ਜ਼ਹਿਰੀਲੇ ਬੂਟੇ ਦੇ ਬੀਜ ਖਾ ਕੇ ਬੱਚੇ ਬੀਮਾਰ
ਪਿੰਡ ਮਸਾਨੀਆਂ ਵਿਚ ਜ਼ਹਿਰੀਲੇ ਬੂਟੇ ਦਾ ਬੀਜ ਖਾਣ ਨਾਲ 9 ਬੱਚੇ ਬੀਮਾਰ ਹੋ ਗਏ ਜਿਸ ਵਿਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਸਬੰਧ ਵਿਚ ਸਿਵਲ ਹਸਪਤਾਲ ਵਿਚ ...
ਬਟਾਲਾ (ਪੀਟੀਆਈ) : ਪਿੰਡ ਮਸਾਨੀਆਂ ਵਿਚ ਜ਼ਹਿਰੀਲੇ ਬੂਟੇ ਦਾ ਬੀਜ ਖਾਣ ਨਾਲ 9 ਬੱਚੇ ਬੀਮਾਰ ਹੋ ਗਏ ਜਿਸ ਵਿਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਸਬੰਧ ਵਿਚ ਸਿਵਲ ਹਸਪਤਾਲ ਵਿਚ ਇਲਾਜ ਅਧੀਨ ਸਲੋਨੀ ਪੁਤਰੀ ਚਰਣਜੀਤ ਨਿਵਾਸੀ ਪਿੰਡ ਮਸਾਨੀਆਂ ਦੀ ਦਾਦੀ ਅਮਰਜੀਤ ਕੌਰ ਨੇ ਦੱਸਿਆ ਕਿ ਪਿੰਡ ਦੇ ਕੁੱਝ ਬੱਚੇ ਪਿੰਡ ਵਿਚ ਮੰਡੀ ਦੇ ਕੋਲ ਖੇਡ ਰਹੇ ਸਨ
ਕਿ ਅਚਾਨਕ ਉਨ੍ਹਾਂ ਨੇ ਉੱਥੇ ਲੱਗੇ ਕਿਸੇ ਜ਼ਹਿਰੀਲੇ ਬੂਟੇ ਦਾ ਬੀਜ ਖਾ ਲਿਆ ਜਿਸ ਦੇ ਅੱਧੇ ਘੰਟੇ ਬਾਅਦ ਬੱਚਿਆਂ ਦੀ ਹਾਲਤ ਵਿਗੜ ਗਈ ਅਤੇ ਉਨ੍ਹਾਂ ਨੇ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਬੱਚਿਆਂ ਨੂੰ ਸਿਵਲ ਹਸਪਤਾਲ ਬਟਾਲਾ ਵਿਚ ਉਪਚਾਰ ਹੇਤੁ ਭਰਤੀ ਕਰਵਾਇਆ ਗਿਆ।
ਸਿਵਲ ਹਸਪਤਾਲ ਵਿਚ ਬੱਚਿਆਂ ਵਿਚ ਇਲਾਜ ਦੌਰਾਨ ਸਲੋਨੀ, ਰਿਤੂ ਅਤੇ ਅੰਚਲ ਤਿੰਨੋਂ ਧੀਆਂ ਚਰਣਜੀਤ, ਸੰਜੂ ਪੁੱਤ ਲਖਬੀਰ ਸਿੰਘ, ਲਕਸ਼ਮੀ ਪੁਤਰੀ ਸੋਨੀ, ਅੰਜਲੀ ਪੁਤਰੀ ਦਲਬੀਰ ਸਿੰਘ, ਪਲਕ, ਅੰਸ਼, ਜਸਬੀਰ ਨਿਵਾਸੀ ਪਿੰਡ ਮਸਾਨੀਆਂ ਦੇ ਰੂਪ ਵਿਚ ਹੋਈ ਹੈ ਅਤੇ ਇਨ੍ਹਾਂ ਸਾਰੇ ਬੱਚਿਆਂ ਦੀ ਉਮਰ 6 ਤੋਂ ਸਾਢੇ 9 ਸਾਲ ਤੱਕ ਹੈ। ਉਕਤ ਮਾਮਲੇ ਸਬੰਧੀ ਐਸ.ਐਮ.ਓ. ਡਾ. ਸੰਜੀਵ ਭੱਲਾ ਨੇ ਦੱਸਿਆ ਕਿ ਇਕ ਬੱਚੇ ਦੀ ਹਾਲਤ ਗੰਭੀਰ ਹੈ ਜਿਸ ਦਾ ਲਗਾਤਾਰ ਉਪਚਾਰ ਡਾਕਟਰੀ ਟੀਮ ਦੁਆਰਾ ਜਾਰੀ ਹੈ।