ਟਰੱਕ-ਬੱਸ ਟੱਕਰ 'ਚ ਇਕ ਦਰਜਨ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਸਵੇਰੇ ਰਾਧਾ ਸੁਆਮੀ ਚੌਕ ਨੇੜੇ ਇਕ ਟਰੱਕ ਤੇ ਬੱਸ ਦੀ ਜਬਰਦਸਤ ਹੋਈ ਟੱਕਰ ਵਿਚ ਲਗਭਗ 1 ਦਰਜਨ ਵਿਅਕਤੀ ਜ਼ਖ਼ਮੀ

Accidental Truck On Road

ਐਸ.ਏ.ਐਸ. ਨਗਰ,  : ਅੱਜ ਸਵੇਰੇ ਰਾਧਾ ਸੁਆਮੀ ਚੌਕ ਨੇੜੇ ਇਕ ਟਰੱਕ ਤੇ ਬੱਸ ਦੀ ਜਬਰਦਸਤ ਹੋਈ ਟੱਕਰ ਵਿਚ ਲਗਭਗ 1 ਦਰਜਨ ਵਿਅਕਤੀ ਜ਼ਖ਼ਮੀ ਹੋਏ ਹਨ।  ਜ਼ਖ਼ਮੀਆਂ ਨੂੰ ਫ਼ੇਜ਼-6 ਦੇ ਸਿਵਲ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਹੈ। 

ਜਾਣਕਾਰੀ ਅਨੁਸਾਰ ਮਨਾਲੀ ਤੋਂ ਦਿੱਲੀ ਜਾ ਰਹੀ ਹਿਮਾਚਲ ਰੋਡਵੇਜ਼ ਦੀ ਦੇਰ ਰਾਤ ਕਰੀਬ 1.30 ਵਜੇ ਦੇ ਆਸਪਾਸ ਰਾਧਾ ਸੁਆਮੀ ਚੌਕ 'ਤੇ ਗੁਰਦੁਆਰਾ ਸਿੰਘ ਸ਼ਹੀਦਾਂ ਵਲੋਂ ਆ ਰਹੇ ਸੀਮਿੰਟ ਨਾਲ ਭਰੇ ਟਰੱਕ ਨਾਲ ਜਬਰਦਸਤ ਟੱਕਰ ਹੋਈ।  ਟੱਕਰ ਇੰਨੀ ਜਬਰਦਸਤ ਸੀ ਕਿ ਦੋਵਾਂ ਗੱਡੀਆਂ ਦਾ ਭਾਰੀ ਨੁਕਸਾਨ ਹੋਇਆ ਅਤੇ ਲਗਭਗ 12 ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿਚ ਟਰੱਕ ਤੇ ਬੱਸ ਦੇ ਡਰਾਈਵਰ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਫ਼ੇਜ਼-6 ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ

ਅਤੇ ਇਕ ਵਿਅਕਤੀ ਦੇ ਗੰਭੀਰ ਜ਼ਖ਼ਮੀ ਹੋਣ ਕਾਰਨ ਉਸ ਨੂੰ ਚੰਡੀਗੜ੍ਹ ਸੈਕਟਰ-16 ਦੇ ਹਸਪਤਾਲ ਭੇਜ ਦਿਤਾ ਗਿਆ।   ਬੱਸ ਦੇ ਕੰਡਕਟਰ ਰਣਜੀਤ ਸਿੰਘ ਨੇ ਦਸਿਆ ਕਿ ਖਰੜ ਦਾ ਪੁਲ ਬਣਨ ਕਾਰਨ ਉਹ ਸੋਹਾਣਾ ਵਲੋਂ ਚੰਡੀਗੜ੍ਹ ਆ ਰਹੇ ਸੀ ਅਤੇ ਚੌਕ 'ਤੇ ਪਹੁੰਚਦੇ ਹੀ ਟਰੱਕ ਅਤੇ ਬੱਸ ਵਿਚ ਭਿਆਨਕ ਟਕੱਰ ਹੋਈ, ਜਿਸ ਕਾਰਨ ਟਰੱਕ ਪਲਟ ਗਿਆ। ਪੁਲੀਸ ਵਲੋਂ ਦੁਰਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਦੋਂ ਕਿ ਪੁਲਿਸ ਨੇ ਬੱਸ ਨੂੰ ਜਬਤ ਕਰ ਲਿਆ ਹੈ।