨੂੰ ਇਹ ਵੱਡੀ ਜ਼ਿਮੇਵਾਰੀ ਸੌਂਪੀ ਗਈ ਹੈ। ਬਰਾੜ ਨੂੰ ਜਿੱਥੇ ਪਾਰਟੀ ਦੇ ਥਿੰਕਟੈਂਕ ਅਤੇ ਸ਼ੋਸਲ ਮੀਡੀਆ ਦੀ ਕਮਾਨ ਸੰਭਾਲਣ ਵਾਲੇ ਯੋਗ ਯੂਥ ਆਗੂ ਵਜੋਂ ਜਾਣਿਆ ਜਾਂਦਾ ਹੈ | ਬਰਾੜ ਨੇ ਇੰਗਲੈਂਡ ਤੋਂ ਐਮ ਬੀ ਏ ਅਤੇ ਲਾਅ ਗਰੈਜੂਏਟ,ਵਾਸਿੰਗਟਨ ਦੇ ਕਾਲਜ ਤੋਂ ਮਨੁੱਖੀ ਅਧਿਕਾਰਾਂ ਦੀ ਸਿਖਿਆ ਚ ਡਿਪਲੋਮਾ ਕੀਤਾ ਹੋਇਆ ਹੈ।