ਆਂਗਨਵਾੜੀ ਵਰਕਰਾਂ ਵਲੋਂ ਮੰਗਾਂ ਸਬੰਧੀ ਰੋਸ ਪ੍ਰਦਰਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਲ ਇੰਡੀਆ ਆਂਗਨਵਾੜੀ ਵਰਕਰ, ਹੈਲਪਰ ਯੂਨੀਅਨ ਏਟਕ ਵਲੋਂ ਸੂਬਾ ਕਮੇਟੀ ਦੇ ਫ਼ੈਸਲੇ ਮੁਤਾਬਿਕ 7 ਜੁਲਾਈ ਦੀ ਹੋਈ ਮੀਟਿੰਗ ਦੇ ਪ੍ਰੋਗਰਾਮ ਅਨੁਸਾਰ ਅਪਣੀਆਂ...

Anganwari Workers Protesting

ਜਲਾਲਾਬਾਦ,ਆਲ ਇੰਡੀਆ ਆਂਗਨਵਾੜੀ ਵਰਕਰ, ਹੈਲਪਰ ਯੂਨੀਅਨ ਏਟਕ ਵਲੋਂ ਸੂਬਾ ਕਮੇਟੀ ਦੇ ਫ਼ੈਸਲੇ ਮੁਤਾਬਿਕ 7 ਜੁਲਾਈ ਦੀ ਹੋਈ ਮੀਟਿੰਗ ਦੇ ਪ੍ਰੋਗਰਾਮ ਅਨੁਸਾਰ ਅਪਣੀਆਂ ਮੰਗਾਂ ਦੇ ਸਬੰਧ ਵਿਚ ਸਾਰੇ ਪੰਜਾਬ ਦੇ ਐਸਡੀਐਮ ਰਾਹੀਂ ਚੇਤਾਵਨੀ ਪੱਤਰ ਦਿਤੇ ਗਏ ਅਤੇ ਜਲਾਲਾਬਾਦ ਦੀਆਂ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਵੀ ਐਸਡੀਐਮ ਦੀ ਗ਼ੈਰ ਮੌਜਦੂਗੀ ਹੋਣ ਕਾਰਣ ਉਨ੍ਹਾਂ ਦੇ ਰੀਡਰ ਨੂੰ ਮੰਗ ਪੱਤਰ ਸੌਂਪਿਆ। ਇਸ ਧਰਨੇ ਦੀ ਅਗੁਵਾਈ ਬਲਵਿੰਦਰ ਕੌਰ ਮਹੁੰਮਦੇ ਵਾਲਾ ਬਲਾਕ ਪ੍ਰਧਾਨ ਨੇ ਕੀਤੀ।

ਕ੍ਰਿਸ਼ਨਾ ਰਾਣੀ ਵਿੱਤ ਸਕੱਤਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਤੋਂ ਕੈਪਟਨ ਸਰਕਾਰ ਹੋਂਦ ਵਿਚ ਆਈ ਹੈ ਉਦੋਂ ਤੋਂ ਹੀ ਅਸੀਂ ਸੰਘਰਸ਼ ਕਰ ਰਹੀਆਂ ਹਾਂ। ਕੈਪਟਨ ਸਾਹਿਬ ਨੇ ਵਰਕਰਾਂ ਨਾਲ ਵਾਅਦ ਕੀਤਾ ਸੀ ਕਿ ਸਾਡੀ ਸਰਕਾਰ ਆਉਣ 'ਤੇ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਮਿੰਨੀਮਨ ਵੇਜ ਦਿਤਾ ਜਾਵੇਗਾ। ਲੰਬੇ ਸੰਘਰਸ਼ ਤੋਂ ਬਾਅਦ ਸ਼੍ਰੀਮਤੀ ਅਰੂਣਾ ਚੌਧਰੀ ਨਾਲ ਦੋ ਮੀਟਿੰਗਾਂ ਹੋ ਚੁੱਕੀਆਂ ਹਨ।

ਜਿਸ ਤੋਂ ਬਾਅਦ ਉਨ੍ਹਾਂ ਦਾ ਵਤੀਰਾ ਹਾਂ ਪੱਖੀ ਨਜ਼ਰ ਨਹੀਂ ਆ ਰਿਹਾ। ਉਚੇਚੇ ਤੌਰ 'ਤੇ ਪਹੁੰਚੀ ਸੁਨੀਲ ਕੌਰ ਬੇਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ 17 ਜੁਲਾਈ ਨੂੰ ਹੋਣ ਵਾਲੀ ਮੀਟਿੰਗ ਵਿਚ ਆਂਗਨਵਾੜੀ ਵਰਕਰਾਂ ਹੈਲਪਰਾਂ ਨੂੰ ਮਿੰਨੀਮਨ ਵੇਜ ਦਿਤਾ ਜਾਵੇ। ਵਰਕਰ ਹੈਲਪਰ ਨੂੰ ਪੈਨਸ਼ਨ, ਗਰੈਜੂਟੀ ਦਾ ਲਾਭ ਦਿਤਾ ਜਾਵੇ। ਰਿਟਾਇਰਮੈਂਟ ਉਮਰ ਹੱਦ ਰੱਖੀ ਜਾਵੇ।

ਪ੍ਰੀ ਨਰਸਰੀ ਕਲਾਸਾਂ ਦੇ ਬੱਚੇ ਆਂਗਨਵਾੜੀ ਸੈਂਟਰਾਂ ਨੂੰ ਵਾਪਸ ਦਿਤੇ ਜਾਣ ਦੀ ਮੰਗ ਕਰਦਿਆਂ ਕਿ ਜੇਕਰ ਇਨ੍ਹਾਂ ਮੰਗਾਂ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਧਰਨੇ ਵਿੱਚ ਆਸ਼ਾ ਰਾਣੀ ਢਾਂਬਾ, ਕੁਸਮਲਤਾ, ਰਾਜ ਰਾਣੀ, ਰਾਜ ਕੌਰ, ਪ੍ਰਕਾਸ਼ ਕੌਰ, ਕੈਲਾਸ਼ ਰਾਣੀ, ਹਰਜਿੰਦਰ ਕੌਰ, ਕ੍ਰਿਸ਼ਨਾ ਰਾਣੀ, ਕੈਲਾਸ਼ ਛੱਪੜੀਵਾਲਾ, ਰੇਖਾ ਰਾਣੀ ਆਦਿ ਨੇ ਵੀ ਸੰਬੋਧਨ ਕੀਤਾ।