ਸਮੁੱਚੀਆਂ ਪਾਰਟੀਆਂ ਵਿਧਾਨ ਸਭਾ ਚੋਣਾਂ ਵਿੱਚ ਇੱਕਜੁੱਟ ਹੋ ਕੇ ਭਾਜਪਾ ਵਿਰੁੱਧ ਲੜਨ- ਮਮਤਾ
ਭਾਜਪਾ ਨੇ ਇਸ ਪ੍ਰਸਤਾਵ 'ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਸਾਬਤ ਕਰਦਾ ਹੈ ਕਿ ਸੂਬੇ ਵਿਚ ਟੀਐਮਸੀ ਦੇ ਸਾਹਮਣੇ ਭਗਵਾਂ ਪਾਰਟੀ ਹੀ ਇਕਮਾਤਰ ਵਿਕਲਪ ਹੈ ।
mamta
ਕੋਲਕਾਤਾ : ਤ੍ਰਿਣਮੂਲ ਕਾਂਗਰਸ ਨੇ ਸ਼ਨੀਵਾਰ ਨੂੰ ਖੱਬੇ ਮੋਰਚੇ-ਕਾਂਗਰਸ ਦੇ ਗੱਠਜੋੜ ਨੂੰ ਬੀਜੇਪੀ ਖਿਲਾਫ ਇਕਜੁਟ ਲੜਾਈ ਲੜਨ ਦੀ ਅਪੀਲ ਕੀਤੀ,ਤਾਂ ਜੋ ਸੂਬੇ ਵਿਚ “ਵਧੇਰੇ ਖਤਰਨਾਕ” ਭਾਜਪਾ ਨੂੰ ਆਪਣੀਆਂ ਲੱਤਾਂ ਫੈਲਾਉਣ ਦਾ ਮੌਕਾ ਨਾ ਮਿਲ ਸਕੇ । ਹਾਲਾਂਕਿ,ਖੱਬੀਆਂ ਪਾਰਟੀਆਂ ਅਤੇ ਕਾਂਗਰਸ ਨੇ ਇਸ ਅਪੀਲ ਨੂੰ ਬਿਲਕੁਲ ਰੱਦ ਕਰ ਦਿੱਤਾ ਅਤੇ ਟੀਐਮਸੀ ਨੂੰ ਭਾਜਪਾ ਦੀ "ਬੀ ਟੀਮ" ਕਿਹਾ ।