ਪੰਜਾਬ ਦੇ ਪਾਣੀਆਂ ਤੋਂ ਟੈਕਸ ਵਸੂਲੇਗੀ ਹਿਮਾਚਲ ਸਰਕਾਰ, ਜਲ ਸੈੱਸ ਦੇ ਦਾਇਰੇ 'ਚ BBMB ਅਤੇ PSPCL ਦੇ ਹਾਈਡਰੋ ਪ੍ਰਾਜੈਕਟ

ਏਜੰਸੀ

ਖ਼ਬਰਾਂ, ਪੰਜਾਬ

ਹਿਮਾਚਲ ਸਰਕਾਰ ਨੇ 172 ਪਣ-ਬਿਜਲੀ ਪ੍ਰਾਜੈਕਟਾਂ ਨੂੰ ਜਲ ਸੈੱਸ ਦੇ ਦਾਇਰੇ 'ਚ ਲਿਆਂਦਾ

Water cess on BBMB and PSPCL hydro projects in Himachal

 

ਚੰਡੀਗੜ੍ਹ: ਪੰਜਾਬ ਦੇ ਪਾਣੀਆਂ ਤੋਂ ਹਿਮਾਚਲ ਪ੍ਰਦੇਸ਼ ਸਰਕਾਰ ਟੈਕਸ ਵਸੂਲਣ ਜਾ ਰਹੀ ਹੈ। ਇਸ ਸਬੰਧੀ ਹਿਮਾਚਲ ਸਰਕਾਰ ਵਲੋਂ ਆਰਡੀਨੈਂਸ ਲਿਆਂਦਾ ਗਿਆ ਹੈ, ਜਿਸ ਦੇ ਵਿਚ ਪੰਜਾਬ ਦੇ ਪਾਣੀ ’ਤੇ ਦਾਅਵਾ ਠੋਕਿਆ ਗਿਆ ਹੈ। ਹਿਮਾਚਲ ਪ੍ਰਦੇਸ਼ ਮੰਤਰੀ ਮੰਡਲ ਨੇ ਵਿਧਾਨ ਸਭਾ ਦੇ ਸੈਸ਼ਨ ਵਿਚ ਹਿਮਾਚਲ ਪ੍ਰਦੇਸ਼ ਵਾਟਰ ਸੈੱਸ ਹਾਈਡ੍ਰੋਇਲੈਕਟ੍ਰਿਕ ਜਨਰੇਸ਼ਨ ਬਿੱਲ 2023 ਨੂੰ ਪੇਸ਼ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਵਾਟਰ ਸੈੱਸ ਪਣ-ਬਿਜਲੀ ਉਤਪਾਦਨ ਆਰਡੀਨੈਂਸ 2023 ਲਿਆ ਚੁੱਕੀ ਹੈ। ਇਹ ਬਿੱਲ ਵਿਧਾਨ ਸਭਾ ਦੇ ਬਜਟ ਸੈਸ਼ਨ 'ਚ ਲਿਆਂਦਾ ਜਾਵੇਗਾ।

ਇਹ ਵੀ ਪੜ੍ਹੋ: ਕੋਟਕਪੂਰਾ ਗੋਲੀਕਾਂਡ ਮਾਮਲੇ ’ਤੇ SIT ਨੇ ਜਾਰੀ ਕੀਤੀਆਂ ਤਸਵੀਰਾਂ, ਸ਼ਨਾਖਤ ਕਰਕੇ ਜਾਣਕਾਰੀ ਸਾਂਝੀ ਕਰਨ ਦੀ ਅਪੀਲ

ਉੱਤਰਾਖੰਡ ਅਤੇ ਜੰਮੂ-ਕਸ਼ਮੀਰ ਤੋਂ ਬਾਅਦ ਹਿਮਾਚਲ ਪ੍ਰਦੇਸ਼ ਤੀਜਾ ਸੂਬਾ ਹੈ, ਜਿੱਥੇ ਪਣ-ਬਿਜਲੀ ਪ੍ਰਾਜੈਕਟਾਂ 'ਤੇ ਸੈੱਸ ਲਗਾਇਆ ਜਾ ਰਿਹਾ ਹੈ। ਕੁੱਲ 172 ਪਣ-ਬਿਜਲੀ ਪ੍ਰਾਜੈਕਟਾਂ ਨੂੰ ਜਲ ਸੈੱਸ ਦੇ ਦਾਇਰੇ 'ਚ ਲਿਆਂਦਾ ਗਿਆ ਹੈ। ਬੀਬੀਐਮਬੀ ਅਤੇ ਪੀਐਸਪੀਸੀਐਲ ਦੇ ਹਾਈਡਰੋ ਪ੍ਰੋਜੈਕਟ ਵੀ ਇਸ ਦੇ ਅਧੀਨ ਆਉਣਗੇ, ਇਸ ਦੇ ਲਈ ਪੰਜਾਬ ਨੂੰ ਵੀ ਸੈੱਸ ਦੇਣਾ ਪਵੇਗਾ। ਇਸ ਦੇ ਲਾਗੂ ਹੋਣ ਨਾਲ ਹਿਮਾਚਲ ਸਰਕਾਰ ਨੂੰ ਹਰ ਸਾਲ 1000 ਕਰੋੜ ਰੁਪਏ ਦੀ ਆਮਦਨ ਹੋਵੇਗੀ ਜਦਕਿ ਇਸ ਨਾਲ ਪੰਜਾਬ ਸਰਕਾਰ ਸਿਰ ਵਿੱਤੀ ਬੋਝ ਵਧੇਗਾ।

ਇਹ ਵੀ ਪੜ੍ਹੋ: ਦਿਲ ਦੇ ਕਮਜ਼ੋਰ ਹੋ ਚੁੱਕੇ ਨੇ ਪੰਜਾਬੀ! ਦਿਲ ਦੇ ਦੌਰੇ ਕਾਰਨ ਹਰ ਘੰਟੇ ਔਸਤਨ 4 ਲੋਕਾਂ ਦੀ ਹੋ ਰਹੀ ਮੌਤ

ਸਰਕਾਰ 0.10 ਰੁਪਏ ਤੋਂ ਲੈ ਕੇ 0.50 ਰੁਪਏ ਪ੍ਰਤੀ ਕਿਊਬਿਕ ਮੀਟਰ ਪ੍ਰਤੀ ਘਣ ਮੀਟਰ ਵਾਟਰ ਸੈੱਸ ਵਸੂਲ ਕਰੇਗੀ। ਇਸ ਸੈੱਸ ਨੂੰ ਇਕੱਠਾ ਕਰਨ ਲਈ ਸਰਕਾਰ ਇਕ ਕਮਿਸ਼ਨ ਬਣਾਏਗੀ। ਚੇਅਰਮੈਨ ਸਮੇਤ ਕੁੱਲ ਚਾਰ ਮੈਂਬਰ ਹੋਣਗੇ। ਸੂਬੇ ਵਿਚ ਲਗਪਗ 175 ਛੋਟੇ-ਵੱਡੇ ਪਣ-ਬਿਜਲੀ ਪ੍ਰਾਜੈਕਟਾਂ 'ਤੇ ਪਾਣੀ ਦੇ ਸੈੱਸ ਨਾਲ ਹਰ ਸਾਲ ਸਰਕਾਰੀ ਖ਼ਜ਼ਾਨੇ ਵਿਚ ਕਰੀਬ 1000 ਕਰੋੜ ਰੁਪਏ ਜਮ੍ਹਾਂ ਹੋਣਗੇ।

ਇਹ ਵੀ ਪੜ੍ਹੋ: ਕਾਂਗਰਸ ਸਰਕਾਰ ਵੇਲੇ ਹੋਏ ਮਨਰੇਗਾ ਘੁਟਾਲੇ ਦਾ ਪਰਦਾਫਾਸ਼: ਮ੍ਰਿਤਕਾਂ ਦੇ ਬਣੇ ਜੌਬ ਕਾਰਡ

ਪੰਜਾਬ ਸਰਕਾਰ ਦਾ ਪ੍ਰਤੀਕਰਮ

ਪੰਜਾਬ ਦੇ ਕੈਬਨਿਟ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਦਾ ਵਿਰੋਧ ਕਰੇਗੀ। ਇਸ ਨੂੰ ਮਨਜ਼ੂਰ ਨਹੀਂ ਕੀਤਾ ਜਾਵੇਗਾ। ਉਧਰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਹਿਮਾਚਲ ਕੀ ਕਰਦਾ ਕੀ ਨਹੀਂ, ਸਾਨੂੰ ਉਸ ਨਾਲ ਕੋਈ ਮਤਲਬ ਨਹੀਂ। ਪੰਜਾਬ ਸਰਕਾਰ ਧਰਤੀ ਹੇਠਲਾ ਪਾਣੀ ਬਚਾਉਣ ਲਈ ਕੰਮ ਕਰ ਰਹੀ ਹੈ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਨਾਲ ਜੋ ਹੋਇਆ, ਉਸ ਨੇ ਮੇਰਾ ਜ਼ਿੰਦਗੀ ਪ੍ਰਤੀ ਨਜ਼ਰੀਆ ਬਦਲ ਦਿੱਤਾ- ਕਰਨ ਔਜਲਾ 

ਇੰਝ ਵਸੂਲਿਆ ਜਾਵੇਗਾ ਸੈੱਸ

1. 30 ਮੀਟਰ ਤੱਕ ਹੈੱਡ ਦਾ ਪਣਬਿਜਲੀ ਪ੍ਰਾਜੈਕਟ - 0.10 ਪ੍ਰਤੀ ਘਣ ਮੀਟਰ
2. 30 ਤੋਂ 60 ਮੀਟਰ ਤੱਕ ਹੈੱਡ ਦਾ ਪਣਬਿਜਲੀ ਪ੍ਰਾਜੈਕਟ -0.25 ਪ੍ਰਤੀ ਘਣ ਮੀਟਰ
3. 60 ਤੋਂ 90 ਮੀਟਰ ਤੱਕ ਹੈਡ ਦਾ ਪਣਬਿਜਲੀ ਪ੍ਰਾਜੈਕਟ - 0.35 ਪ੍ਰਤੀ ਘਣ ਮੀਟਰ  
4. 90 ਮੀਟਰ  ਮੀਟਰ ਤੋਂ ਵੱਧ ਹੈੱਡ ਦਾ ਪਣਬਿਜਲੀ ਪ੍ਰਾਜੈਕਟ- .50 ਪ੍ਰਤੀ ਘਣ ਮੀਟਰ