ਹਰਿਆਣਾ ਦੇ ਨਵੇਂ ਮੰਤਰੀ ਅੱਜ ਚੁਕਣਗੇ ਸਹੁੰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਰਿਆਣਾ ਸਰਕਾਰ ਦੇ ਗਠਨ ਦੇ ਦੋ ਹਫ਼ਤਿਆਂ ਪਿਛੋਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਮੰਤਰੀ ਮੰਡਲ ਵਿਚ 14 ਨਵੰਬਰ ਨੂੰ ਵਾਧਾ ਹੋਣ ਜਾ ਰਿਹਾ ਹੈ।

Haryana's new minister will take oath today

ਚੰਡੀਗੜ੍ਹ  (ਕੇ.ਐਸ. ਬਨਵੈਤ): ਹਰਿਆਣਾ ਸਰਕਾਰ ਦੇ ਗਠਨ ਦੇ ਦੋ ਹਫ਼ਤਿਆਂ ਪਿਛੋਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਮੰਤਰੀ ਮੰਡਲ ਵਿਚ 14 ਨਵੰਬਰ ਨੂੰ ਵਾਧਾ ਹੋਣ ਜਾ ਰਿਹਾ ਹੈ। ਸੂਤਰ ਦਸਦੇ ਹਨ ਕਿ ਭਲਕ ਨੂੰ 11 ਵਜੇ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ ਜਾਵੇਗੀ। ਵਿਧਾਨ ਸਭਾ ਦੀਆਂ ਇਨ੍ਹਾਂ ਚੋਣਾਂ ਵਿਚ ਸਾਬਕਾ ਸਿਹਤ ਮੰਤਰੀ ਅਨਿਲ ਵਿੱਜ ਨੂੰ ਛੱਡ ਕੇ ਸਾਰੇ ਮੰਤਰੀ ਹਾਰ ਗਏ ਸਨ। ਇਸ ਕਰ ਕੇ ਮੰਤਰੀ ਮੰਡਲ ਵਿਚ ਨਵੇਂ ਚਿਹਰੇ ਹੀ ਦਿਸਣਗੇ।

ਮੰਤਰੀ ਮੰਡਲ ਦੇ ਪਹਿਲੇ ਗੇੜ ਵਿਚ ਭਾਜਪਾ ਦੇ ਅਨਿਲ ਵਿਜ, ਕੰਵਰਪਾਲ ਗੁਜਰ, ਬਨਵਾਰੀ ਲਾਲ, ਡਾ. ਅਭੈ ਸਿੰਘ ਚੌਟਾਲਾ, ਦੀਪਕ ਮੰਗਲਾ ਅਤੇ ਮਹਿਲਾ ਕੋਟੇ ਵਿਚੋਂ ਸੀਮਾ ਤ੍ਰਿਖਾ ਦਾ ਨਾਂ ਦਸਿਆ ਜਾ ਰਿਹਾ ਹੈ। ਜੇਜੇਪੀ ਵਿਚੋਂ ਰਾਮ ਕੁਮਾਰ ਗੌਤਮ ਦਾ ਨਾਂ ਪੱਕਾ ਹੈ ਜਦਕਿ ਰਾਖਵੇਂ ਕੋਟੇ ਵਿਚੋਂ ਤਿੰਨ ਵਿਧਾਇਕ ਈਸ਼ਵਰ ਸਿੰਘ, ਅਨੂਪ ਧਾਨਕ ਅਤੇ ਰਾਮ ਕਰਨ ਕਾਲਾ ਜੋਰ ਲਾ ਰਹੇ ਹਨ ਪਰ ਗੁਣਾ ਤਾਂ ਇਕ 'ਤੇ ਪੈਣਾ ਹੈ।

ਸੂਬੇ ਵਿਚ ਵਿਧਾਨ ਸਭਾ ਦੀਆਂ ਚੋਣਾਂ 21 ਨੂੰ ਹੋਈਆਂ ਸਨ ਤੇ 24 ਅਕਤੂਬਰ ਨੂੰ ਨਤੀਜੇ ਦਾ ਐਲਾਨ ਕੀਤਾ ਗਿਆ। ਕਿਸੇ ਵੀ ਪਾਰਟੀ ਨੂੰ ਬਹੁਮਤ ਨਾ ਮਿਲਣ ਕਰ ਕੇ ਭਾਰਤੀ ਜਨਤਾ ਪਾਰਟੀ ਅਤੇ ਜਨਨਾਇਕ ਪਾਰਟੀ ਨੇ ਰਲ ਕੇ ਸਰਕਾਰ ਬਣਾਉਣ ਦਾ ਫ਼ੈਸਲਾ ਲਿਆ ਸੀ।