ਮੁੱਖ ਮੰਤਰੀ ਨਾਲ ਗੱਲਬਾਤ ਦੇ ਭਰੋਸੇ ਬਾਅਦ ਪੰਜਾਬ ਰੋਡਵੇਜ਼, ਪਨਬਸ ਅਤੇ ਪੀ.ਆਰ.ਟੀ.ਸੀ. ਕਾਮਿਆਂ ਨੇ ਹੜਤਾਲ ਵਾਪਸ ਲਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੰਗਾਂ ਲਾਗੂ ਨਾ ਹੋਣ ਕਾਰਨ ਕਾਮਿਆਂ ਵਲੋਂ 14-15 ਤੇ 16 ਅਗੱਸਤ ਨੂੰ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਸੀ

Image: For representation purpose only.

 

ਚੰਡੀਗੜ੍ਹ: ਪੰਜਾਬ ਰੋਡਵੇ, ਪਨਬਸ ਅਤੇ ਪੀ.ਆਰ.ਟੀਸੀ. ਦੇ ਕੰਟਰੈਕਟ ਕਾਮਿਆਂ ਦੀਆਂ ਯੂਨੀਅਨਾਂ ਵਲੋਂ ਦਿਤੇ ਸੱਦੇ ਕਾਰਨ 14, 15 ਅਤੇ 16 ਅਗੱਸਤ ਨੂੰ ਸੂਬੇ ਵਿਚ ਸਰਕਾਰੀ ਬਸਾਂ ਦਾ ਚੱਕਾ ਜਾਮ  ਕਰਨ ਦਾ ਐਲਾਨ ਕੀਤਾ ਗਿਆ ਸੀ ਪ੍ਰੰਤੂ ਦੇਰ ਰਾਤ ਅਧਿਕਾਰੀਆਂ ਨਾਲ ਗੱਲਬਾਤ ਤੋਂ ਬਾਅਦ ਯੂਨੀਅਨ ਆਗੂਆਂ ਵਲੋਂ ਮੁੱਖ ਮੰਤਰੀ ਨਾਲ ਮੀਟਿੰਗ ਦਾ ਭਰੋਸਾ ਮਿਲਣ ’ਤੇ ਹੜਤਾਲ ਵਾਪਸ ਲੈ ਲਈ ਗਈ ਹੈ।

ਇਹ ਵੀ ਪੜ੍ਹੋ: ਭਾਰਤ ਬਨਾਮ ਵੈਸਟ ਇੰਡੀਜ਼ ਟੀ-20 ਸੀਰੀਜ਼: 5 ਮੈਚਾਂ ਦੀ ਸੀਰੀਜ਼ 'ਚ ਪਹਿਲੀ ਵਾਰ ਭਾਰਤ ਨੂੰ ਮਿਲੀ ਹਾਰ  

ਯੂਨੀਅਨ ਵਲੋਂ ਡਿਪੂਆਂ ਦਾ ਕੰਮਕਾਰ ਵੀ ਕਾਮਿਆਂ ਵਲੋਂ ਠੱਪ ਰੱਖਣ ਦਾ ਐਲਾਨ ਕੀਤਾ ਗਿਆ ਸੀ। ਤਿੰਨ ਦਿਨ ਦੇ ਇਸ ਚੱਕਾ ਜਾਮ ਐਕਸ਼ਨ ਕਾਰਨ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਨਾਲ ਸਬੰਧਤ ਅਧਿਕਾਰੀ ਵੀ ਹਰਕਤ ਵਿਚ ਆਏ ਅਤੇ ਯੂਨੀਅਨ ਆਗੂਆਂ ਨਾਲ ਗੱਲਬਾਤ ਦਾ ਸਿਲਸਿਲਾ ਲਗਾਤਾਰ ਚਲਿਆ। ਦੇਰ ਸ਼ਾਮ ਤਕ ਗੱਲ ਨਹੀਂ ਸੀ ਬਣੀ ਕਿਉਂਕਿ ਯੂਨੀਅਨ ਆਗੂ ਮੁੱਖ ਮੰਤਰੀ ਤੋਂ ਬਿਨਾਂ ਹੋਰ ਕਿਸੇ ਵੀ ਪੱਧਰ ਉਪਰ ਗੱਲਬਾਤ ਲਈ ਤਿਆਰ ਨਹੀਂ ਸਨ ਹੋ ਰਹੇ। ਆਖ਼ਰ  ਮੁੱਖ ਮੰਤਰੀ ਨਾਲ ਗੱਲਬਾਤ ਦਾ ਭਰੋਸਾ ਮਿਲਣ ਤੋਂ ਬਾਅਦ ਹੜਤਾਲ ਵਾਪਸ ਲੈਣ ਦਾ ਫ਼ੈਸਲਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਅਮਰੀਕਾ ਦੇ ਜੰਗਲਾਂ ਵਿਚ 100 ਸਾਲਾਂ ਦੀ ਸੱਭ ਤੋਂ ਭਿਆਨਕ ਅੱਗ; ਹੁਣ ਤਕ 93 ਮੌਤਾਂ  

ਜ਼ਿਕਰਯੋਗ ਹੈ ਕਿ ਹੜਤਾਲ ਦੌਰਾਨ ਕਾਮਿਆਂ ਨੇ 15 ਅਗੱਸਤ ਨੂੰ ਸੁਤੰਤਰਤਾ ਦਿਵਸ ਮੌਕੇ ਪਟਿਆਲਾ ਵਲ ਕੂਚ ਕਰ ਕੇ ਮੁੱਖ ਮੰਤਰੀ ਦੇ ਸੂਬਾ ਪਧਰੀ ਸਮਾਰੋਹ ਮੌਕੇ ਵੀ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੋਇਆ ਸੀ। ਪੰਜਾਬ ਭਰ ਵਿਚੋਂ ਕਾਮਿਆਂ ਨੇ 14 ਅਗੱਸਤ ਦੀ ਰਾਤ ਨੂੰ ਹੀ ਪਟਿਆਲਾ ਵਿਚ ਇਕੱਠੇ ਹੋਣ ਦੀ ਯੋਜਨਾ ਬਣਾਈ ਸੀ।  ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਵਾਰ ਵਾਰ ਮੀਟਿੰਗਾਂ ਵਿਚ ਵਾਅਦੇ ਕਰ ਕੇ ਮੰਗਾਂ ਲਾਗੂ ਨਹੀਂ ਕਰ ਰਹੀ ਜਿਸ ਕਾਰਨ ਉਹ ਹੜਤਾਲ ਲਈ ਮਜਬੂਰ ਹੁੰਦੇ ਹਨ।