ਕੇਂਦਰੀ ਡੈਪੂਟੇਸ਼ਨ ਲਈ ਗ੍ਰਹਿ ਮੰਤਰਾਲੇ ਨੇ ਵੀਕੇ ਭਾਵਰਾ ਤੇ ਹਰਪ੍ਰੀਤ ਸਿੱਧੂ ਦੇ ਨਾਮ ਨੂੰ ਦਿੱਤੀ ਮਨਜ਼ੂਰੀ
ਗ੍ਰਹਿ ਮੰਤਰਾਲੇ ਦੀ ਵੈੱਬਸਾਈਟ ਅਨੁਸਾਰ ਭਾਵਰਾ ਅਤੇ ਸਿੱਧੂ ਦੇ ਨਾਂ 'ਸਾਲ 2022 ਲਈ ਕੇਂਦਰੀ ਡੈਪੂਟੇਸ਼ਨ ਲਈ ਪੇਸ਼ਕਸ਼ 'ਤੇ ਅਧਿਕਾਰੀਆਂ ਦੀ ਸੂਚੀ' ਵਿਚ ਸ਼ਾਮਲ ਕੀਤੇ ਗਏ ਹਨ
MHA clears names of VK Bhawra, Harpreet Sidhu for central deputation
ਚੰਡੀਗੜ੍ਹ: ਕੇਂਦਰੀ ਗ੍ਰਹਿ ਮੰਤਰਾਲੇ ਨੇ ਕੇਂਦਰੀ ਡੈਪੂਟੇਸ਼ਨ ਲਈ ਪੰਜਾਬ ਦੇ ਸਾਬਕਾ ਡੀਜੀਪੀ ਵੀਕੇ ਭਾਵਰਾ ਅਤੇ ਐਸਟੀਐਫ ਮੁਖੀ ਹਰਪ੍ਰੀਤ ਸਿੱਧੂ ਦੇ ਨਾਵਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਵੀਕੇ ਭਾਰਵਾ 1987 ਬੈਚ ਦੇ ਆਈਪੀਐਸ ਅਧਿਕਾਰੀ ਹਨ। 2 ਮਹੀਨੇ ਪਹਿਲਾਂ ਵੀਕੇ ਭਾਵਰਾ ਛੁੱਟੀ 'ਤੇ ਚਲੇ ਗਏ ਸਨ।
ਛੁੱਟੀ ਖ਼ਤਮ ਹੋਣ ਤੋਂ ਬਾਅਦ ਸਰਕਾਰ ਨੇ ਉਹਨਾਂ ਨੂੰ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਲਗਾਇਆ ਗਿਆ। ਮੰਗਲਵਾਰ ਨੂੰ ਅਪਡੇਟ ਕੀਤੀ ਗਈ ਗ੍ਰਹਿ ਮੰਤਰਾਲੇ ਦੀ ਵੈੱਬਸਾਈਟ ਅਨੁਸਾਰ ਭਾਵਰਾ ਅਤੇ ਸਿੱਧੂ ਦੇ ਨਾਂ 'ਸਾਲ 2022 ਲਈ ਕੇਂਦਰੀ ਡੈਪੂਟੇਸ਼ਨ ਲਈ ਪੇਸ਼ਕਸ਼ 'ਤੇ ਅਧਿਕਾਰੀਆਂ ਦੀ ਸੂਚੀ' ਵਿਚ ਸ਼ਾਮਲ ਕੀਤੇ ਗਏ ਹਨ।