ਹੋਰ 38 ਹਜ਼ਾਰ ਕਿਸਾਨਾਂ ਲਈ 209 ਕਰੋੜ ਦੀ ਕਰਜ਼ਾ ਰਾਹਤ ਐਲਾਨੀ 

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਹਿਕਾਰੀ ਸੁਸਾਇਟੀਆਂ ਤੋਂ ਕਰਜ਼ਾ ਲੈਣ ਵਾਲੇ 38 ਹਜ਼ਾਰ ਸੀਮਾਂਤ ਕਿਸਾਨਾਂ ਨੂੰ 209 ਕਰੋੜ ਰੁਪਏ ਦੀ ਕਰਜ਼ਾ ....

Loan relief certificate given to farmer by Captain Amarinder Singh and others

ਚੰਡੀਗੜ੍ਹ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਹਿਕਾਰੀ ਸੁਸਾਇਟੀਆਂ ਤੋਂ ਕਰਜ਼ਾ ਲੈਣ ਵਾਲੇ 38 ਹਜ਼ਾਰ ਸੀਮਾਂਤ ਕਿਸਾਨਾਂ ਨੂੰ 209 ਕਰੋੜ ਰੁਪਏ ਦੀ ਕਰਜ਼ਾ ਰਾਹਤ ਦੇਣ ਦਾ ਐਲਾਨ ਕੀਤਾ ਹੈ। ਇਹ ਕਰਜ਼ਾ ਰਾਹਤ ਅਗਲੇ 10 ਦਿਨਾਂ ਵਿੱਚ ਵੰਡੀ ਜਾਵੇਗੀ ਜਿਸਦੇ ਨਾਲ ਸਰਕਾਰ ਦੀ ਕਰਜ਼ਾ ਰਾਹਤ ਸਕੀਮ ਦਾ ਪਹਿਲਾ ਪੜਾਅ ਮੁਕੰਮਲ ਹੋ ਜਾਵੇਗਾ। 

ਇਸ ਸਕੀਮ ਦੀ ਪ੍ਰਗਤੀ 'ਤੇ ਤਸੱਲੀ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ 277633 ਸੀਮਾਂਤ ਕਿਸਾਨਾਂ ਨੂੰ ਪਹਿਲੇ ਪੜਾਅ ਦੌਰਾਨ 1525.61 ਕਰੋੜ ਰੁਪਏ ਦੀ ਰਾਹਤ ਮੁਹੱਈਆ ਕਰਵਾਈ ਗਈ ਹੈ। ਇਹ ਰਾਹਤ ਸਿੱਧੇ ਤੌਰ 'ਤੇ ਉਨ੍ਹਾਂ ਦੇ ਖਾਤਿਆਂ ਵਿੱਚ ਤਬਦੀਲ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਸਹਿਕਾਰੀ ਸੋਸਾਇਟੀਆਂ ਦੇ ਮੈਂਬਰ 3.43 ਲੱਖ ਸੀਮਾਂਤ ਕਿਸਾਨਾਂ ਵਿਚੋਂ 27179 ਕਿਸਾਨ ਅਯੋਗ ਪਾਏ ਗਏ ਹਨ।

ਇਹ ਕਿਸਾਨ ਜਾਂ ਤਾਂ ਸਹਿਕਾਰੀ/ ਅਰਧ ਸਹਿਕਾਰੀ ਮੁਲਾਜ਼ਮਾਂ ਵੱਜੋਂ ਸੇਵਾ ਕਰ ਰਹੇ ਹਨ ਜਾਂ ਉਨ੍ਹਾਂ ਨੇ ਸਕੀਮ ਦੀ ਯੋਗਤਾ ਬਾਰੇ ਮਾਪਦੰਡ ਪੂਰੇ ਨਹੀਂ ਕੀਤੇ। ਇਸ ਤੋਂ ਇਲਾਵਾ 19706 ਹੋਰ ਕਿਸਾਨਾਂ ਨੇ ਲਾਜ਼ਮੀ ਸਵੈ- ਘੋਸ਼ਣਾ ਫਾਰਮ ਪੇਸ਼ ਕਰਨ ਤੋਂ ਨਾਂਹ ਕਰ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਜੇ ਕਿਸੇ ਕਾਰਨ ਕਰ ਕੇ ਕੋਈ ਯੋਗ ਕਿਸਾਨ ਇਸ ਸਕੀਮ ਵਿੱਚੋ ਬਾਹਰ ਰਹਿ ਗਿਆ ਤਾਂ ਉਹ ਇਲਾਕੇ ਦੇ ਸਬ ਡਿਵੀਜ਼ਨਲ ਮੈਜੀਸਟ੍ਰੇਟ ਨਾਲ ਸੰਪਰਕ ਕਰ ਸਕਦਾ ਹੈ

ਜੋ ਕਿ ਆਪਣੀ ਅਗਵਾਈ ਵਾਲੀ ਕਮੇਟੀ ਨਾਲ ਵਿਚਾਰ ਵਿਟਾਂਦਰਾ ਕਰਕੇ ਇਸ ਦਾ ਹੱਲ ਕਰੇਗਾ। ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਦੂਜੇ ਪੜਾਅ ਦੌਰਾਨ ਸਹਿਕਾਰੀ ਸੋਸਾਈਟੀਆਂ ਨਾਲ ਸਬੰਧਤ ਛੋਟੇ ਕਿਸਾਨਾਂ ਨੂੰ ਕਰਜ਼ਾ ਰਾਹਤ ਵੰਡੀ ਜਾਵੇਗੀ।