ਬੇਅਦਬੀ ਮਾਮਲੇ 'ਚ ਸਿੱਖ ਪ੍ਰਚਾਰਕ ਹਰਜਿੰਦਰ ਮਾਝੀ ਨੇ ਕੀਤੇ ਨਵੇਂ ਖ਼ੁਲਾਸੇ

ਏਜੰਸੀ

ਖ਼ਬਰਾਂ, ਪੰਜਾਬ

ਉਹਨਾਂ ਕਿਹਾ ਕਿ ਐਸਆਈਟੀ ਵੱਲੋਂ ਜਿਹੜੀ ਜਾਂਚ ਕੀਤੀ...

New Revelations Sikh Harjinder Majhi Defamation Case

ਚੰਡੀਗੜ੍ਹ: ਸਿੱਖ ਪ੍ਰਚਾਰਕ ਹਰਜਿੰਦਰ ਮਾਝੀ ਜੋ ਕਿ ਦੀਵਾਨ ਲਗਾ ਕੇ ਸਿੱਖ ਨੌਜਵਾਨਾਂ ਨੂੰ ਗੁਰਸਿੱਖੀ ਲਈ ਪ੍ਰੇਰਿਤ ਕਰਦੇ ਹਨ ਇਸ ਤੋਂ ਡੇਰਾ ਪ੍ਰਬੰਧਕ ਖਫ਼ਾ ਸਨ ਕਿ ਉਹਨਾਂ ਦੇ ਚੇਲੇ ਸਿੱਖੀ ਦਾ ਪ੍ਰਚਾਰ ਸੁਣ ਕੇ ਸਿੱਖੀ ਨਾਲ ਜੁੜ ਰਹੇ ਹਨ। ਉਹਨਾਂ ਵੱਲੋਂ ਡੇਰਾ ਮੁੱਖੀ ਰਾਮ ਰਹੀਮ ਦੇ ਲੌਕਟ ਵੀ ਲਾਹ ਕੇ ਸੁੱਟੇ ਗਏ ਸਨ। ਇਸ ਸਬੰਧੀ ਹਰਜਿੰਦਰ ਮਾਝੀ ਨਾਲ ਗੱਲਬਾਤ ਕੀਤੀ ਗਈ ਜਿਸ ਵਿਚ ਉਹਨਾਂ ਨੇ ਕਈ ਨਵੇਂ ਖੁਲਾਸੇ ਕੀਤੇ।

ਉਹਨਾਂ ਕਿਹਾ ਕਿ ਐਸਆਈਟੀ ਵੱਲੋਂ ਜਿਹੜੀ ਜਾਂਚ ਕੀਤੀ ਗਈ ਹੈ ਉਸ ਵਿਚ ਸੌਦਾ ਸਾਧ ਦਾ ਨਾਮ ਨਾਮਜ਼ਦ ਕੀਤਾ ਹੈ ਉਸ ਵਿਚ ਇਹ ਵੀ ਲਿਖਿਆ ਹੋਇਆ ਹੈ ਕਿ ਸੌਦਾ ਸਾਧ ਦੇ ਚੇਲਿਆਂ ਨੇ ਸਿੱਖੀ ਪ੍ਰਚਾਰ ਸੁਣ ਕੇ ਅਪਣੇ ਗਲਾਂ ਵਿਚੋਂ ਲੌਕਟ ਲਾਹ ਕੇ ਬੁਰਜ਼ ਜਵਾਹਰ ਸਿੰਘਵਾਲਾ ਵਿਚ ਸੁੱਟ ਦਿੱਤੇ ਸਨ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਲੋਕਾਂ ਨੇ ਧਾਗਿਆਂ, ਤਵੀਤਾਂ ਦੇ ਨਾਲ ਨਾਲ ਰਾਮ ਰਹੀਮ ਦੇ ਲੌਕਟ ਵੀ ਲਾਹ ਕੇ ਸੁੱਟੇ।

ਫਿਰ ਉਹਨਾਂ ਵੱਲੋਂ ਹਰਜਿੰਦਰ ਸਿੰਘ ਮਾਝੀ ਨੂੰ ਧਮਕੀਆਂ ਆਉਣ ਲੱਗ ਪਈਆਂ ਤੇ ਉਹਨਾਂ ਨੂੰ ਮਾਰਨ ਦੀਆਂ ਯੋਜਨਾਵਾਂ ਬਣਾਈਆਂ ਜਾਣ ਲੱਗੀਆਂ। ਬੇਅਦਬੀ ਕਾਂਡ ਦਾ ਮਾਸਟਰ ਮਾਈਂਡ ਸੌਦਾ ਸਾਧ ਤਾਂ ਹੈ ਹੀ ਪਰ ਉਸ ਨੂੰ ਬਾਦਲ ਸਰਕਾਰ ਵੱਲੋਂ ਪੂਰੀ ਤਰ੍ਹਾਂ ਉਕਸਾਇਆ ਗਿਆ ਹੈ। ਸੁਖਬੀਰ ਬਾਦਲ ਇਹ ਚਾਹੁੰਦੇ ਸਨ ਕਿ ਉਹ ਇਕੋ ਬੰਦੇ ਦਾ ਸਹਾਰਾ ਲੈ ਕੇ ਕਿੰਨੇ ਲੋਕਾਂ ਤੋਂ ਵੋਟਾਂ ਇਕੱਠੀਆਂ ਕਰ ਲੈਣ।

ਉਹ ਰਾਜਨੀਤੀ ਵਿਚ ਆ ਕੇ ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰਨ ਬਾਰੇ ਨਹੀਂ ਸੋਚਦੇ ਸਗੋਂ ਉਹ ਅਸਲ ਵਿਚ ਮੈਨੇਜਮੈਂਟ ਵਿਚ ਮਾਹਰ ਹੈ ਕਿ ਕਿਵੇਂ ਅਸੀਂ ਅਪਣੀਆਂ ਵਿਰੋਧੀ ਵੋਟਾਂ ਨੂੰ ਆਪਸ ਵਿਚ ਵੰਡਣਾ ਹੈ ਤੇ ਕਿਸ ਤਰ੍ਹਾਂ ਜਿੱਤ ਪ੍ਰਾਪਤ ਕਰਨੀ ਹੈ। ਡੀਜੀਪੀ ਸ਼ਸ਼ੀਕਾਂਤ ਦਾ ਬਿਆਨ ਸੀ ਕਿ ਮਈ 2007 ਵਿਚ ਸੌਦਾ ਸਾਧ ਨੇ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਸੁਆਂਗ ਰਚਿਆ ਸੀ ਉਸ ਸਮੇਂ ਉਸ ਨੇ ਜਿਹੜੀ ਪੋਸ਼ਾਕ ਪਾਈ ਹੈ ਉਹ ਵੀ ਸੁਖਬੀਰ ਬਾਦਲ ਨੇ ਤਿਆਰ ਕੀਤੀ ਸੀ।

ਫਿਰ ਉਸ ਤੇ 295 ਧਾਰਾ ਵੀ ਲਗਾਈ ਗਈ ਪਰ 7 ਸਾਲ ਪੁਲਿਸ ਨੇ ਕੋਈ ਚਲਾਨ ਪੇਸ਼ ਨਾ ਕੀਤਾ। ਫਰਵਰੀ 2012 ਦੀਆਂ ਚੋਣਾਂ ਵਿਚ ਕੈਂਸਲਿਸ਼ਨ ਰਿਪੋਰਟ ਪੇਸ਼ ਕੀਤੀ ਗਈ। ਜੇ ਚਲਾਨ ਪੇਸ਼ ਕੀਤੇ ਹੀ ਨਹੀਂ ਤਾਂ ਫਿਰ ਚਾਰ ਜੁਲਾਈ 2014 ਵਿਚ ਸੌਦਾ ਸਾਧ ਨੇ ਸੈਸ਼ਨ ਕੋਰਟ ਨੂੰ ਇਕ ਅਰਜ਼ੀ ਪਾਈ ਕਿ ਕਿੰਨਾ ਸਮਾਂ ਹੋ ਗਿਆ ਹੈ ਪੁਲਿਸ ਨੇ ਉਸ ਦਾ ਚਲਾਨ ਹੀ ਨਹੀਂ ਪੇਸ਼ ਕੀਤਾ ਤਾਂ ਉਸ ਨੂੰ ਜੇਲ੍ਹ ਵਿਚੋਂ ਕੱਢ ਦਿੱਤਾ ਜਾਵੇ।

ਸੁਖਬੀਰ ਬਾਦਲ ਨੇ ਸੌਦਾ ਸਾਧ ਨੂੰ ਬਲੈਕਮੇਲ ਕੀਤਾ, 295 ਏ ਦਾ ਪਰਚਾ ਤਾਂ ਦਰਜ ਕਰ ਦਿੱਤਾ ਪਰ ਉਸ ਤੇ ਅੱਗੇ ਕਾਰਵਾਈ ਨਹੀਂ ਕਰਵਾਈ। ਉਸ ਤੇ ਤਲਵਾਰ ਲਟਕਾ ਦਿੱਤੀ ਗਈ ਉਸ ਨੂੰ ਡਰਾ ਕੇ ਉਸ ਤੋਂ ਵੋਟਾਂ ਮੰਗਦੇ ਰਹੇ। ਜਦੋਂ ਲੋਕਾਂ ਨੇ ਸਿੱਖੀ ਬਾਰੇ ਜਾਣਨਾ ਸ਼ੁਰੂ ਕੀਤਾ ਤਾਂ ਬਹੁਤ ਵੱਡੀ ਗਿਣਤੀ ਵਿਚ ਲੋਕਾਂ ਨੇ ਸਿੱਖੀ ਨਾਲ ਜੁੜਨ ਬਾਰੇ ਸੋਚਿਆ। ਉਸ ਸਮੇਂ ਰਾਮ ਰਹੀਮ ਬੌਖਲਾ ਗਿਆ ਕਿ ਉਸ ਦੇ ਚੇਲਿਆਂ ਦੀ ਗਿਣਤੀ ਘਟਦੀ ਜਾ ਰਹੀ ਹੈ।

ਸੁਖਬੀਰ ਦੀ ਪੁਲਿਸ ਵੀ ਉਹਨਾਂ ਨੂੰ ਪ੍ਰਚਾਰ ਕਰਨ ਤੋਂ ਰੋਕਣ ਦੇ ਯਤਨ ਕਰਦੀ ਸੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਲਜ਼ਾਮ ਵੀ ਸਿੱਖਾਂ ਤੇ ਹੀ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਪੰਜ ਗਰਾਈਂ ਪਿੰਡ ਤੋਂ ਦੋ ਸਿੱਖ ਚੁੱਕ ਲਏ ਗਏ ਤੇ ਉਹਨਾਂ ਤੇ ਦਬਾਅ ਪਾਇਆ ਗਿਆ ਕਿ ਉਹ ਸਿੱਖ ਪ੍ਰਚਾਰਕਾਂ ਦਾ ਨਾਮ ਲੈ ਦੇਣ ਕਿ ਅਸੀਂ ਬੇਅਦਬੀ ਸਿੱਖ ਪ੍ਰਚਾਰਕਾਂ ਦੇ ਕਹਿਣ ਤੇ ਕੀਤੀ ਹੈ।

ਐਚਐਸ ਫੂਲਕਾ ਨੇ ਉਹਨਾਂ ਨੌਜਵਾਨ ਸਿੱਖਾਂ ਨੂੰ ਛੁਡਵਾ ਕੇ ਲਿਆਂਦਾ ਸੀ ਜੇ ਉਹ ਅਜਿਹਾ ਨਾ ਕਰਦੇ ਤਾਂ ਉਹਨਾਂ ਤੇ ਨੌਜਵਾਨਾਂ ਤੇ ਦਬਾਅ ਪਾ ਕੇ ਸਿੱਖਾਂ ਨੂੰ ਦੋਸ਼ੀ ਠਹਿਰਾ ਦਿੱਤਾ ਜਾਣਾ ਸੀ। ਐਸਆਈਟੀ ਦੋਵੇਂ ਸਿੱਟਾਂ ਠੀਕ ਕੰਮ ਕਰ ਰਹੀਆਂ ਹਨ ਤੇ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਇਸ ਤੇ ਕੋਈ ਦਬਾਅ ਨਾ ਪਾਇਆ ਜਾਵੇ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।