ਲੋਕ ਸਭਾ ਚੋਣ : ਜਗੀਰ ਕੌਰ, ਬੀਬੀ ਖਾਲੜਾ ਅਤੇ ਜੇਜੇ ਸਿੰਘ ਅਪਣੇ ਆਪ ਲਈ ਨਹੀਂ ਪਾ ਸਕਣਗੇ ਵੋਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖੰਡੂਰ ਸਾਹਿਬ ਲੋਕ ਸਭਾ ਤੋਂ ਹੁਣ ਤੱਕ ਅਕਾਲੀ ਦਲ ਟਕਸਾਲੀ, ਸ਼੍ਰੋਮਣੀ ਅਕਾਲੀ ਦਲ, ਪੰਜਾਬ ਏਕਤਾ ਪਾਰਟੀ ਨੇ ਅਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ....

Jagir Kaur, JJ Singh, Bibi Paramjit kaur

ਜਲੰਧਰ : ਖੰਡੂਰ ਸਾਹਿਬ ਲੋਕ ਸਭਾ ਤੋਂ ਹੁਣ ਤੱਕ ਅਕਾਲੀ ਦਲ ਟਕਸਾਲੀ, ਸ਼੍ਰੋਮਣੀ ਅਕਾਲੀ ਦਲ, ਪੰਜਾਬ ਏਕਤਾ ਪਾਰਟੀ ਨੇ ਅਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਉੱਥੇ ਹੀ ਦੇਖਣ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਪਾਰਟੀਆਂ ਦੇ ਤਿੰਨੋਂ ਉਮੀਦਵਾਰ ਚੋਣ ਮੈਦਾਨ ਵਿਚ ਉਤਰ ਤਾਂ ਗਏ ਨ ਪਰ ਇਹ ਅਪਣੇ ਆਪ ਲਈ ਵੋਟ ਨਹੀਂ ਪਾ ਸਕਣਗੇ, ਕਿਉਂਕਿ ਤਿੰਨੋਂ ਹੀ ਉਮੀਦਵਾਰਾਂ ਦੀ ਖੰਡੂਰ ਸਾਹਿਬ ਤੋਂ ਵੋਟ ਬਣੀ ਹੀ ਨਹੀਂ ਹੈ।

ਯਾਨੀ ਤਿੰਨੋਂ ਉਮੀਦਵਾਰ ਜਗੀਰ ਕੌਰ, ਜੇਜੇ ਸਿੰਘ, ਪਰਮਜੀਤ ਕੌਰ ਖਾਲੜਾ ਲੋਕਾਂ ਨੂੰ ਵੋਟ ਕਰਨ ਲਈ ਦਿਨ ਰਾਤ ਪ੍ਰਚਾਰ ਕਰਨਗੇ ਪਰ ਖੁਦ ਦੀ ਵੋਟ ਨਹੀਂ ਪਾ ਸਕਣਗੇ। ਦੱਸ ਦਈਏ ਕਿ ਤਿੰਨੋਂ ਉਮੀਦਵਾਰਾਂ ਨੇ ਅਪਣੀ ਵੋਟ ਖੰਡੂਰ ਸਾਹਿਬ ਵਿਚ ਹੋਣ ਤੋਂ ਇਨਕਾਰ ਕੀਤਾ ਹੈ। ਹਾਲਾਂਕ ਚੋਣ ਕਮਿਸ਼ਨ ਅਨੁਸਾਰ ਅਜਿਹਾ ਕੋਈ ਨਿਯਮ ਨਹੀਂ ਹੈ ਕਿ ਜਿਸ ਸੀਟ ਤੋਂ ਉਮੀਦਵਾਰ ਖੜ੍ਹਾ ਹੈ, ਉੱਥੇ ਉਸ ਦੀ ਵੋਟ ਬਣਨੀ ਜ਼ਰੂਰੀ ਹੈ।

ਬੀਬੀ ਪਰਮਜੀਤ ਕੌਰ ਖਾਲੜਾ ਅੰਮ੍ਰਿਤਸਰ ਸੰਸਦ : ਬੀਬੀ ਪਰਮਜੀਤ ਕੌਰ ਖਾਲੜਾ ਨੂੰ ਡੈਮੋਕ੍ਰੇਟਿਕ ਐਲਾਇੰਸ ਨੇ ਖੰਡੂਰ ਸਾਹਿਬ ਤੋਂ ਉਮੀਦਵਾਰ ਚੁਣਿਆ ਹੈ। ਬੀਬੀ ਖਾਲੜਾ ਲੰਬੇ ਸਮੇਂ ਤੋਂ ਅੰਮ੍ਰਿਤਸਰ ਵਿਚ ਰਹਿ ਰਹੀ ਹੈ। ਉਨ੍ਹਾਂ ਦੀ ਵੋਟ ਵੀ ਅੰਮ੍ਰਿਤਸਰ ਦੀ ਹੈ।

ਬੀਬੀ ਜਗੀਰ ਕੌਰ ਭੁੱਲਥ : ਖੰਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਜਮੀਰ ਕੌਰ ਨੂੰ ਮੈਦਾਨ ਵਿਚ ਉਤਾਰਿਆ ਹੈ। ਉਨ੍ਹਾਂ ਦਾ ਵੋਟ ਹਲਕਾ ਭੁੱਲਥ ਦੇ ਬੇਗੋਵਾਰ ਵਿਚ ਹੈ। ਭੁੱਲਥ ਹੁਸ਼ਿਆਰਪੁਰ ਲੋਕਸਭਾ ਸੀਟ ਵਿਚ ਆਉਂਦਾ ਹੈ। ਇਸ ਲਈ ਉਹ ਆਪਣੇ ਲਈ ਵੋਟ ਨਹੀਂ ਪਾ ਸਕਣਗੇ।

ਜੇਜੇ ਪਟਿਆਲਾ ਸੰਸਦ : ਇਹੀਂ ਹਾਲ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਸਾਬਕਾ ਜਨਰਲ ਜੇਜੇ ਸਿੰਘ ਦਾ ਵੀ ਹੈ। ਜੇਜੇ ਸਿੰਘ ਦਾ ਜੱਦੀ ਪਿੰਡ ਹਲਕਾ ਪਟਿਆਲਾ ਹੈ। ਜੇਜੇ ਸਿੰਘ ਨੂੰ ਵੋਟ ਵੀ ਪਾਉਣ ਲਈ ਪਟਿਆਲਾ ਜਾਣਾ ਹੋਵੇਗਾ।