“ਸਰਕਾਰ ਲੋਕਾਂ ਦੇ Accounts 'ਚ 10-10 ਹਜ਼ਾਰ ਰੁਪਏ ਪਾਵੇ ਤੇ Lockdown ਲਗਾ ਲਵੇ"
ਬਹੁਤ ਹੀ ਮੁਸ਼ਕਿਲ ਨਾਲ ਲੋਕਾਂ ਨੇ ਅਪਣਾ ਕਾਰੋਬਾਰ...
ਜਲੰਧਰ: ਪੰਜਾਬ ਵਿਚ ਲਗਾਤਾਰ ਵਧ ਰਹੇ ਕੋਰੋਨਾ ਮਾਮਲਿਆਂ ਨੂੰ ਦੇਖਦੇ ਹੋਏ ਸੂਬੇ ਵਿਚ ਵੀਕੈਂਡ ਅਤੇ ਜਨਤਕ ਛੁੱਟੀਆਂ ਵਾਲੇ ਦਿਨ ਸਖ਼ਤ ਲਾਕਡਾਊਨ ਲਾਗੂ ਕਰਨ ਦੇ ਆਦੇਸ਼ ਦਿੱਤੇ ਗਏ ਹਨ ਜਿਸ ਦੀ ਕਿ ਕੱਲ੍ਹ ਤੋਂ ਸ਼ੁਰੂਆਤ ਹੋ ਚੁੱਕੀ ਹੈ। ਪਰ ਲਗਦਾ ਹੈ ਕਿ ਇਹ ਲਾਕਡਾਊਨ ਲੋਕਾਂ ਨੂੰ ਰਾਸ ਨਹੀਂ ਆ ਰਿਹਾ। ਲੋਕ ਸਰਕਾਰ ਦੀ ਕਾਰਗੁਜ਼ਾਰੀ ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਹੇ ਹਨ।
ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਲਾਕਡਾਊਨ ਨਹੀਂ ਲਗਾਉਣਾ ਚਾਹੀਦਾ ਕਿਉਂ ਕਿ ਲੋਕ ਬਿਮਾਰੀ ਨਾਲੋਂ ਜ਼ਿਆਦਾ ਭੁੱਖ ਨਾਲ ਤੜਫ ਰਹੇ ਹਨ। ਇਸ ਨੂੰ ਲਗਾਉਣ ਨਾਲ ਕੋਈ ਫ਼ਾਇਦਾ ਨਹੀਂ ਹੋਣਾ। ਲੋਕ ਆਪ ਹੀ ਸਮਾਜਿਕ ਦੂਰੀ ਬਣਾ ਕੇ ਰੱਖਣ। ਜੇ ਸਰਕਾਰ ਨੂੰ ਇਸ ਵਿਚ ਕੋਈ ਸਫ਼ਲਤਾ ਹਾਸਲ ਨਾ ਹੋਈ ਤਾਂ ਉਸ ਨੇ ਫਿਰ ਇਸ ਨੂੰ ਵਧਾ ਦੇਣਾ ਹੈ। ਜੇ ਇਸ ਤਰ੍ਹਾਂ ਹੁੰਦਾ ਹੈ ਤਾਂ ਫਿਰ ਲੋਕ ਸੜਕਾਂ ਦੇ ਉਤਰਨਗੇ ਤੇ ਹੰਗਾਮੇ ਹੋਣਗੇ।
ਬਹੁਤ ਹੀ ਮੁਸ਼ਕਿਲ ਨਾਲ ਲੋਕਾਂ ਨੇ ਅਪਣਾ ਕਾਰੋਬਾਰ ਸ਼ੁਰੂ ਕੀਤਾ ਹੈ। ਜਿਹੜਾ ਮਜ਼ਦੂਰ ਵਰਗ ਹੈ ਉਹਨਾਂ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹਨਾਂ ਦੇ ਖਾਤੇ ਵਿਚ 10-10 ਹਜ਼ਾਰ ਰੁਪਏ ਪਾ ਦੇਵੇ ਤੇ ਫਿਰ ਲਾਕਡਾਊਨ ਕੀਤਾ ਜਾਵੇ। ਜੇ ਸਰਕਾਰ ਵੱਲੋਂ ਪੈਸੇ ਦਿੱਤੇ ਜਾਂਦੇ ਹਨ ਤਾਂ ਲੋਕ ਘਰ ਹੀ ਬੈਠਣਗੇ ਤੇ ਬਾਹਰ ਨਿਕਲਣ ਲਈ ਮਜ਼ਬੂਰ ਨਹੀਂ ਹੋਣਗੇ। ਜਦ ਉਹਨਾਂ ਕੋਲ ਪੈਸੇ ਦੀ ਘਾਟ ਹੋਈ ਤਾਂ ਉਹਨਾਂ ਨੇ ਸੜਕਾਂ ਤੇ ਉਤਰਨਾ ਹੀ ਹੈ।
ਜੇ ਸੜਕਾਂ ਤੇ ਆਉਣਗੇ ਤਾਂ ਹੰਗਾਮੇ ਹੋਣਗੇ। ਇਕ ਵਿਅਕਤੀ ਨੇ ਕਿਹਾ ਕਿ ਲਾਕਡਾਊਨ ਕਾਰਨ ਦੁਕਾਨਦਾਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇ ਸਰਕਾਰ ਨੇ ਲੋਕਾਂ ਲਈ 20 ਲੱਖ ਕਰੋੜ ਦਾ ਪੈਕੇਜ ਲਿਆਂਦਾ ਹੈ ਤਾਂ ਉਸ ਦਾ ਪਤਾ ਹੀ ਨਹੀਂ ਉਹ ਪੈਸਾ ਕਿੱਥੇ ਗਿਆ, ਕਿਸ ਨੂੰ ਮਿਲਿਆ ਹੈ?
ਮੱਧ ਵਰਗ ਦੇ ਲੋਕਾਂ ਨੂੰ ਇਸ ਸਮੇਂ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੇ ਬਿਜਲੀ ਦੇ ਬਿਲ ਮੁਆਫ਼ ਕਰ ਦੇਵੇ, ਬੱਚਿਆਂ ਦੀਆਂ ਫੀਸਾਂ ਮੁਆਫ਼ ਕੀਤੀਆਂ ਜਾਣ। ਲੋਕਾਂ ਦਾ ਇਹੀ ਕਹਿਣਾ ਹੈ ਕਿ ਲਾਕਡਾਊਨ ਕਾਰਨ ਉਹਨਾਂ ਨੂੰ ਕੰਮ ਪ੍ਰਤੀ, ਖਾਣ ਪੀਣ ਵਿਚ ਭਾਰੀ ਮੁਸ਼ਕਲਾਂ ਆ ਰਹੀਆਂ ਹਨ ਪਰ ਇਸ ਨੂੰ ਲਾਗੂ ਰੱਖਣਾ ਵੀ ਜ਼ਰੂਰੀ ਹੈ।
ਉੱਧਰ ਜੇ ਗੱਲ ਬਸ ਸਰਵਿਸ ਦੀ ਕੀਤੀ ਜਾਵੇ ਤਾਂ ਬੱਸ ਸਟੈਂਡ ਤੇ ਪਰਤੀਆਂ ਰੌਣਕਾਂ ਵੀ ਅਚਾਨਕ ਅਲੋਪ ਹੋ ਗਈਆਂ ਹਨ ਜਿੱਥੇ ਇਕ ਦੂਕਾ ਬੱਸਾਂ ਹੀ ਚੱਲੀਆਂ ਤੇ ਬੱਸਾਂ ਵਿਚ ਈ ਪਾਸ ਵਾਲਿਆਂ ਨੂੰ ਮੈਡੀਕਲ ਜਾਂਚ ਤੋਂ ਬਾਅਦ ਸਫ਼ਰ ਕਰਨ ਦੀ ਇਜ਼ਾਜ਼ਤ ਦਿੱਤੀ ਜਾ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।