ਪੰਜਾਬ ‘ਚ ਨਗਰ ਕੌਂਸਲ ਦੀਆਂ ਚੋਣਾਂ ਛਿਟ ਪੁਟ ਘਟਨਾਵਾਂ ਤੋਂ ਬਿਨਾਂ ਅਮਨ ਅਮਾਨ ਨਾਲ ਮੁਕੰਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਗਰ ਕੌਂਸਲ ਦੇ ਕੁੱਲ 15 ਵਾਰਡ ਹਨ ,ਜਿੰਨਾਂ 'ਚ 15862 ਵੋਟਰ ਹਨ ਅਤੇ ਕੁੱਲ ਮਿਲਾਕੇ 83 ਪ੍ਰਤੀਸ਼ਤ ਦੇ ਲਗਭਗ , ਵੋਟਰਾਂ ਨੇ ਵੋਟਾਂ ਪੋਲ ਹੋਈਆ ਹਨ ।

photo

ਚੰਡੀਗੜ੍ਹ :ਅੱਜ ਪੰਜਾਬ ਚ ਨਗਰ ਕੌਂਸਲ ਦੀਆਂ ਚੋਣਾਂ ਇਕ ਦੋ ਥਾਵਾਂ ਤੇ  ਹੋਈ ਹਿੰਸਾ ਤੋਂ ਬਾਅਦ ਪੁਣੇ ਵਿੱਚ ਮੁਕੰਮਲ ਹੋਈਆਂ ਹਨ  ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਲੋਕਾਂ ਵਿਚ ਵੋਟਾਂ ਪਾਉਣ ਲਈ ਉਤਸ਼ਾਹ ਪਾਇਆ ਗਿਆ । ਚੋਣਾਂ ਕਰਵਾਉਣ ਲਈ ਕੁੱਲ 145 ਰਿਟਰਨਿੰਗ ਅਧਿਕਾਰੀ ਅਤੇ 145 ਸਹਾਇਕ ਰਿਟਰਨਿੰਗ ਅਧਿਕਾਰੀ ਨਿਯੁਕਤ ਕੀਤੇ ਗਏ ਸਨ। ਚੋਣਾਂ ਦੇ ਸ਼ਾਂਤਮਈ, ਸੁਤੰਤਰ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨ ਲਈ ਪ੍ਰਸ਼ਾਸਨ ਦੇ 30 ਅਧਿਕਾਰੀਆਂ ਨੂੰ ਚੋਣ ਅਬਜ਼ਰਵਰ ਨਿਯੁਕਤ ਕੀਤਾ ਗਏ ਸਨ ਅਤੇ ਕੁੱਲ ਛੇ ਪੁਲਿਸ ਅਧਿਕਾਰੀ ਨਿਗਰਾਨ ਨਿਯੁਕਤ ਕੀਤੇ ਗਏ । ਪੰਜਾਬ ਦੇ ਚੋਣ ਕਮਿਸ਼ਨ ਨੇ ਸ਼ਨੀਵਾਰ ਨੂੰ ਅੱਠ ਮਿਉਂਸਪਲ ਕਾਰਪੋਰੇਸ਼ਨਾਂ ਅਤੇ 109 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਅਤੇ ਜ਼ਿਮਨੀ ਚੋਣਾਂ ਦੇ ਸ਼ੈਡਿਉਲ ਦੇ ਅਨੁਸਾਰ ਹੋਈਆਂ । ਵੋਟਿੰਗ ਦਾ ਕੰਮ ਸ਼ਾਂਤੀਪੂਰਵਕ ਨੇਪਰੇ ਚੜ੍ਹਨ ‘ਤੇ ਪੁਲਿਸ ਪ੍ਸ਼ਾਸਨ ਨੇ ਸੁੱਖ ਦਾ ਸਾਹ ਲਿਆ। 

Related Stories