SGGS ਕਾਲਜ ਵੱਲੋਂ ਫੈਕਲਟੀ ਲਈ Design Driven Innovation ਵਿਸ਼ੇ ‘ਤੇ ਆਨਲਾਈਨ ਸੈਸ਼ਨ ਦਾ ਆਯੋਜਨ
ਕਾਲਜ ਦੇ ਇਨੋਵੇਸ਼ਨ ਸੈੱਲ ਵੱਲੋਂ ਇਨੋਵੇਸ਼ਨ ਐਂਡ ਰਿਸਰਚ ਫਾਊਂਡੇਸ਼ਨ ਦੇ ਸਹਿਯੋਗ ਨਾਲ ‘ਫੈਕਲਟੀ ਲਈ ਡਿਜ਼ਾਈਨ ਡਰਾਈਵਡ ਇਨੋਵੇਸ਼ਨ ਵਿਸ਼ੇ ‘ਤੇ ਸੈਸ਼ਨ ਦਾ ਆਯੋਜਨ ਕੀਤਾ ਗਿਆ।
ਚੰਡੀਗੜ੍ਹ: ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ੍ਹ ਦੇ ਇਨੋਵੇਸ਼ਨ ਸੈੱਲ ਵੱਲੋਂ ਇਨੋਵੇਸ਼ਨ ਐਂਡ ਰਿਸਰਚ ਫਾਊਂਡੇਸ਼ਨ, ਅਹਿਮਦਾਬਾਦ ਦੇ ਸਹਿਯੋਗ ਨਾਲ ‘ਫੈਕਲਟੀ ਲਈ ਡਿਜ਼ਾਈਨ ਡਰਾਈਵਡ ਇਨੋਵੇਸ਼ਨ ਵਿਸ਼ੇ ‘ਤੇ ਆਨਲਾਈਨ ਸੈਸ਼ਨ ਦਾ ਆਯੋਜਨ ਕੀਤਾ ਗਿਆ। ਸੈਸ਼ਨ ਦੇ ਸਰੋਤ ਵਿਅਕਤੀ ਇਨੋਵੇਸ਼ਨ ਐਂਡ ਰਿਸਰਚ ਫਾਊਂਡੇਸ਼ਨ ਦੇ ਚੇਅਰਮੈਨ ਰੋਹਿਤ ਸਵਰੂਪ ਸਨ।
ਹੋਰ ਪੜ੍ਹੋ: ਮਾੜੀ ਵਿੱਤੀ ਹਾਲਤ ਦੇ ਮੱਦੇਨਜ਼ਰ ਪਿਛਲੇ 2 ਸਾਲਾਂ ਦਾ ਪ੍ਰਾਪਰਟੀ ਟੈਕਸ ਮੁਆਫ ਕਰੇ ਸਰਕਾਰ: ਹਰਪਾਲ ਚੀਮਾ
ਇਸ ਸੈਸ਼ਨ ਦਾ ਆਯੋਜਨ ਕਰਨ ਦਾ ਉਦੇਸ਼ ਫੈਕਲਟੀ ਮੈਂਬਰਾਂ ਨੂੰ ਡਿਜ਼ਾਇਨ ਸੋਚ ਦੀ ਧਾਰਣਾ ਤੋਂ ਜਾਣੂ ਕਰਵਾਉਣਾ ਸੀ ਤਾਂ ਕਿ ਫੈਕਲਟੀ ਮੈਂਬਰਾਂ ਨੂੰ ਵਧੇਰੇ ਸਿਰਜਣਾਤਮਕ ਅਤੇ ਨਵੀਨਤਾਕਾਰੀ ਬਣਨ ਲਈ ਉਤਸ਼ਾਹਤ ਕੀਤਾ ਜਾ ਸਕੇ ਅਤੇ ਕਾਲਜ ਵਿਚ ਨਵੀਨਤਾ ਦਾ ਸਭਿਆਚਾਰ ਪੈਦਾ ਕੀਤਾ ਜਾਵੇ। ਜੋ ਕਿ ਰੈਡੀਕਲ ਇਨੋਵੇਸ਼ਨ ਅਤੇ ਰੈਡੀਕਲ ਨਤੀਜਿਆਂ ਦੇ ਅਨੁਕੂਲ ਹੈ।
ਹੋਰ ਪੜ੍ਹੋ: ਪਤਨੀ ਨੇ ਕਰਵਾਇਆ ਦੂਜਾ ਵਿਆਹ, ਸਦਮੇ ਵਿਚ ਪਤੀ ਨੇ ਬੱਚਿਆਂ ਸਮੇਤ ਖਾਧਾ ਜ਼ਹਿਰ
ਸੈਸ਼ਨ ਦੀ ਸ਼ੁਰੂਆਤ ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਕੌਰ ਵੱਲੋਂ ਸਵਾਗਤ ਭਾਸ਼ਨ ਨਾਲ ਕੀਤੀ ਗਈ। ਸੈੱਲ ਦੇ ਕਨਵੀਨਰ ਡਾ. ਰਮਨਦੀਪ ਮੰਡੇਰ ਨੇ ਸਰੋਤ ਵਿਅਕਤੀ ਨੂੰ ਭਾਗੀਦਾਰਾਂ ਨਾਲ ਜਾਣੂ ਕਰਵਾਇਆ, ਜਿਨ੍ਹਾਂ ਨੇ ਆਪਣੀ ਡਿਜ਼ਾਇਨ ਥਿੰਕਿੰਗ ਦੀ ਧਾਰਨਾ ਨੂੰ ਦੋ ਕੇਸਾਂ ਦੇ ਅਧਿਐਨ 'ਤੇ ਵਿਚਾਰ ਵਟਾਂਦਰੇ ਨਾਲ ਸਮਝਾਇਆ ਅਤੇ ਇਹ ਜ਼ਾਹਰ ਕਰਦਿਆਂ ਕਿਹਾ ਕਿ ਕਈ ਉੱਚ ਵਿਦਿਅਕ ਸੰਸਥਾਵਾਂ ਡਿਜ਼ਾਈਨ ਥਿੰਕਿੰਗ ਦੇ ਪੈਡੋਗੋਜੀ ਨੂੰ ਅਪਣਾ ਕੇ ਚੀਜ਼ਾਂ ਨੂੰ ਮੁੜ ਸੁਰਜੀਤ ਕਰ ਰਹੀਆਂ ਹਨ।
ਹੋਰ ਪੜ੍ਹੋ: ਬੱਚੇ ਮਾਤਾ-ਪਿਤਾ ਦੀ ਦੇਖਭਾਲ ਨਹੀਂ ਕਰਦੇ ਤਾਂ ਉਹਨਾਂ ਦੀ ਜਾਇਦਾਦ 'ਤੇ ਦਾਅਵਾ ਕਰਨਾ ਵੀ ਗਲਤ- HC
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਦਯੋਗ ਦੇ ਬੁਨਿਆਦੀ ਢਾਂਚੇ ਦੀ ਵਰਤੋਂ ਕਰਨ ਦਾ ਮੌਕਾ ਪ੍ਰਦਾਨ ਕਰਨ ਲਈ ਸਥਾਨਕ ਉਦਯੋਗ ਨਾਲ ਜੁੜਨ ਅਤੇ ਸਹਿਯੋਗ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ। ਅਖੀਰ ਵਿਚ ਪ੍ਰਸ਼ਨ ਉੱਤਰ ਸ਼ੈਸ਼ਨ ਵੀ ਕੀਤਾ ਗਿਆ। ਸੈਸ਼ਨ ਦੀ ਸਮਾਪਤੀ ਕਾਲਜ ਦੇ ਇਨੋਵੇਸ਼ਨ ਸੈੱਲ ਦੇ ਪ੍ਰਧਾਨ ਡਾ. ਤਰਨਜੀਤ ਰਾਓ ਨੇ ਧੰਨਵਾਦ ਕਰਦਿਆਂ ਕੀਤੀ।