ਬਟਾਲਾ ਵਿੱਚ ਜਾਅਲੀ ਵੋਟਾਂ ਪਾਉਣ ਨੂੰ ਲੈ ਕੇ ਉਮੀਦਵਾਰਾਂ ਵਿਚ ਹੋਈ ਝੜਪ
ਧੱਕਾ ਮੁੱਕੀ ਦੌਰਾਨ ਕਾਂਗਰਸੀ ਵਰਕਰ ਹਰਮਿੰਦਰ ਸਿੰਘ ਸੈਂਡੀ ਦੀ ਪੱਗ ਉਤਰੀ
ਬਟਾਲਾ: ਅੱਜ 14 ਫ਼ਰਵਰੀ ਨੂੰ ਪੰਜਾਬ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਲਈ ਵੋਟਾਂ ਪੈਣ ਰਹੀਆਂ ਹਨ। ਇਸ ਦੌਰਾਨ ਕੁੱਲ 39,15,280 ਵੋਟਰ ਅਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਵੋਟਿੰਗ ਐਤਵਾਰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ। ਵੋਟਾਂ ਦੀ ਗਿਣਤੀ 17 ਫ਼ਰਵਰੀ ਨੂੰ ਕੀਤੀ ਜਾਵੇਗੀ।
ਅੱਜ ਹੋ ਰਹੀਆਂ ਚੋਣਾਂ ਲਈ ਵੋਟਰਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਵਿਚਾਲੇ ਗੁਰਦਾਸਪੁਰ ਦੇ ਬਟਾਲਾ ਵਿਚ ਵਾਰਡ ਨੂੰ. 34, ਬੂਥ 76,77 ਤੇ ਲੜਾਈ ਝਗੜੇ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਵੋਟਾਂ ਪਾਉਣ ਨੂੰ ਲੈ ਕੇ ਝਗੜਾ ਹੋਇਆ ਹੈ। ਕਾਂਗਰਸੀ ਉਮੀਦਵਾਰ ਅਤੇ ਇੱਕ ਅਜ਼ਾਦ ਉਮੀਦਵਾਰ ਕੁਝ ਜਾਅਲੀ ਵੋਟਾਂ ਨੂੰ ਲੈ ਕੇ ਹੱਥੋਂ ਪਾਈ ਹੋਈ ਹਨ। ਇਸ ਧੱਕਾ ਮੁੱਕੀ ਦੌਰਾਨ ਕਾਂਗਰਸੀ ਵਰਕਰ ਹਰਮਿੰਦਰ ਸਿੰਘ ਸੈਂਡੀ ਦੀ ਪੱਗ ਵੀ ਉਤਰ ਗਈ।
ਇੱਥੇ ਵੋਟਾਂ ਪਾਉਣ ਨੂੰ ਲੈ ਕੇ ਝਗੜਾ ਹੋਇਆ ਹੈ। ਕਾਂਗਰਸੀ ਉਮੀਦਵਾਰ ਅਤੇ ਇੱਕ ਅਜ਼ਾਦ ਉਮੀਦਵਾਰ ਕੁਝ ਜਾਅਲੀ ਵੋਟਾਂ ਨੂੰ ਲੈ ਕੇ ਹੱਥੋਂ ਪਾਈ ਹੋਈ ਹਨ। ਇਸ ਧੱਕਾ ਮੁੱਕੀ ਦੌਰਾਨ ਕਾਂਗਰਸੀ ਵਰਕਰ ਹਰਮਿੰਦਰ ਸਿੰਘ ਸੈਂਡੀ ਦੀ ਪੱਗ ਵੀ ਉਤਰ ਗਈ।