ਪੁਲਵਾਮਾ ਹਮਲਾ: ਜਲੰਧਰ ‘ਚ ਰੋਸ ਪ੍ਰਦਰਸ਼ਨ, ਲੋਕਾਂ ਨੇ ਫੂਕਿਆ ਪਾਕਿ ਦਾ ਪੁਤਲਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਵਾਮਾ ਵਿਚ ਪਿਛਲੇ ਦਿਨੀਂ ਹੋਏ ਅਤਿਵਾਦੀ ਹਮਲੇ ਤੋਂ ਦੇਸ਼ ਗੁੱਸੇ ਵਿਚ ਹੈ। ਜਨਤਾ ਹੁਣ ਸਰਕਾਰ ਤੋਂ ਅਤਿਵਾਦ ਨੂੰ ਜੜੋਂ ਖਤਮ ਕਰਨ ਦੀ ਮੰਗ ਕਰ ਰਹੀ ਹੈ। ਦੇਸ਼..

Protests in Jalandhar

ਜਲੰਧਰ: ਪੁਲਵਾਮਾ ਵਿਚ ਪਿਛਲੇ ਦਿਨੀਂ ਹੋਏ ਅਤਿਵਾਦੀ ਹਮਲੇ ਤੋਂ ਦੇਸ਼ ਗੁੱਸੇ ਵਿਚ ਹੈ। ਜਨਤਾ ਹੁਣ ਸਰਕਾਰ ਤੋਂ ਅਤਿਵਾਦ ਨੂੰ ਜੜੋਂ ਖਤਮ ਕਰਨ ਦੀ ਮੰਗ ਕਰ ਰਹੀ ਹੈ। ਦੇਸ਼ ਵਿਚ ਗੁੱਸਾ ਇੰਨਾ ਹੈ ਕਿ ਜਗ੍ਹਾ-ਜਗ੍ਹਾ ਉੱਤੇ ਪਾਕਿਸਤਾਨ ਦੇ ਵਿਰੁੱਧ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੇ ਚਲਦੇ ਜਲੰਧਰ ਵਿੱਚ ਵੀ ਬੀਜੇਪੀ ਕਰਮਚਾਰੀਆਂ ਵੱਲੋਂ ਪਾਕਿਸਤਾਨ ਦਾ ਪੁਤਲਾ ਫੂਕਿਆ ਗਿਆ। 

ਜਲੰਧਰ ਦੇ ਵਰਕਸ਼ਾਪ ਚੌਂਕ ਉੱਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪਾਕਿਸਤਾਨ ਦਾ ਪੁਤਲਾ ਫੂਕਿਆ ਗਿਆ। ਇਸ ਪ੍ਰਦਰਸ਼ਨ ਵਿਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਰਾਕੇਸ਼ ਰਾਠੌਰ ਅਤੇ ਮੋਹਿੰਦਰ ਭਗਤ ਸਮੇਤ ਕਈ ਬੀਜੇਪੀ ਕਰਮਚਾਰੀ ਸ਼ਾਮਲ ਹੋਏ।  ਦੱਸ ਦਈਏ ਕਿ ਪੁਲਵਾਮਾ ਵਿਚ ਪਿਛਲੇ ਦਿਨੀਂ ਹੋਏ ਹਮਲੇ ਦੀ ਨਿੰਦਿਆ ਸਾਰੇ ਦੇਸ਼ ਵਿਚ ਕੀਤੀ ਜਾ ਰਹੀ ਹੈ ਅਤੇ ਅੱਜ ਦੇਸ਼ ਵਿਚ ਕਾਲ਼ਾ ਦਿਨ ਮਨਾਇਆ ਜਾ ਰਿਹਾ ਹੈ।

 ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਵਿਚ ਲਗਪਗ 44 ਜਵਾਨ ਸ਼ਹੀਦ ਹੋ ਗਏ।  ਇਸ ਸਮੇਂ ਦੇਸ਼ ਵਿੱਚ ਅਤਿਵਾਦ ਦੇ ਵਿਰੁੱਧ ਗੁੱਸਾ ਹੈ ਅਤੇ ਸਰਕਾਰ ਨੇ ਵੀ ਕਹਿ ਦਿੱਤਾ ਹੈ ਕਿ ਹੁਣ ਅਤਿਵਾਦੀਆਂ ਨੂੰ ਉਹਨਾਂ ਦੀ ਗਲਤੀ ਦੀ ਸਜ਼ਾ ਜਰੂਰ ਮਿਲ ਕੇ ਰਹੇਗੀ।