ਮੁਜ਼ੱਫਰਨਗਰ ‘ਚ ਰਾਕੇਸ਼ ਟਿਕੈਤ ਦੇ ਸਮਰਥਨ ਵਿਚ ਕੀਤੀ ਮਹਾਪੰਚਾਇਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

-ਹਜ਼ਾਰਾਂ ਕਿਸਾਨ ਬੀਕੇਯੂ ਦੀ ਹਮਾਇਤ ਕਰਨ ਲਈ ਮੁਜ਼ੱਫਰਨਗਰ ਵਿੱਚ ‘ਮਹਪੰਚਾਇਤ’ ਵਿੱਚ ਸ਼ਾਮਲ ਹੋਏ

Farmer protest

ਮੁਜ਼ੱਫਰਨਗਰ :ਬੀਕੇਯੂ ਪ੍ਰਧਾਨ ਨਰੇਸ਼ ਟਿਕੈਟ ਨੇ ਮੁਜ਼ੱਫਰਨਗਰ ਵਿੱਚ ਇੱਕ ਪੰਚਾਇਤ ਆਯੋਜਿਤ ਕੀਤੀ ।ਇਸ ਸਮਾਰੋਹ ਵਿਚ ਹਜ਼ਾਰਾਂ ਲੋਕ ਪਹੁੰਚੇ ਹਨ । ਲੋਕ ਇੰਨੀ ਵੱਡੀ ਗਿਣਤੀ ਵਿਚ ਪਹੁੰਚੇ ਹਨ ਕਿ ਮੁਜ਼ੱਫਰਨਗਰ ਦਾ ਜੀਆਈਸੀ ਮੈਦਾਨ ਵੀ ਛੋਟਾ ਹੋ ਗਿਆ ਹੈ । ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ-ਉੱਤਰ ਪ੍ਰਦੇਸ਼ ਦੀ ਸਰਹੱਦ ‘ਤੇ ਗਾਜੀਪੁਰ ਵਿਖੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਕੀਤੇ ਗਏ ਵਿਰੋਧ ਪ੍ਰਦਰਸ਼ਨ ਦੇ ਸਮਰਥਨ ਵਿੱਚ ਸ਼ੁੱਕਰਵਾਰ ਨੂੰ ਹਜ਼ਾਰਾਂ ਕਿਸਾਨਾਂ ਨੇ ਮੁਜ਼ੱਫਰਨਗਰ ਵਿੱਚ ਇੱਕ ਮਹਾਂ ਪੰਚਾਇਤ ਵਿੱਚ ਹਿੱਸਾ ਲਿਆ।