ਸਾਢੇ 8 ਕਰੋੜ ਦੀ ਲੁੱਟ ਮਾਮਲੇ 'ਚ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 5 ਲੁਟੇਰੇ ਗ੍ਰਿਫ਼ਤਾਰ
ਪੁਲਿਸ ਨੂੰ ਹੋਈ ਵੱਡੀ ਬਰਾਮਦਗੀ
ਲੁਧਿਆਣਾ: ਕੈਸ਼ ਟਰਾਂਸਫਰ ਕੰਪਨੀ ਸੀ.ਐਮ.ਐਸ. ਦੇ ਦਫ਼ਤਰ ਵਿਚੋਂ 8.49 ਕਰੋੜ ਰੁਪਏ ਦੀ ਲੁੱਟ ਦੇ ਮਾਮਲੇ ਵਿਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਲੁਧਿਆਣਾ ਪੁਲਿਸ ਨੇ ਕਾਊਂਟਰ ਇੰਟੈਲੀਜੈਂਸ ਦੇ ਸਹਿਯੋਗ ਨਾਲ 60 ਘੰਟਿਆਂ ਤੋਂ ਵੀ ਘੱਟ ਸਮੇਂ ਵਿਚ ਕੈਸ਼ ਵੈਨ ਲੁੱਟ ਦਾ ਮਾਮਲਾ ਹੱਲ ਕਰ ਲਿਆ ਹੈ। ਇਸ ਸਬੰਧੀ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਟਵੀਟ ਵੀ ਕੀਤਾ ਹੈ।
ਉਨ੍ਹਾਂ ਦਸਿਆ ਕਿ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਇਸ ਅਪਰਾਧ ਵਿਚ ਸ਼ਾਮਲ 10 ਮੁਲਜ਼ਮਾਂ ਵਿਚੋਂ 5 ਮੁੱਖ ਮੁਲਜ਼ਮ ਫੜ ਲਏ ਹਨ ਅਤੇ ਵੱਡੀ ਬਰਾਮਦਗੀ ਕੀਤੀ ਗਈ। ਪੁਲਿਸ ਵਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ: ਲੋਕਾਂ ਦੇ ਚੁਣੇ ਪ੍ਰਤੀਨਿਧਾਂ ਦੇ ਮੁਕਾਬਲੇ ਗਵਰਨਰੀ ਤਾਕਤਾਂ ਵੱਧ ਦਰਸਾਈਆਂ ਜਾਣ ਤਾਂ ਲੋਕ-ਰਾਜ ਲੜਖੜਾ ਜਾਏਗਾ
ਡੀ.ਜੀ.ਪੀ. ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਜਾਣਕਾਰੀ ਦਿਤੀ ਸੀ ਕਿ ਲੁਧਿਆਣਾ ਲੁੱਟ ਮਾਮਲੇ ਵਿਚ ਬਹੁਤ ਵੱਡੀ ਸਫਲਤਾ ਹੱਥ ਲੱਗੀ ਹੈ। ਜ਼ਿਕਰਯੋਗ ਹੈ ਕਿ ਲੁਧਿਆਣਾ ਵਿਚ ਇਹ ਲੁੱਟ ਦੀ ਵਾਰਦਾਤ ਸ਼ੁੱਕਰਵਾਰ-ਸ਼ਨੀਵਾਰ ਦੀ ਰਾਤ 2 ਵਜੇ ਦੀ ਕਰੀਬ ਵਾਪਰੀ ਸੀ।
ਇਹ ਵੀ ਪੜ੍ਹੋ: ਅੱਜ ਦਾ ਹੁਕਮਨਾਮਾ (14 ਜੂਨ 2023)
ਜਿਥੇ ਨਿਊ ਰਾਜਗੁਰੂ ਨਗਰ ਇਲਾਕੇ ਵਿਚ ਕੈਸ਼ ਟਰਾਂਸਫਰ ਕੰਪਨੀ ਸੀ.ਐਮ.ਐਸ. ਦਫ਼ਤਰ ਵਿਚ 8.49 ਕਰੋੜ ਰੁਪਏ ਨਕਦੀ ਲੈ ਕੇ ਲੁਟੇਰੇ ਫਰਾਰ ਹੋ ਗਏ ਸਨ। ਦਫ਼ਤਰ ਵਿਚ ਦਾਖ਼ਲ ਹੋਏ ਕਰੀਬ 10 ਲੁਟੇਰਿਆਂ ਨੇ ਸੁਰੱਖਿਆ ਗਾਰਡਾਂ ਸਣੇ ਹੋਰਾਂ ਨੂੰ ਬੰਧਕ ਬਣਾ ਕੇ ਵਾਰਦਾਤ ਨੂੰ ਅੰਜਾਮ ਦਿਤਾ ਸੀ।