ਬਿਜਲੀ ਵਿਭਾਗ ਟੀਮ ਵੱਲੋਂ ਮੀਟਰ ਪੁੱਟਣ ’ਤੇ ਕਿਸਾਨ ਯੂਨੀਅਨ ਦੇ ਮੈਂਬਰਾਂ ਨੇ ਪਾਇਆ ਘੇਰਾ

ਏਜੰਸੀ

ਖ਼ਬਰਾਂ, ਪੰਜਾਬ

ਟੀਮ ਦੇ ਬਾਕੀ ਮੈਂਬਰ ਮੌਕੇ ਤੋਂ ਖੇਤਾਂ ਵਿਚ ਦੌੜ ਗਏ।

Electricity department team digs meters in house

ਸੰਗਰੂਰ : ਬਿਜਲੀ ਵਿਭਾਗ ਦੇ ਕਰਮਚਾਰੀਆਂ ਨੇ ਇਕ ਪਿੰਡ ਵਿਚ ਅਜਿਹਾ ਕਾਰਾ ਕੀਤਾ ਜਿਸ ਦਾ ਉਹਨਾਂ ਨੂੰ ਨਤੀਜਾ ਭੁਗਤਨਾ ਪਿਆ ਹੈ। ਦਰਅਸਲ ਭਵਾਨੀਗੜ੍ਹ ਵਿਚ ਬਿਜਲੀ ਵਿਭਾਗ ਦੇ ਤਿੰਨ ਮੁਲਾਜ਼ਮਾਂ ਨੂੰ ਬੰਦੀ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੇ ਲੋਕਾਂ ਅਤੇ ਕਿਸਾਨ ਯੂਨੀਅਨ ਨੇ ਇਕ ਐਸਡੀਓ ਅਤੇ ਦੋ ਜੇਈ ਨੂੰ ਵਾਪਸ ਨਾ ਜਾਣ ਦਿੱਤਾ। ਟੀਮ ਦੇ ਬਾਕੀ ਮੈਂਬਰ ਮੌਕੇ ਤੋਂ ਖੇਤਾਂ ਵਿਚ ਦੌੜ ਗਏ।

ਜਾਣਕਾਰੀ ਅਨੁਸਾਰ ਬਿਜਲੀ ਵਿਭਾਗ ਦੀ ਟੀਮ ਪਿੰਡ ਨਾਗਰਾ ਵਿਚ ਬੀਤੇ ਸ਼ਾਮ ਨੂੰ ਬਿਜਲੀ ਦੇ ਮੀਟਰ ਚੈਕ ਕਰਨ ਆਈ ਸੀ। ਇਸ ਟੀਮ ਵਿਚ ਵਿਭਾਗ ਦੇ ਉਚ ਅਧਿਕਾਰੀ ਐਕਸੀਅਨ, ਐਸਡੀਓ, ਜੇਈ ਅਤੇ ਹੋਰ ਕਰਮਚਾਰੀ ਸ਼ਾਮਿਲ ਸਨ। ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਟੀਮ ਘਰ ਦੇ ਬਾਹਰ ਲੱਗੇ ਬਿਜਲੀ ਦੇ ਮੀਟਰਾਂ ਦੀ ਚੈਕਿੰਗ ਦੌਰਾਨ ਦੋ ਘਰਾਂ ਦੇ ਬਿਜਲੀ ਦੇ ਮੀਟਰ ਉਖਾੜ ਦਿੱਤੇ।

ਇਸ ਤੋਂ ਬਾਅਦ ਪਿੰਡ ਦੇ ਲੋਕਾਂ ਅਤੇ ਕਿਸਾਨ ਯੂਨੀਅਨ ਵਾਲਿਆਂ ਨੇ ਇਕੱਠੇ ਹੋ ਕੇ ਬਿਜਲੀ ਵਿਭਾਗ ਦੀ ਟੀਮ ਨੂੰ ਘੇਰਾ ਪਾ ਲਿਆ ਜਦਕਿ ਵਿਭਾਗ ਦੇ ਬਾਕੀ ਮੈਂਬਰ ਮੌਕੇ ਤੋਂ ਭਜ ਗਏ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅਸੀਂ ਬਿਜਲੀ ਦਾ ਸਾਰਾ ਬਿਲ ਭਰਦੇ ਹਾਂ, ਸਾਡੇ ਬਿਜਲੀ ਦੇ ਮੀਟਰ ਚਲ ਰਹੇ ਹਨ। ਇੰਨੀ ਗਰਮੀ ਪੈ ਰਹੀ ਹੈ ਕਿ ਇਹ ਰਾਤ ਨੂੰ ਆ ਕੇ ਬਿਜਲੀ ਕੱਟ ਰਹੇ ਹਨ।

ਉਨ੍ਹਾਂ ਕਿਹਾ ਕਿ ਜਦੋਂ ਤੱਕ ਇਹ ਪੁੱਟੇ ਹੋਏ ਬਿਜਲੀ ਦੇ ਮੀਟਰਾਂ ਨੂੰ ਮੁੜ ਠੀਕ ਕਰ ਕੇ ਨਹੀਂ ਲਗਾਉਂਦੇ ਇਨ੍ਹਾਂ ਨੂੰ ਜਾਣ ਨਹੀਂ ਦਿੱਤਾ ਜਾਵੇਗਾ। ਇਸ ਸਬੰਧੀ ਸੂਚਨਾ ਮਿਲਦਿਆਂ ਹੀ ਪੁਲਿਸ ਦੀ ਟੀਮ ਮੌਕੇ ਉਪਰ ਪੁੱਜੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਜਾਂਚ ਚਲ ਰਹੀ ਹੈ, ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁਧ ਕਾਰਵਾਈ ਕੀਤੀ ਜਾਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।