ਵੈਲਨਟਾਈਨ ਡੇ : ਚੰਡੀਗੜ੍ਹ ਪਾਰਕਾਂ ‘ਚ ਬੈਠੇ ਆਸ਼ਕਾਂ ਦੇ ਜੋੜ੍ਹਿਆਂ ਨੂੰ ਪਾਈਆਂ ਭਾਜੜਾ
ਸ਼ਹਿਰ ਵਿੱਚ ਵੈਲਨਟਾਈਨ ਡੇ ਦੀਆਂ ਰੌਣਕਾਂ ਲੱਗ ਗਈਆਂ ਹਨ। ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਵਿੱਚ ਵੈਲਨਟਾਈਨ ਡੇ ਸਬੰਧੀ ਬਨਾਵਟੀ ਦਿਲ, ਪਾਂਡਾ ਟੈਡੀ ...
ਚੰਡੀਗੜ੍ਹ : ਸ਼ਹਿਰ ਵਿੱਚ ਵੈਲਨਟਾਈਨ ਡੇ ਦੀਆਂ ਰੌਣਕਾਂ ਲੱਗ ਗਈਆਂ ਹਨ। ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਵਿੱਚ ਵੈਲਨਟਾਈਨ ਡੇ ਸਬੰਧੀ ਬਨਾਵਟੀ ਦਿਲ, ਪਾਂਡਾ ਟੈਡੀ ਬੀਅਰ ਅਤੇ ਹੋਰ ਸਾਮਾਨ ਵੇਚਣ ਵਾਲੀਆਂ ਦੁਕਾਨਾਂ ਕਾਫੀ ਸਜੀਆਂ ਨਜਰ ਆ ਰਹੀਆਂ ਹਨ। ਇਹਨਾਂ ਦੁਕਾਨਾਂ ਉਪਰ ਇਸ ਤਰ੍ਹਾਂ ਦਾ ਸਮਾਨ ਖਰੀਦਣ ਵਾਲੇ ਮੁੰਡੇ ਕੁੜੀਆਂ ਦੀ ਭੀੜ ਨਜਰ ਆ ਰਹੀ ਹੈ। ਵੈਲਨਟਾਈਨ ਡੇ ਸਬੰਧੀ ਨੌਜਵਾਨ ਮੁੰਡੇ ਕੁੜੀਆਂ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਅੱਜ ਕਲ ਦੀ ਨੌਜਵਾਨ ਪੀੜੀ ਆਪਣੇ ਰਵਾਇਤੀ ਤਿਉਹਾਰਾਂ ਨੂੰ ਭੁਲਦੀ ਜਾ ਰਹੀ ਹੈ ਪਰ ਪੱਛਮੀ ਤਿਉਹਾਰਾਂ ਦੀ ਦੀਵਾਨੀ ਹੋ ਰਹੀ ਹੈ। ਇਹ ਕਾਰਨ ਹੈ ਕਿ ਵੈਲਨਟਾਈਨ ਡੇ ਤੋਂ ਪਹਿਲਾਂ ਵੱਖ ਵੱਖ ਮਾਰਕੀਟਾਂ ਵਿੱਚ ਦੁਕਾਨਾਂ ਸਜੀਆ ਹੋਈਆਂ ਹਨ ਪਰ ਜਿੱਥੇ ਨਵੇਂ ਮੁੰਡੇ- ਕੁੜੀਆਂ ਲਈ ਖੁਸ਼ੀ ਦਾ ਮਾਹੌਲ ਸੀ ਉੱਥੇ ਹੀ ਅੱਜ ਬਲਾਤਕਾਰਾਂ ਨੂੰ ਦੇਖ ਸ਼ਿਵਸੈਨਾ ਵੱਲੋਂ ਚੰਡੀਗੜ੍ਹ ਵਿੱਚ ਵੈਲੇਨਟਾਈਨ ਡੇਅ ਦਾ ਵਿਰੋਧ ਕੀਤਾ ਗਿਆ।
ਸ਼ਿਵਸੈਨਾ ਦੇ ਵਰਕਰਾਂ ਵੱਲੋਂ ਪਾਰਕਾਂ ਵਿੱਚ ਜਾ ਕੇ ਜੋੜਿਆਂ ਨੂੰ ਭਜਾਇਆ ਗਿਆ। ਸੈਕਟਰ 16 ਦੇ ਪਾਰਕ ਵਿਚ ਬੈਠੇ ਜੋੜੇ ਭੱਜ ਰਹੇ ਹਨ। ਇਸ ਦਿਨ ਦੇ ਵਿਰੋਧ ਵਿੱਚ ਸ਼ਿਵਸੈਨਾ ਦਾ ਵਿਰੋਧ ਮਾਰਚ ਵੀ ਕੱਢਿਆ ਗਿਆ।