ਅਬੋਹਰ ਪੁਲਿਸ ਦੀ ਕਾਰਵਾਈ, 45 ਕਿਲੋ ਭੁੱਕੀ ਸਮੇਤ ਨਸ਼ਾ ਤਸਕਰ ਨੂੰ ਕੀਤਾ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ ਮੁਲਜ਼ਮ ਖਿਲਾਫ਼ ਐਨਡੀਪੀਐਸ ਐਕਟ ਦੀ ਧਾਰਾ 15, 61, 85 ਦੇ ਤਹਿਤ ਮਾਮਲਾ ਕੀਤਾ ਦਰਜ

photo

 

ਅਬੋਹਰ: ਅਬੋਹਰ ਦੇ ਥਾਣਾ ਖੂਈਆਂਸਰਵਾਲ ਦੀ ਪੁਲਿਸ ਨੇ ਗੁਮਜਾਲ ਬੈਰੀਅਰ 'ਤੇ ਨਾਕਾਬੰਦੀ ਦੌਰਾਨ ਇਕ ਟਰਾਲਾ ਚਾਲਕ ਨੂੰ 45 ਕਿਲੋ ਭੁੱਕੀ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਖਿਲਾਫ਼ ਐਨਡੀਪੀਐਸ ਐਕਟ ਦੀ ਧਾਰਾ 15, 61, 85 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ: ਅਬੋਹਰ 'ਚ ਵਾਪਰਿਆ ਵੱਡਾ ਹਾਦਸਾ, ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਪਲਟੀ ਕਾਰ  

ਜਾਂਚ ਅਧਿਕਾਰੀ ਐਸਆਈ ਸ਼ਰਮਜੀਤ ਸਿੰਘ ਨੇ ਦਸਿਆ ਕਿ ਗੁਮਜਾਲ ਬੈਰੀਅਰ ’ਤੇ ਨਾਕਾਬੰਦੀ ਦੌਰਾਨ ਸ੍ਰੀਗੰਗਾਨਗਰ ਵਾਲੇ ਪਾਸੇ ਤੋਂ ਇੱਕ ਘੋੜਾ ਟਰਾਲਾ ਨੰਬਰ ਪੀਬੀ 04ਏਏ 1928 ਨੂੰ ਆਉਂਦਾ ਦੇਖਿਆ ਗਿਆ। ਜਿਸ ਨੂੰ ਰੋਕ ਕੇ ਡਰਾਈਵਰ ਦਾ ਨਾਂ ਪੁੱਛਿਆ ਤਾਂ ਉਸ ਨੇ ਘਬਰਾਉਂਦੇ ਹੋਏ ਅਪਣਾ ਨਾਂ ਜੁਗਰਾਜ ਸਿੰਘ ਦਸਿਆ।

ਇਹ ਵੀ ਪੜ੍ਹੋ: ਕਾਕਪਿਟ 'ਚ ਮਹਿਲਾ ਦੋਸਤ ਨੂੰ ਬੁਲਾਉਣ ਦੇ ਮਾਮਲੇ ਚ ਏਅਰ ਇੰਡੀਆ ਨੇ ਕੀਤੀ ਕਾਰਵਾਈ

 ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਉਸ ਦੇ ਟਰਾਲੇ ਦੀ ਤਲਾਸ਼ੀ ਲਈ। ਇਸ ਦੌਰਾਨ ਡਰਾਈਵਰ ਦੀ ਸੀਟ ਦੇ ਪਿਛਲੇ ਪਾਸੇ ਬਣੀ ਸੀਟ ਦੇ ਉੱਪਰ ਬਣੇ ਕੈਬਿਨ ਵਿਚ ਪਲਾਸਟਿਕ ਦਾ ਬੰਡਲ ਮਿਲਿਆ। ਜਿਸ ਵਿਚੋਂ 45 ਕਿਲੋ ਭੁੱਕੀ ਬਰਾਮਦ ਹੋਈ। ਪੁਲਿਸ ਨੇ ਡਰਾਈਵਰ ਜੁਗਰਾਜ ਸਿੰਘ ਪੁੱਤਰ ਰਣਜੀਤ ਸਿੰਘ ਉਰਫ਼ ਰਾਣਾ ਵਾਸੀ ਦਾਊਦ ਪੀਰ ਰੋਡ ਵਾਰਡ ਨੰਬਰ 2 ਮੁੱਦਕੀ ਜ਼ਿਲ੍ਹਾ ਫਿਰੋਜ਼ਪੁਰ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।