ਚੰਡੀਗੜ੍ਹ 'ਚ ਹੁਣ ਚਾਰ ਪਹੀਆ ਵਾਹਨਾਂ ਵਾਲੇ ਲਗਾ ਸਕਣਗੇ ਲੋਹੇ ਦੇ ਗਾਰਡ
ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਯੂਨਿਟ ਦੇ ਇੰਡਸਟਰੀਜ਼ ਸੈੱਲ ਦੇ ਇੰਚਾਰਜ ਅਵੀ ਭਸ਼ੀਨ ਦੀਆਂ ਕੋਸ਼ਿਸ਼ਾਂ ਸਦਕਾ ਹੁਣ......
ਚੰਡੀਗੜ੍ਹ, : ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਯੂਨਿਟ ਦੇ ਇੰਡਸਟਰੀਜ਼ ਸੈੱਲ ਦੇ ਇੰਚਾਰਜ ਅਵੀ ਭਸ਼ੀਨ ਦੀਆਂ ਕੋਸ਼ਿਸ਼ਾਂ ਸਦਕਾ ਹੁਣ ਲੋਕ ਅਪਣੇ ਚਾਰ ਪਹੀਆ ਮੋਟਰ ਵਾਹਨਾਂ ਅੱਗੇ ਲੋਹੇ ਦੇ ਗਾਰਡ ਲਗਾ ਸਕਣਗੇ। ਦਿੱਲੀ ਹਾਈ ਕੋਰਟ ਵਲੋਂ ਇਸ ਤੋਂ ਪਾਬੰਦੀਆਂ ਹਟਾ ਲੈਣ ਬਾਅਦ ਹੁਣ ਚੰਡੀਗੜ੍ਹ 'ਚ ਟ੍ਰੈਫ਼ਿਕ ਪੁਲਿਸ ਅਜਿਹੇ ਵਾਹਨਾਂ ਦੇ ਚਲਾਨ ਨਹੀਂ ਕੱਟੇਗੀ।
ਭਸ਼ੀਨ ਨੇ ਦਸਿਆ ਕਿ ਉਨ੍ਹਾਂ ਨੂੰ ਚੰਡੀਗੜ੍ਹ ਪੁਲਿਸ ਦੇ ਟ੍ਰੈਫ਼ਿਕ ਵਿੰਗ ਕੋਲੋਂ ਆਰ.ਟੀ.ਆਈ. ਐਕਟ ਅਧੀਨ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਦਿੱਲੀ ਹਾਈ ਕੋਰਟ ਨੇ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿਚ ਕੇਸ ਨੰਬਰ 6340/2017 ਅਤੇ 2018 ਅਨੁਸਾਰ ਹੁਣ ਕੋਰਟ ਦੇ ਤਾਜ਼ਾ ਫ਼ੈਸਲੇ ਅਨੁਸਾਰ ਸਿਟੀ ਪੁਲਿਸ ਸ਼ਹਿਰ ਵਿਚ ਚਾਰ ਪਹੀਆ ਵਾਹਨਾਂ ਦੇ ਚਲਾਨ ਨਹੀਂ ਕਰੇਗੀ।
ਉਨ੍ਹਾਂ ਕਿਹਾ ਕਿ ਪਹਿਲਾਂ ਇਹ ਗ਼ਲਤ ਧਾਰਨਾ ਪਾਈ ਜਾਂਦੀ ਸੀ ਕਿ ਦੁਰਘਟਨਾ ਸਮੇਂ ਗੱਡੀਟਾਂ ਦੇ ਏਅਰ ਬੇਸ ਨਹੀਂ ਖੁਲ੍ਹਦੇ, ਜਿਸ ਨਾਲ ਗੱਡੀ ਵਿਚ ਬੈਠੇ ਬੰਦਿਆਂ ਦੀ ਮੌਤ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕੁੱਝ ਨਹੀਂ ਹੈ, ਸਗੋਂ 'ਬੁਲ ਗਾਰਡ' ਲੱਗਾ ਹੋਣ ਕਾਰਨ ਸਵਾਰੀਆਂ ਦੀ ਜਾਨ ਬਚ ਜਾਂਦੀ ਹੈ। ਭਸ਼ੀਨ ਨੇ ਚੰਡੀਗੜ੍ਹ ਟ੍ਰੈਫ਼ਿਕ ਪੁਲਿਸ ਦੇ ਐਸ.ਐਸ.ਪੀ. ਐਸ ਆਨੰਦ ਅਤੇ ਦਿੱਲੀ ਹਾਈ ਕੋਰਟ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ।