ਇਕ ਗੇਟ ’ਤੇ ਲਿਖਿਆ ਸੀ : ਇਹ ਘਰ ਵਿਕਾਊ ਹੈ, ਕੈਂਸਰ ਪੀੜਤ ਮਾਤਾ ਦੇ ਇਲਾਜ ਲਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

‘‘ਮੌਤ ਕਹੇ, ਮੈਂ ਤਾਂ ਖਾਮਖਾਂ ਬਦਨਾਮ ਹਾਂ, ਅਸਲ ਦੁੱਖ ਤਾਂ ਜ਼ਿੰਦਗੀ ਹੀ ਦਿੰਦੀ ਹੈ’’

This house is for sale, for the treatment of a mother with cancer

ਬਠਿੰਡਾ (ਬਲਵਿੰਦਰ ਸ਼ਰਮਾ): ਸਮਝਿਆ ਜਾਂਦਾ ਹੈ ਕਿ ਮੌਤ ਬਹੁਤ ਦੁਖਦਾਈ ਹੁੰਦੀ ਹੈ, ਪਰ ਸੱਚ ਇਹ ਹੈ ਕਿ ਅਸਲ ਦੁੱਖ ਤਾਂ ਜਿੰਦਗੀ ਦਿੰਦੀ ਹੈ। ਇਕ ਗੇਟ ’ਤੇ ਲਿਖਿਆ ਸੀ ਕਿ ‘‘ਇਹ ਘਰ ਵਿਕਾਊ ਹੈ, ਕੈਂਸਰ ਪੀੜਤ ਮਾਤਾ ਦੇ ਇਲਾਜ਼ ( This house is for sale, for the treatment of a mother with cancer)  ਲਈ’’।

ਇਹ ਪੜ੍ਹ ਕੇ ਰੌਂਗਟੇ ਖੜ੍ਹੇ ਹੋ ਗਏ ਕਿ ਕਿੰਨਾ ਕੁ ਮਜਬੂਰ ਹੋਵੇਗਾ, ਉਹ ਪਰਿਵਾਰ, ਜਿਸਨੂੰ ਇਹ ਸ਼ਬਦ ਆਪਣੇ ਘਰ ਦੇ ਗੇਟ ’ਤੇ ਲਿਖਣਾ ਪਿਆ। ਜਿਕਰਯੋਗ ਹੈ ਕਿ ਪਿੰਡ ਮਹਿਮਾ ਸਰਜਾ ਦੇ ਗਰੀਬ ਮਿਸਤਰੀ ਨੇ ਬਹੁਤ ਸਾਲ ਪਹਿਲਾਂ ਆਪਣੀ ਧੀ ਮਨਜੀਤ ਕੌਰ (Manjit Kaur) ਰਾਮਪੁਰਾ ਫੂਲ ਵਿਖੇ ਵਿਆਹ ਦਿੱਤੀ।

 ਇਹ ਵੀ ਪੜ੍ਹੋ:  ਝੋਨੇ ਦੇ ਸੀਜ਼ਨ ਅਤੇ ਵਰ੍ਹਦੇ ਮੀਂਹ ਦੇ ਬਾਵਜੂਦ ਧਰਨਿਆਂ ’ਚ ਡਟੇ ਕਿਸਾਨ

ਜਿਸਦੇ ਘਰ ਇਕ ਪੁੱਤਰ ਤੇ ਇਕ ਧੀ ਨੇ ਜਨਮ ਲਿਆ। ਪੁੱਤ ਜਵਾਨ ਹੋਇਆ ਤੇ ਫੌਜ (Army) ਵਿਚ ਭਰਤੀ ਹੋ ਗਿਆ। ਮਨਜੀਤ ਕੌਰ ਦੇ ਦੁੱਖਾਂ ਦੀ ਸ਼ੁਰੂਆਤ 8 ਸਾਲ ਪਹਿਲਾਂ ਹੋਈ ਜਦੋਂ ਉਸਨੂੰ ਕੈਂਸਰ (Cancer)  ਹੋ ਗਿਆ। ਉਮੀਦ ਸੀ ਕਿ ਪਤੀ ਉਸਦਾ ਇਲਾਜ਼( Treatment ) ਕਰਵਾਏਗਾ। ਪਤੀ ਨੇ ਲੱਖਾਂ ਰੁਪਏ ਖਰਚ ਵੀ ਕੀਤਾ, ਪਰ ਨਾ ਉਸਦਾ ਇਲਾਜ਼ ਪੂਰਾ ਹੋ ਸਕਿਆ ਤੇ ਨਾ ਹੀ ਉਹ ਪੂਰੀ ਹੋ ਸਕੀ।

 ਇਹ ਵੀ ਪੜ੍ਹੋ: ਵਰਲਡ ਬੁੱਕ ਆਫ਼ ਰਿਕਾਰਡਜ਼ ਲੰਡਨ ਵਲੋਂ ਮੈਰਾਥਨ ਦੌੜਾਕ ਫ਼ੌਜਾ ਸਿੰਘ ਦਾ ਸਨਮਾਨ

ਹਾਰ ਕੇ ਪਤੀ ਨੇ ਉਸਨੂੰ ਘਰੋਂ ਕੱਢ ਦਿੱਤਾ ਕਿ ਉਹ ਹੁਣ ਇਲਾਜ਼( Treatment ) ਨਹੀਂ ਕਰਵਾ ਸਕਦਾ। ਤਰਸ ਦੇ ਆਧਾਰ ’ਤੇ ਮਨਜੀਤ ਕੌਰ ਦਾ ਦਿਓਰ ਉਸਨੂੰ ਇਲਾਜ਼ ਖਾਤਰ ਬੀਕਾਨੇਰ (ਰਾਜਸਥਾਨ) ਲੈ ਗਿਆ। ਉਮੀਦ ਜਾਗੀ ਕਿ ਸ਼ਾਇਦ ਹੁਣ ਉਸਦਾ ਇਲਾਜ਼( Treatment ) ਹੋ ਸਕੇਗਾ। ਦਿਓਰ ਨੇ ਵੀ ਲੱਖਾਂ ਰੁਪਏ ਖਰਚ ਕਰ ਦਿੱਤੇ, ਪਰ ਇਲਾਜ਼( Treatment ) ਨਹੀਂ ਹੋ ਸਕਿਆ।

ਅੰਤ ਦਿਓਰ ਨੇ ਵੀ ਉਸਨੂੰ ਆਪਣੇ ਘਰੋਂ ਕੱਢ ਦਿੱਤਾ ਕਿ ਉਹ ਆਪਣੀ ਜ਼ਿੰਦਗੀ ’ਤੇ ‘ਮਨਜੀਤ ਕੌਰ’ ਨਾਂ ਦੇ ਗ੍ਰਹਿਣ ਦੀ ਛਾਂ ਹੋਰ ਨਹੀਂ ਝੱਲ ਸਕਦਾ। ਫਿਰ ਵੀ ਉਸਨੂੰ ਉਮੀਦ ਸੀ ਕਿ ਫੌਜ਼ੀ ਪੁੱਤਰ ਉਸਦਾ ਇਲਾਜ਼( Treatment )  ਜ਼ਰੂਰ ਕਰਵਾ ਲਵੇਗਾ, ਪਰ ਰੱਬ ਨੇ ਤਾਂ ਉਸਦੀ ਕਿਸਮਤ ਵਿਚ ਸਿਰਫ ਦੁੱਖ ਹੀ ਲਿਖੇ ਹਨ। ਫਿਰ ਇਲਾਜ਼( Treatment ) ਕਿਵੇਂ ਸੰਭਵ ਹੈ।

ਕਰੀਬ ਡੇਢ ਮਹੀਨਾ ਪਹਿਲਾਂ ਸ਼ਿਆਚਿਨ ਲੱਦਾਖ ’ਚ ਮਨਜੀਤ ਕੌਰ ਦਾ ਫੌਜ਼ੀ ਪੁੱਤ ਸ਼ਹੀਦ ਹੋ ਗਿਆ। ਹੁਣ ਤਾਂ ਮਨਜੀਤ ਕੌਰ ਲਗਪਗ ਮਰ ਹੀ ਚੁੱਕੀ ਸੀ, ਪਰ ਜਾਨ ਨਹੀਂ ਨਿਕਲ ਰਹੀ ਸੀ। ਮੰਦਭਾਗੀ ਗੱਲ ਇਹ ਕਿ ਸਰਕਾਰ ਵਲੋਂ ਐਲਾਨ ਕੀਤਾ ਗਿਆ ਸੀ ਕਿ ਸ਼ਹੀਦ ਫੌਜ਼ੀ ਦੇ ਪਰਿਵਾਰ ਨੂੰ 50 ਲੱਖ ਰੁਪਏ ਅਤੇ ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਮਿਲੇਗੀ।

 

 

  ਇਹ ਵੀ ਪੜ੍ਹੋ:  ਝੋਨੇ ਦੇ ਸੀਜ਼ਨ ਅਤੇ ਵਰ੍ਹਦੇ ਮੀਂਹ ਦੇ ਬਾਵਜੂਦ ਧਰਨਿਆਂ ’ਚ ਡਟੇ ਕਿਸਾਨ

 

ਉਹ ਟੁੱਟ ਹਾਰ ਕੇ ਆਪਣੇ ਪੇਕੇ ਪਿੰਡ ਮਹਿਰਾਜ ਆ ਗਈ। ਪੇਕੇ ਪਰਿਵਾਰ ਨੇ ਮਨਜੀਤ ਕੌਰ ਨੂੰ ਅਪਣਾ ਤਾਂ ਲਿਆ, ਪਰ ਇਲਾਜ਼( Treatment ) ਖਾਤਰ ਪੈਸੇ ਨਹੀਂ ਹਨ। ਇਸ ਲਈ ਪੇਕੇ ਪਰਿਵਾਰ ਨੇ ਆਪਣੇ ਗੇਟ ’ਤੇ ਲਿਖ ਦਿੱਤਾ ਹੈ ਕਿ ‘‘ ਇਹ ਘਰ ਵਿਕਾਊ ਹੈ, ਕੈਂਸਰ ਪੀੜਤ ਮਾਤਾ ਦੇ ਇਲਾਜ਼( Treatment ) ਲਈ’’।  ਮਨਜੀਤ ਕੌਰ ਨੇ ਤਾਅਨਾ ਮਾਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ‘‘ਜੇ ਕੁਝ ਹੋਰ ਨਹੀਂ ਕਰ ਸਕਦੇ ਤਾਂ ਉਸਨੂੰ ਉਸਦੇ ਪੁੱਤਰ ਕੋਲ ਹੀ ਭੇਜ ਦਿਓ, ਸ਼ਾਇਦ ਅਗਲੇ ਜਨਮ ਵਿਚ ਉਹ ਹੀ ੳਸਦਾ ਇਲਾਜ਼( Treatment ) ਕਰਵਾ ਦੇਵੇ।’’