ਕੈਪਟਨ ਅਮਰਿੰਦਰ ਸਿੰਘ ਨੇ ਪਾਕਿ ਫ਼ੌਜ ਮੁਖੀ ਨੂੰ ਲਲਕਾਰਿਆ, ਦਮ ਹੈ ਤਾਂ ਆ ਕੇ ਦਿਖਾਓ ਪੰਜਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਵਾਮਾ ਵਿੱਚ ਹੋਏ ਦਹਿਸ਼ਤਗਰਦੀ ਹਮਲੇ ਖਿਲਾਫ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨ ਦੇ ਆਰਮੀ ਚੀਫ਼ ਨੂੰ ਸਿੱਧੀ ਚੁਣੌਤੀ ਦਿੱਤੀ ਹੈ...

Captain Amrinder with Paki Army Cheif

ਚੰਡੀਗੜ੍ਹ : ਪੁਲਵਾਮਾ ਵਿੱਚ ਹੋਏ ਦਹਿਸ਼ਤਗਰਦੀ ਹਮਲੇ ਖਿਲਾਫ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨ ਦੇ ਆਰਮੀ ਚੀਫ਼ ਨੂੰ ਸਿੱਧੀ ਚੁਣੌਤੀ ਦਿੱਤੀ ਹੈ। ਵਿਧਾਨ ਸਭਾ 'ਚ ਕੈਪਟਨ ਬੋਲੇ ਕਿ ਪੰਜਾਬ 'ਚ ਵੜ ਕੇ ਵਿਖਾਉਣ ਪਾਕਿ ਆਰਮੀ ਚੀਫ਼ ਜਨਰਲ ਬਾਜਵਾ। ਕੇਂਦਰ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਹਮਲੇ ਦੀ ਸਖ਼ਤ ਨਿੰਦਾ ਕੀਤੀ ਅਤੇ ਨਾਲ ਪਾਕਿਸਤਾਨ ਦੇ ਫੌਜ ਮੁਖੀ ਬਾਜਵਾ ਨੂੰ ਵੀ ਚੁਣੌਤੀ ਦਿੱਤੀ ਕੀ ਭਾਰਤ ਅਜਿਹੀ ਹਰਕਤ ਬਰਦਾਸ਼ਤ ਨਹੀਂ ਕਰੇਗਾ.। ਨਾਲ ਹੀ ਓਹਨਾਂ ਕਿਹਾ ਕੀ ਦੇਸ਼ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਹੈ। ਹਾਲਾਂਕਿ ਮੁੱਖ ਮੰਤਰੀ ਨੇ ਇਹ ਜ਼ਰੂਰ ਕਿਹਾ ਕੀ ਪੁਲਵਾਮਾ ਹਮਲੇ ਦਾ ਕਰਤਾਰਪੁਰ ਕੋਰੀਡੋਰ ਤੇ ਕੋਈ ਅਸਰ ਨਹੀਂ ਹੋਵੇਗਾ।

ਓਧਰ ਪੰਜਾਬ ਵਿਧਾਨ ਸਭਾ ਵਿੱਚ ਵੀ ਅੱਜ ਪਾਕਿਸਤਾਨ ਖਿਲਾਫ ਤਮਾਮ ਪਾਰਟੀਆਂ ਇੱਕ ਸੁਰ ਨਜ਼ਰ ਆਈਆਂ ਹਨ। ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਨਾਲ ਗੱਲਬਾਤ ਖਤਮ ਕਰਨ ਦਾ ਮਤਾ ਸਦਨ ਵਿੱਚ ਪੇਸ਼ ਕੀਤਾ, ਜਿਸ ਨੂੰ ਸਰਬ-ਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਸੀਐਮ ਨੇ ਤਾਂ ਪਾਕਿ ਆਰਮੀ ਚੀਫ਼ ਜਨਰਲ ਕਮਰ ਬਾਜਵਾ ਨੂੰ ਸਿੱਧੀ ਚੁਣੌਤੀ ਦੇ ਦਿੱਤੀ ਕਿ ਉਹ ਪੰਜਾਬ ਵਿੱਚ ਕਦਮ ਰੱਖ ਕੇ ਵਿਖਾਉਣ।