ਹਰਸਿਮਰਤ ਕੌਰ ਬਾਦਲ ਨੇ ਕਿਸਾਨੀ ਮਸਲੇ ਨੂੰ ਲੈ ਰਾਹੁਲ ਗਾਂਧੀ ਦੀ ਬਣਾਈ ਰੇਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਸਮਰਥਨ ਵਿਚ ਕਾਂਗਰਸ...

Harsimrat kaur badal

ਨਵੀਂ ਦਿੱਲੀ: ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਸਮਰਥਨ ਵਿਚ ਕਾਂਗਰਸ ਨੇ ਅੱਜ ਦਿੱਲੀ ਵਿਚ ਰਾਜਭਵਨ ਦਾ ਘਿਰਾਓ ਕੀਤਾ। ਇਸ ਪ੍ਰਦਰਸ਼ਨ ਦੀ ਅਗਵਾਈ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕੀਤੀ। ਰਾਹੁਲ ਗਾਂਧੀ ਕਿਸਾਨਾਂ ਦੇ ਸਮਰਥਨ ਵਿਚ ਮੋਦੀ ਸਰਕਾਰ ਉਤੇ ਕੇਂਦਰਿਤ ਰਹੇ। ਉਥੇ ਹੀ, ਸ਼੍ਰੋਮਣੀ ਅਕਾਲੀ ਦਲ ਦੀ ਨੇਤਾ ਹਰਸਿਮਰਤ ਕੌਰ  ਬਾਦਲ ਨੇ ਰਾਹੁਲ ਗਾਂਧੀ ਉਤੇ ਤਿੱਖਾ ਨਿਸ਼ਾਨਾ ਸਾਧਿਆ, ਕਿਹਾ ਕਿ ਜਦੋਂ ਤੁਸੀਂ ਇਨ੍ਹਾਂ ਦਾ ਜਵਾਬ ਦੇ ਦਓਗੇ, ਫਿਰ ਕਿਸਾਨਾਂ ਦੀ ਗੱਲ ਕਰਿਓ।

ਹਰਸਿਮਰਤ ਕੌਰ ਨੇ ਟਵੀਟ ਕੀਤਾ ਕਿ ਪ੍ਰੈਸ ਕਾਂਨਫਰੰਸ ਅਤੇ ਪੰਜਾਬੀਆਂ ਨੂੰ ਖਾਲਿਸਤਾਨੀ ਕਹਿਣ ‘ਤੇ ਘੜਿਆਲੀ ਹੰਝੂ ਸੁੱਟਣ ਤੋਂ ਪਹਿਲਾਂ ਰਾਹੁਲ ਗਾਂਧੀ ਤੁਹਾਨੂੰ ਇਹ ਦੱਸਣਾ ਚਾਹੀਦੈ ਕਿ ਤੁਹਾਡੀ ਦਾਦੀ ਪੰਜਾਬੀਆਂ ਦੇ ਲਈ ਖਾਲਿਸਤਾਨੀ ਸ਼ਬਦ ਦਾ ਇਸਤੇਮਾਲ ਕਰਦੀ ਸੀ। ਕਿਉਂਕਿ ਤੁਸੀਂ ਇਨ੍ਹਾਂ ਨੂੰ ਡਰੱਗ ਐਡੀਕਟ ਨਾਮ ਦਿੱਤਾ, ਇਕ ਵਾਰ ਜਦੋਂ ਤੁਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਦੇ ਦਓਗੇ, ਫਿਰ ਪੰਜਾਬ ਦੇ ਕਿਸਾਨਾਂ ਦੀ ਗੱਲ ਕਰਿਓ। ਦੱਸ ਦਈਏ ਕਿ ਰਾਹੁਲ ਗਾਂਧੀ ਨੇ ਕਿਸਾਨ ਅੰਦੋਲਨ ਵਿਚ ਖਾਲਿਸਤਾਨੀ ਸਮਰਥਕਾਂ ਦਾ ਹੱਥ ਹੋਣ ਦੇ ਆਰੋਪ ‘ਤੇ ਮੋਦੀ ਸਰਕਾਰ ਨੂੰ ਕੈੜੇ ਹੱਥੀ ਲਿਆ ਸੀ।

ਕਾਂਗਰਸ ਸੰਸਦ ਨੇ ਕਿਹਾ ਕਿ ਬੀਜੇਪੀ ਅਤੇ ਨਰਿੰਦਰ ਮੋਦੀ ਦਾ ਇਕ ਹੀ ਟਿੱਚਾ ਹੈ ਅਤੇ ਉਹ ਕਿਸਾਨ-ਮਜ਼ਦੂਰ ਸਮਝ ਗਿਆ ਹੈ ਕਿ ਉਨ੍ਹਾਂ ਟਿੱਚਾ ਅਪਣੇ ਅਮੀਰ ਦੋਸਤਾਂ ਨੂੰ ਫਾਇਦਾ ਪਹੁੰਚਾਉਣਾ ਹੈ, ਜੋ ਵੀ ਨਰਿੰਦਰ ਮੋਦੀ ਦੇ ਖਇਲਾਫ਼ ਖੜ੍ਹੇ ਹੁੰਦੇ ਹਨ ਉਹ ਉਨ੍ਹਾਂ ਬਾਰੇ ਕੁਝ ਨਾ ਕੁਝ ਗਲਤ ਬੋਲਦੇ ਰਹਿੰਦੇ ਹਨ। ਉਧਰ, ਕਿਸਾਨਾਂ ਦੇ ਸਮਰਥਨ ‘ਚ ਉਤਰੀ ਕਾਂਗਰਸ ਅੱਜ ਕਿਸਾਨ ਅਧਿਕਾਰ ਦਿਵਸ ਮਨਾ ਰਹੀ ਹੈ, ਜਿਸਦੇ ਤਹਿਤ ਦੇਸ਼ ਵਿਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਨਾਲ ਹੀ ਇਕ ਕੈਂਪੇਨ ਸੋਸ਼ਲ ਮੀਡੀਆ ਉਤੇ ਵੀ ਚਲਾਇਆ ਗਿਆ ਹੈ।

ਜਿਸਦੇ ਤਹਿਤ ਲੋਕਾਂ ਦੇ ਕਿਸਾਨ ਅੰਦੋਲਨ, ਪਟਰੌਲ-ਡੀਜ਼ਲ ਦੇ ਵਧਦੇ ਭਾਅ ਦੇ ਮਸਲੇ ਉਤੇ ਅਪਣੀ ਗੱਲ ਕਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਰਾਹੁਲ ਗਾਂਧੀ ਨੇ ਵੀ ਲੋਕੇਂ ਨਾਲ ਇਸ ਅਭਿਆਨ ਨਾਲ ਜੁੜਨ ਦੀ ਅਪੀਲ ਕੀਤੀ ਹੈ। ਦੱਸ ਦਈਏ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਲੰਬੇ ਸਮੇਂ ਤੋਂ ਮੋਦੀ ਸਰਕਾਰ ਨੂੰ ਇਸ ਮਸਲੇ ਉਤੇ ਘਰ ਰਹੇ ਹਨ। ਰਾਹੁਲ ਨੇ ਤਿੰਨਾਂ ਕਾਨੂੰਨਾਂ ਨੂੰ ਕਿਸਾਨਾਂ ਦੇ ਲਈ ਫ਼ਾਇਦੇ ਵਾਲੇ ਦੱਸਿਆ ਹੈ, ਨਾਲ ਹੀ ਇਸਨੂੰ ਅਮੀਰ ਕਾਰੋਬਾਰੀਆਂ ਦੇ ਹੱਕ ਵਾਲਾ ਕਰਾਰ ਦਿੱਤਾ ਹੈ।

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਕਿਸਾਨਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਿਚ ਪੂਰਾ ਯੋਗਦਾਨ ਪਾਇਆ ਹੈ ਨਾ ਅਡਾਨੀ, ਅੰਬਾਨੀ ਨੇ। ਕਿਸਾਨਾਂ ਨੇ ਅਪਣੇ ਖੂਨ ਨਾਲ ਨਾਲ ਆਜਾਦੀ ਦਿਵਾਈ, ਜਿਸ ਦਿਨ ਕਿਸਾਨੀ ਚਲੀ ਜਾਵੇਗੀ, ਸਾਡੀ ਆਜਾਦੀ ਚਲੀ ਜਾਵੇਗੀ। ਇਸ ਦੇਸ਼ ਦੇ ਲੋਕ ਇਹ ਨਹੀਂ ਸਮਝ ਰਹੇ ਕਿ ਕਿਸਾਨਾਂ ਤੋਂ ਬਾਅਦ ਮੱਧ ਵਰਗ, ਮਜ਼ਦੂਰ, ਆਈਟੀ ਪੇਸ਼ੇਵਰ ਅਗਲਾ ਟਿੱਚਾ ਹੋਣਗੇ।