ਵਿਰੋਧ ਪ੍ਰਦਰਸ਼ਨ ਦੇ ਬਦਲਦੇ ਰੰਗ, ਬਾਦਲ, ਕੈਪਟਨ ਅਤੇ ਮੋਦੀ ਦੇ ਲੱਗੇ ਕਿਸਾਨ ਵਿਰੋਧੀ ਪੋਸਟਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨੀ ਰੌਅ ਕਾਰਨ ਪੈਂਤੜੇ ਬਦਲ ਰਹੇ ਨੇ ਸਿਆਸੀ ਆਗੂ

Poster

 ਤਰਨ ਤਾਰਨ : ਕੇਂਦਰ ਸਰਕਾਰ ਵਲੋਂ ਕਿਸਾਨਾਂ ਪ੍ਰਤੀ ਅਪਨਾਏ ਜਾ ਰਹੇ ਪੱਖਪਾਤੀ ਵਤੀਰੇ ਖਿਲਾਫ ਸੰਘਰਸ਼ੀ ਧਿਰਾਂ ਦਾ ਗੁੱਸਾ ਵਧਦਾ ਜਾ ਰਿਹਾ ਹੈ। ਕੇਂਦਰ ਨਾਲ ਮੀਟਿੰਗ ਬੇਸਿੱਟਾ ਰਹਿਣ ਬਾਅਦ ਕਿਸਾਨ ਜਥੇਬੰਦੀਆਂ ਨੇ ਅਗਲੇਰੇ ਸੰਘਰਸ਼ ਲਈ ਸਰਗਰਮੀਆਂ ਵਧਾ ਦਿਤੀਆਂ ਹਨ। ਇਸ ਦੌਰਾਨ ਸਿਆਸੀ ਪਾਰਟੀਆਂ ਨੂੰ ਇਕੋ ਥਾਲੀ ਦੇ ਚੱਟੇ-ਵੱਟੇ ਕਹਿੰਦਿਆਂ ਕਿਸਾਨੀ ਦੀ ਮੌਜੂਦਾ ਹਾਲਤ ਲਈ ਜਿੰਮੇਵਾਰ ਦਸਿਆ ਜਾ ਰਿਹਾ ਹੈ।

ਇਸੇ ਦੌਰਾਨ ਸਰਹੱਦੀ ਜ਼ਿਲ੍ਹੇ ਤਰਨ ਤਾਰਨ ਦੇ ਪਿੰਡਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਪੋਸਟਰ ਲੱਗੇ ਦਿਖਾਈ ਦਿਤੇ ਹਨ। ਇਨ੍ਹਾਂ ਪੋਸਟਰਾਂ 'ਤੇ ਬਾਦਲ, ਕੈਪਟਨ, ਮੋਦੀ ਤਿੰਨੋਂ ਕਿਸਾਨ ਵਿਰੋਧੀ ਹਨ, ਲਿਖਿਆ ਹੋਇਆ ਹੈ। ਇਹ ਪੋਸਟਰ ਕਿਸ ਵਲੋਂ ਲਗਾਏ ਗਏ ਹਨ ਇਸ ਬਾਰੇ ਅਜੇ ਤਕ ਕੁਝ ਨਹੀਂ ਪਤਾ ਚੱਲ ਸਕਿਆ।

ਦੂਜੇ ਪਾਸੇ  ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਰਕਾਰਾਂ ਕਦੇ ਵੀ ਲੋਕਾਂ ਦੇ ਹੱਕ 'ਚ ਫ਼ੈਸਲਾ ਨਹੀਂ ਲੈਂਦੀਆਂ। ਕਿਸਾਨਾਂ ਮੁਤਾਬਕ ਇਨ੍ਹਾਂ ਪੋਸਟਰਾਂ 'ਤੇ ਲਿਖਿਆ ਹੋਇਆ ਹੈ ਕਿ ਬਾਦਲ, ਕੈਪਟਨ, ਮੋਦੀ ਤਿੰਨੋਂ ਕਿਸਾਨ ਵਿਰੋਧੀ ਹੈ, ਜਦਕਿ ਪੋਸਟਰਾਂ 'ਚ 2 ਹੋਰ ਪਾਰਟੀਆਂ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ।

ਕਿਸਾਨਾਂ ਮੁਤਾਬਕ ਸਾਰੀਆਂ ਹੀ ਸਿਆਸੀ ਧਿਰਾਂ ਕਿਸਾਨ ਵਿਰੋਧੀ ਹਨ ਅਤੇ ਸਭ ਇਕੋ ਥਾਲੀ ਦੇ ਚੱਟੇ-ਵੱਟੇ ਹਨ। ਕਿਸਾਨੀ ਰੋਹ ਦੇ ਮੱਦੇਨਜ਼ਰ ਅਸਤੀਫੇ ਦੇਣ ਦੀ ਖੇਡ ਖੇਡੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਵੀ ਆਰਡੀਨੈਂਸ ਕਿਸਾਨੀ ਰੋਹ ਕਾਰਨ ਹੀ ਰੱਦ ਕੀਤੇ ਹਨ। ਉਨ੍ਹਾਂ ਕਿਹਾ ਕਿ ਜਿਸ ਨੇ ਵੀ ਇਹ ਪੋਸਟਰ ਲਗਾਏ ਹਨ ਬਿਲਕੁਲ ਸਹੀਂ ਲਿਖ ਕੇ ਲਾਏ ਹਨ।