31 ਦਸੰਬਰ ਤੱਕ ਨਹੀਂ ਕੀਤਾ ਇਹ ਕੰਮ ਤਾਂ ਬੇਕਾਰ ਹੋ ਜਾਵੇਗਾ ਤੁਹਾਡਾ PAN Card
ਪਹਿਲੀ ਸਮਾਂ ਸੀਮਾ 30 ਸਤੰਬਰ ਰੱਖੀ ਗਈ ਸੀ
ਨਵੀਂ ਦਿੱਲੀ : ਜੇਕਰ ਤੁਸੀ 31 ਦਸੰਬਰ ਤੱਕ ਪੈੱਨ ਅਤੇ ਅਧਾਰ ਕਾਰਡ ਨੂੰ ਲਿੰਕ ਨਹੀ ਕਰਵਾਇਆ ਤਾਂ ਤੁਹਾਡੇ ਪੈੱਨ ਕਾਰਡ ਦਾ ਆਪਰੇਟਿਵ ਨਹੀਂ ਰਹੇਗਾ। ਇਸ ਵਿਚ ਪਹਿਲਾਂ ਇਹ ਨਿਯਮ ਨਹੀਂ ਸੀ ਕਿ ਸਮਾ ਸੀਮਾ ਤੋਂ ਪਹਿਲਾਂ ਜੇਕਰ ਆਪਣੇ ਅਧਾਰ ਕਾਰਡ ਅਤੇ ਪੈੱਨ ਕਾਰਡ ਨੂੰ ਲਿੰਕ ਨਹੀਂ ਕਰਵਾਇਆ ਤਾਂ ਤੁਹਾਡਾ ਪੈੱਨ ਕਾਰਡ ਅਵੈਦ ਮੰਨਿਆ ਜਾਵੇਗਾ। ਅਵੈਦ ਭਾਵ ਕਿ ਪੈੱਨ ਨੂੰ ਤਾਂ ਮੰਨ ਲਿਆ ਜਾਵੇਗਾ ਕਿ ਤੁਹਾਡੇ ਕੋਲ ਪੈਨ ਕਾਰਡ ਨਹੀਂ ਹੈ। ਹਾਲਾਕਿ ਹੁਣ ਆਪਰੇਟਿਵ ਨਹੀਂ ਮੰਨਿਆ ਜਾਵੇਗਾ। ਭਾਵ 1 ਫਰਵਰੀ 2020 ਤੋਂ ਤੁਸੀ ਆਮਦਨ ,ਨਿਵੇਸ਼ ਜਾਂ ਲੋਨ ਨਾਲ ਜੁੜਿਆ ਕੋਈ ਵੀ ਕੰਮ ਨਹੀਂ ਕਰ ਪਾਉਣਗੇ ਜਦੋਂ ਤੱਕ ਤੁਸੀ ਪੈੱਨ ਨੂੰ ਅਧਾਰ ਨਾਲ ਲਿੰਕ ਨਹੀਂ ਕਰਦੇ।
ਕੇਂਦਰ ਸਰਕਾਰ ਨੇ 30 ਸਤੰਬਰ ਤੱਕ ਪੈੱਨ ਕਾਰਡ ਨੂੰ ਆਪਣੇ ਅਧਾਰ ਕਾਰਡ ਨਾਲ ਲਿੰਕ ਕਰਵਾਉਣ ਦੀ ਸਮਾਂ ਸੀਮਾ ਰੱਖੀ ਸੀ। ਜਿਸ ਨੂੰ ਵਧਾ ਕੇ 31 ਦਸੰਬਰ 2019 ਕਰ ਦਿੱਤਾ ਗਿਆ ਸੀ। ਜੇਕਰ ਤੁਸੀ ਪੈੱਨ ਕਾਰਡ ਨੂੰ ਅਧਾਰ ਕਾਰਡ ਨਾਲ ਲਿੰਕ ਨਹੀਂ ਕੀਤਾ ਹੈ ਤਾਂ ਤੁਹਾਡੇ ਕੋਲ 27 ਦਿਨਾਂ ਤੱਕ ਦਾ ਸਮਾਂ ਹੈ।
ਤੁਸੀ ਘਰ ਬੈਠੇ ਵੀ ਆਪਣਾ ਇਸ ਨੂੰ ਲਿੰਕ ਕਰ ਸਕਦੇ ਹੋ। ਸੱਭ ਤੋਂ ਪਹਿਲਾਂ ਆਮਦਨ ਵਿਭਾਗ ਦੀ ਅਧਿਕਾਰਕ ਵੈੱਬਸਾਈਟ www.incometaxindiaefiling.gov.in ‘ਤੇ ਜਾਓ। ਖੱਬੇ ਪਾਸੇ ਲਿੰਕ ਅਧਾਰ ਦੇ ਵਿਕੱਲਪ ‘ਤੇ ਕਲਿੱਕ ਕਰੋ। ਜੇਕਰ ਤੁਹਾਡਾ ਅਕਾਊਂਟ ਨਹੀਂ ਬਣਿਆ ਹੈ ਤਾਂ ਪਹਿਲਾਂ ਰਜਿਸਟਰੇਸ਼ਨ ਕਰੋ। ਲੋਗਇਨ ਕਰਨ ਤੋਂ ਬਾਅਦ ਖੁਲ੍ਹੇ ਪੇਜ ‘ਤੇ ਪ੍ਰੋਫਾਇਲ ਸੈਟਿੰਗ ਚੁਣੋ। ਹੁਣ ਅਧਾਰ ਕਾਰਡ ਲਿੰਕ ਦਾ ਵਿਕਲਪ ਚੁਣੋ। ਇੱਥੇ ਆਪਣੇ ਅਧਾਰ ਕਾਰਡ ਦੀ ਜਾਣਕਾਰੀ ਅਤੇ ਕੈਪਚਾ ਕਾਰਡ ਭਰੋ। ਇਸ ਤੋਂ ਬਾਅਧ ਨੀਚੇ ਲਿੰਕ ਅਧਾਰ ਦੇ ਵਿਕਲਪ ‘ਤੇ ਕਲਿੱਕ ਕਰੋ।
SMS ਸੇਵਾ ਦੇ ਰਾਹੀਂ ਵੀ ਕਰ ਸਕਦੇ ਹੋ ਲਿੰਕ
SMS ਸੇਵਾ ਦੀ ਵਰਤੋਂ ਕਰਨ ਦੇ ਲਈ 567678 ‘ਤੇ ਸੰਦੇਸ਼ ਭੇਜ ਕੇ ਅਧਾਰ ਕਾਰਡ ਨੂੰ ਪੈੱਨ ਕਾਰਡ ਨਾਲ ਲਿੰਕ ਕਰਵਾਇਆ ਜਾ ਸਕਦਾ ਹੈ।