ਸਿਮਰਨਜੀਤ ਗਿੱਲ ਨੇ ਡੇਢ ਸਾਲ ਦੀ ਬੱਚੀ ਨਾਲ ਕੁਕਰਮ ਦੀ ਕਹਾਣੀ ਕੀਤੀ ਸਾਂਝੀ

ਏਜੰਸੀ

ਖ਼ਬਰਾਂ, ਪੰਜਾਬ

"ਪੀੜਤ ਪਰਿਵਾਰ ਨੂੰ ਦੋਸ਼ੀ ਪਰਿਵਾਰ ਦੇ ਰਿਹਾ ਧਮਕੀਆਂ"  

Lawyer Simranjit Kaur Gil

ਸਮਾਜ ਸੇਵੀ ਅਤੇ ਵਕੀਲ ਸਿਮਰਨਜੀਤ ਕੌਰ ਗਿੱਲ ਵਲੋਂ ਇਕ ਵੀਡੀਓ ਸਾਂਝੀ ਕਰ ਕੇ ਇੱਕ ਡੇਢ ਸਾਲ ਦੀ ਬੱਚੀ ਦੇ ਨਾਲ ਕੁਕਰਮ ਹੋਣ ਦੇ ਮਾਮਲੇ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਇੱਕ ਡੇਢ ਸਾਲ ਦੀ ਬੱਚੀ ਨਾਲ ਕੁਕਰਮ ਕਰਨ ਵਾਲਾ ਨੌਜਵਾਨ ਪੀੜਤ ਪਰਿਵਾਰ ਦਾ ਗੁਆਂਢੀ ਹੀ ਸੀ ਜੋ ਕਿ ਮਾਮਲੇ ਦੀ ਰਿਪੋਰਟ ਕਰਨ ਤੋਂ ਆਬਾਦ ਜੇਲ੍ਹ ਵਿਚ ਹੈ ਅਤੇ ਬੇਲ ਤੇ ਬਾਹਰ ਆਉਣ ਲਈ ਹੱਥ ਪੈਰ ਮਾਰ ਰਿਹਾ ਹੈ ਅਤੇ ਦੋਸ਼ੀ ਦੇ ਪਰਿਵਾਰ ਵਲੋਂ ਲਗਾਤਾਰ ਪੀੜਤ ਪਰਿਵਾਰ ਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ।

ਦੱਸ ਦਈਏ ਕਿ ਸਿਮਰਨਜੀਤ ਗਿੱਲ ਨੇ ਇਸ ਮਾਮਲੇ ਤੋਂ ਪਰਦਾ ਚੁੱਕ ਜਨਤਾ ਦੀ ਅਦਾਲਤ ਵਿਚ ਇਨਸਾਫ ਦਵਾਉਣ ਦੀ ਗੁਹਾਰ ਲਗਾਈ ਹੈ ਤਾਂ ਜੋ ਪੀੜਤ ਪਰਿਵਾਰ ਨੂੰ ਇਨਸਾਫ ਮਿਲ ਸਕੇ। ਦਸ ਦਈਏ ਕਿ ਬੱਚੀਆਂ ਨਾਲ ਹੈਵਾਨੀਅਤ ਦੀਆਂ ਦਰਦਨਾਕ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਪਹਿਲਾ ਮਾਮਲਾ ਚੰਡੀਗੜ੍ਹ ਦੇ ਕੈਮਵਾਲਾ ਨਿਵਾਸੀ 13 ਸਾਲਾ ਲੜਕੀ ਨਾਲ ਵਾਪਰਿਆ ਸੀ।

ਲੜਕੀ ਤੋਂ ਪੁੱਛਣ ਤੋਂ ਪਤਾ ਲੱਗਾ ਕਿ ਉੱਤਰ ਪ੍ਰਦੇਸ਼ ਵਿਚ ਵਿਆਹ ਸਮਾਗਮ ਦੌਰਾਨ ਕਿਸੇ ਵਿਅਕਤੀ ਨੇ ਉਸ ਦਾ ਬਲਾਤਕਾਰ ਕੀਤਾ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਸੀ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਯੂ ਪੀ ਵਿਚ ਪੁਲਿਸ ਟੀਮ ਭੇਜੀ ਜਾ ਰਹੀ ਸੀ। ਦੂਜੀ ਘਟਨਾ ਅੰਮ੍ਰਿਤਸਰ ਦੀ ਸੀ, ਜਿੱਥੇ ਇੱਕ ਕਿਰਾਏਦਾਰ ਵੱਲੋਂ 12 ਸਾਲਾਂ ਲੜਕੀ ਦਾ ਬਲਾਤਕਾਰ ਕੀਤਾ। ਪੀੜਤ ਬੱਚੀ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਆਪਣੀ ਦਾਦੀ ਦੇ ਨਾਲ ਰਹਿੰਦੀ ਹੈ।

ਪੁਲਿਸ ਨੇ ਮੁਲਜ਼ਮ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਪੀੜਤ ਲੜਕੀ ਹੁਸੈਨਪੁਰਾ ਵਿਖੇ ਰਹਿਣ ਵਾਲੀ ਬੱਚੀ ਨਾਲ ਉਸ ਸਮੇਂ ਬਲਾਤਕਾਰ ਹੋਇਆ ਜਦੋਂ ਉਸ ਦੀ ਦਾਦੀ ਸੱਤ ਸੰਗ ਉੱਤੇ ਗਈ ਹੋਈ ਸੀ। ਜਦੋਂ ਉਹ ਵਾਪਸ ਆਈ ਤਾਂ ਲੜਕੀ ਰੋ ਰਹੀ ਸੀ, ਪੁੱਛਣ ਤੇ ਉਸ ਨੇ ਸਾਰੀ ਘਟਨਾ ਬਾਰੇ ਦੱਸਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।