ਢਿੱਗਾਂ ਖਿਸਕਣ ਨਾਲ ਮਨਾਲੀ-ਚੰਡੀਗੜ੍ਹ ਹਾਈਵੇਅ ਬੰਦ, ਕਈ ਲੋਕ ਫਸੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੂਚਨਾ ਮਿਲਦਿਆਂ ਹੀ ਜੇਸੀਬੀ ਨੂੰ ਤੈਨਾਤ ਕਰ ਦਿਤਾ ਗਿਆ ਹੈ ਪਰ ਹਾਈਵੇਅ ਖੁੱਲ੍ਹਣ ਨੂੰ ਸਮਾਂ ਲਗ ਸਕਦਾ ਹੈ।

Landslide

ਮੰਡੀ : ਮਨਾਲੀ ਚੰਡੀਗੜ੍ਹ ਰਾਸ਼ਟਰੀ ਰਾਜਮਾਰਗ ਸਵੇਰੇ ਢਿੱਗਾਂ ਖਿਸਕਣ ਨਾਲ ਕੌਂਮੀ ਹਾਈਵੇਅ ਪੂਰੀ ਤਰ੍ਹਾਂ  ਬੰਦ ਹੋ ਗਿਆ ਹੈ। ਔਟ ਦੇ ਬਨਾਲਾ ਵਿਖੇ ਪਹਾੜੀ ਖਿਸਕ ਗਈ ਤੇ ਚੰਡੀਗੜ ਹਾਈਵੇਅ ਬੰਦ ਹੋ ਗਿਆ। ਘਟਨਾ ਦੌਰਾਨ ਫੋਰਲੇਨ ਕੰਮ ਦੇ ਲਈ ਇਕ ਮਸ਼ੀਨ ਵੀ ਦੱਬ ਗਈ ਹੈ। ਖ਼ੈਰ ਇਹ ਰਹੀ ਕਿ ਜਿਸ ਸਮੇਂ ਇਹ ਢਿੱਗਾਂ ਡਿੱਗੀਆਂ ਤਾਂ ਉਸ ਵੇਲ੍ਹੇ  ਮਸ਼ੀਨ ਵਿਚ ਕੋਈ ਸਵਾਰ ਨਹੀਂ ਸੀ।

ਜਾਣਕਾਰੀ ਮੁਤਾਬਕ ਔਟ ਦੇ ਸ਼ਨੀ ਮੰਦਰ ਦੇ ਨੇੜੇ ਸਵੇਰੇ ਪਹਾੜੀ ਖਿਸਕਣ ਨਾਲ ਕਈ ਚੱਟਾਨਾਂ ਸੜਕ 'ਤੇ ਆ ਗਈਆਂ ਜਿਸ ਕਾਰਨ ਕੌਮੀ ਹਾਈਵੇਅ ਪੂਰੀ ਤਰ੍ਹਾਂ  ਬੰਦ ਹੋ ਗਿਆ। ਸੂਚਨਾ ਮਿਲਦਿਆਂ ਹੀ ਜੇਸੀਬੀ ਨੂੰ ਤੈਨਾਤ ਕਰ ਦਿਤਾ ਗਿਆ ਹੈ ਪਰ ਹਾਈਵੇਅ ਖੁੱਲ੍ਹਣ ਨੂੰ ਸਮਾਂ ਲਗ ਸਕਦਾ ਹੈ। ਅਜਿਹੇ ਵਿਚ ਸਾਰੇ ਟ੍ਰੈਫਿਕ ਦੀ ਦਿਸ਼ਾ ਬਦਲ ਕੇ ਟ੍ਰੈਫਿਕ ਨੂੰ ਕਟੌਲਾ ਦੇ ਰਸਤੇ ਕੁੱਲੂ ਭੇਜਿਆ ਜਾ ਰਿਹਾ ਹੈ।

ਪਹਾੜੀ ਦੇ ਵਾਰ-ਵਾਰ ਖਿਸਕਣ ਨਾਲ ਲੋਕਾਂ ਵਿਚ ਡਰ ਦੇਖਿਆ ਜਾ ਰਿਹਾ ਹੈ। ਪੁਲਿਸ ਮੌਕੇ 'ਤੇ ਫਸੇ ਵਾਹਨਾਂ ਨੂੰ ਕੱਢਣ ਵਿਚ ਲਗੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਚੰਡੀਗੜ੍ਹ ਤੋਂ ਕੁੱਲੂ ਮਨਾਲੀ ਜਾ ਰਹੀਆਂ ਕਈ ਬੱਸਾਂ ਢਿੱਗਾਂ ਡਿੱਗਣ ਕਾਰਨ ਫਸੀਆਂ ਹੋਈਆਂ ਹਨ ਅਤੇ ਇਹਨਾਂ ਬੱਸਾਂ ਵਿਚ

ਸਵਾਰ ਕਈ ਯਾਤਰੀ ਅਜਿਹੇ ਹਨ ਜਿਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਸਐਚਓ ਔਟ ਪੁਲਿਸ ਥਾਣਾ ਯਸ਼ਵੰਤ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪੁੱਜ ਗਈ। ਐਨਐਚ ਨੂੱੰ ਮੁੜ ਤੋਂ ਬਹਾਲ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ।