ਭਾਰਤੀ ਫ਼ੌਜ ਦਿਵਸ ਅੱਜ, ਮੁੱਖ ਮੰਤਰੀ ਕੈਪਟਨ ਸਮੇਤ ਕਈ ਦਿੱਗਜ਼ਾਂ ਨੇ ਫ਼ੌਜ ਦੇ ਜਜ਼ਬੇ ਨੂੰ ਕੀਤਾ ਸਲਾਮ

ਏਜੰਸੀ

ਖ਼ਬਰਾਂ, ਪੰਜਾਬ

ਰਾਸ਼ਟਰਪਤੀ ਸਮੇਤ ਹੋਰ ਆਗੂਆਂ ਨੇ ਵੀ ਭਾਰਤੀ ਜਵਾਨਾਂ ਨੂੰ ਕੀਤਾ ਨਮਨ

Punjab CM with army

ਨਵੀਂ ਦਿੱਲੀ: ਦੇਸ਼ ਵਿਚ ਅੱਜ 15 ਜਨਵਰੀ ਨੂੰ ਭਾਰਤੀ ਫੌਜ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸੰਵਿਧਾਨਕ ਅਹੁਦਿਆਂ 'ਤੇ ਬੈਠੇ ਦਿੱਗਜ਼ਾਂ ਅਤੇ ਫੌਜ ਦੇ ਅਧਿਕਾਰੀਆਂ ਨੇ ਭਾਰਤੀ ਫੌਜ ਪ੍ਰਤੀ ਅਪਣਾ ਸਨਮਾਨ ਜ਼ਾਹਿਰ ਕੀਤਾ ਹੈ।

ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੌਜੀ ਜਵਾਨਾਂ ਦੀ ਸੇਵਾ ਭਾਵਨਾ ਨੂੰ ਸਲਾਮ ਕੀਤਾ। ਉਹਨਾਂ ਨੇ ਟਵੀਟ ਕੀਤਾ, ਫੌਜ ਦਿਵਸ ਮੌਕੇ ਮੈਂ ਭਾਰਤੀ ਫੌਜ ਦੇ ਜਜ਼ਬੇ, ਦੇਸ਼ ਪ੍ਰੇਮ ਤੇ ਉਹਨਾਂ ਦੀ ਸੇਵਾ ਭਾਵਨਾ ਨੂੰ ਸਲਾਮ ਕਰਦਾ ਹਾਂ ਜੋ ਹਮੇਸ਼ਾ ਹਰ ਘੜੀ ਵਿਚ ਸਾਡੀ ਰਾਖੀ ਲਈ ਸਰਹੱਦਾਂ ‘ਤੇ ਪਹਿਰਾ ਦਿੰਦੇ ਹਨ। ਮੈਨੂੰ ਆਪਣੇ ਫੌਜੀ ਜਵਾਨਾਂ ‘ਤੇ ਮਾਣ ਹੈ ਜੋ ਹਮੇਸ਼ਾ ਹਰ ਸੰਕਟ ਦੀ ਘੜੀ ਵਿੱਚ ਸਾਡੀ ਮਦਦ ਤੇ ਰਾਖੀ ਕਰਨ ਲਈ ਤਿਆਰ ਰਹਿੰਦੇ ਹਨ।

ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕੀਤਾ। ਉਹਨਾਂ ਲਿਖਿਆ, ਭਾਰਤ ਮਾਤਾ ਦੀ ਰੱਖਿਆ ਤਿਆਰ ਰਹਿਣ ਵਾਲੇ ਦੇਸ਼ ਦੇ ਸ਼ਕਤੀਸ਼ਾਲੀ ਸੈਨਿਕਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਫੌਜ ਦਿਵਸ ਦੀ ਵਧਾਈ। ਸਾਡੀ ਫੌਜ ਮਜ਼ਬੂਤ, ਦਲੇਰ ਅਤੇ ਦ੍ਰਿੜ ਹੈ, ਜਿਸ ਨੇ ਹਮੇਸ਼ਾਂ ਮਾਣ ਨਾਲ ਦੇਸ਼ ਦਾ ਸਿਰ ਉੱਚਾ ਕੀਤਾ ਹੈ। ਮੈਂ ਸਾਰੇ ਦੇਸ਼ ਵਾਸੀਆਂ ਤਰਫੋਂ ਭਾਰਤੀ ਫੌਜ ਨੂੰ ਸਲਾਮ ਕਰਦਾ ਹਾਂ।

ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੀ ਜਵਾਨਾਂ ਨੂੰ ਸਲਾਮ ਕੀਤਾ। ਉਹਨਾਂ ਨੇ ਟਵੀਟ ਕੀਤਾ, ‘ਆਰਮੀ ਡੇ ‘ਤੇ ਭਾਰਤੀ ਫੌਜ ਦੇ ਬਹਾਦਰ ਮਰਦਾਂ-ਔਰਤਾਂ ਨੂੰ ਸ਼ੁੱਭਕਾਮਨਾਵਾਂ। ਅਸੀਂ ਉਹਨਾਂ ਸਾਰੇ ਬਹਾਦਰ ਜਵਾਨਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਦੇਸ਼ ਦੀ ਸੇਵਾ ਕਰਦਿਆਂ ਅਪਣੀ ਜਾਨ ਕੁਰਬਾਨ ਕੀਤੀ। ਭਾਰਤ ਦਲੇਤ ਅਤੇ ਵਚਨਬੱਧ ਸਿਪਾਹੀਆਂ ਤੇ ਉਹਨਾਂ ਦੇ ਪਰਿਵਾਰਾਂ ਲਈ ਹਮੇਸ਼ਾਂ ਰਿਣੀ ਰਹੇਗਾ। ਜੈ ਹਿੰਦ’। ਇਸ ਤੋਂ ਇਲ਼ਾਵਾ ਚੀਫ ਆਫ ਡਿਫੈਂਸ ਸਟਾਫ (ਸੀਡੀਐਸ) ਬਿਪਨ ਰਾਵਤ ਨੇ ਵੀ ਦੇਸ਼ ਦੇ ਸ਼ਹੀਦ ਜਵਾਨਾਂ ਨੂੰ ਯਾਦ ਕੀਤਾ।