ਬੀਤੇ ਪੰਜ ਸਾਲਾਂ ਵਿਚ ਪ੍ਰਨੀਤ ਕੌਰ ਵੱਲੋਂ ਨਾਭਾ ਹਲਕੇ ਦਾ ਕੀਤਾ ਗਿਆ ਵਿਕਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੁੱਲ 1840 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ

Preneet Kaur

ਪੰਜਾਬ- ਪਟਿਆਲਾ ਲੋਕ ਸਭਾ ਹਲਕੇ ਦੇ ਵਿਕਾਸ ਲਈ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੁੱਲ 1840 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ ਜਿਹਨਾਂ ਵਿਚੋਂ ਹਲਕਾ ਨਾਭਾ ਦੇ ਕੀਤੇ ਪ੍ਰਮੁੱਖ ਕੰਮਾਂ ਦੀ ਸੂਚੀ ਇਸ ਪ੍ਰਕਾਰ ਹੈ- ਨਾਭਾ ਹਲਕੇ ਦੀਆਂ 335 ਕਿ:ਮੀ ਸੜਕਾਂ ਦਾ ਕੰਮ ਜਾਰੀ ਹੈ ਅਤੇ ਸ਼ਹਿਰ ਨਾਭਾ ਵਿਚ ਬਾਹਰੀ ਸੀਵਰੇਜ਼ ਟਰੀਟਮੈਂਟ ਦਾ ਕੰਮ ਵੀ ਜਾਰੀ ਹੈ।

ਨਾਭਾ ਸ਼ਹਿਰ ਦੀਆਂ ਗਲੀਆਂ, ਨਾਲੀਆਂ ਅਤੇ ਸਟਰੀਟ ਲਾਈਟਾਂ ਅਤੇ ਦੁਲੱਦੀ ਗੇਟ ਤੱਕ ਸੜਕ ਦਾ ਨਿਰਮਾਣ ਦਾ ਕੰਮ ਵੀ ਕਰਵਾਇਆ ਜਾ ਰਿਹਾ ਹੈ। ਜੰਗਲਾਤ ਵਿਭਾਗ ਵੱਲੋਂ ਨਾਭੇ ਵਿਖੇ ਪਾਰਕ ਦਾ ਨਿਰਮਾਣ ਅਤੇ ਮਹਾਰਾਜਾ ਹੀਰਾ ਸਿੰਘ ਪਾਰਕ ਦੇ ਸੁੰਦਰੀਕਰਨ ਦਾ ਕੰਮ ਵੀ ਕਰਵਾਇਆ ਜਾ ਰਿਹਾ ਹੈ। ਇਸ ਸ਼ਹਿਰ ਦੀਆਂ ਪੰਜ ਬਾਹਰੀ ਕਲੋਨੀਆਂ ਵਿਚ ਸੀਵਰੇਜ਼ ਅਤੇ ਗਲੀਆਂ ਨੂੰ ਪੱਕਾ ਕਰਵਾਇਆ ਜਾ ਰਿਹਾ ਹੈ। ਨਾਭਾ ਸ਼ਹਿਰ ਦੇ ਗਰੀਬ ਪਰਵਾਰਾਂ ਨੂੰ 5-5 ਮਰਲੇ ਦੇ ਪਲਾਟ ਵੀ ਦਿੱਤੇ ਗਏ। 1.25 ਕਰੋੜ ਰੁਪਏ ਦੀ ਲਾਗਤ ਨਾਲ ਭਾਦਸੋਂ ਸ਼ਹਿਰ ਦੇ ਬੱਸ ਸਟੈਂਡ ਦਾ ਨਵੀਨੀਕਰਨ ਵੀ ਕਰਵਾਇਆ ਗਿਆ। 

ਹਲਕਾ ਨਾਭਾ ਦੇ ਉਲੀਕੇ ਪ੍ਰਮੁੱਖ ਕੰਮ- 
1. ਭਾਦਸੋਂ ਵਿਖੇ ਕਾਲਜ ਦੀ ਸਥਾਪਨਾ।
2. ਰੋਹਟਾ ਪੁੱਲ ਤੋਂ ਮਲੇਰਕੋਟਲਾ ਤੱਕ ਚਾਰ ਮਾਰਗੀ ਸੜਕ ਦਾ ਨਿਰਮਾਣ।
3. ਨਾਭਾ ਸ਼ਹਿਰ ਦੀਆਂ ਬਾਕੀ ਬਚਦੀਆਂ ਕਲੋਨੀਆਂ ਵਿਚ ਸੀਵਰੇਜ਼ ਦਾ ਕੰਮ ਮੁਕੰਮਲ ਕਰਨਾ।

4. ਨਾਭੇ ਹਲਕੇ ਦੀਆਂ ਬਾਕੀ ਬਚਦੀਆਂ ਕੱਚੀਆ ਸੜਕਾਂ ਨੂੰ ਪੱਕਾ ਕਰਨਾ। 
5. ਪਿੰਡਾਂ ਦੇ ਬਾਕੀ ਬਚਦੇ ਗਰੀਬ ਪਰਵਾਰਾਂ ਨੂੰ 5-5 ਮਰਲੇ ਦੇ ਪਲਾਟ ਦੇਣੇ।
6. ਸ਼ਹਿਰੀ ਹਲਕੇ ਦੇ ਗਰੀਬੀ ਰੇਖਾ ਤੋਂ ਹੇਠਲੇ ਪਰਵਾਰਾਂ ਨੂੰ ਮਕਾਨ ਦੇਣੇ।