ਪੁਲਵਾਮਾ ਦੇ ਅਤਿਵਾਦੀ ਹਮਲੇ ‘ਚ ਪੰਜਾਬ ਦੇ 4 ਜਵਾਨ ਸ਼ਹੀਦ, ਸੂਬੇ ‘ਚ ਸੋਗ ਦੀ ਲਹਿਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਵਾਮਾ ਵਿਚ ਪੰਜਾਬ ਦੇ ਚਾਰ ਜਵਾਨ ਸ਼ਹੀਦ ਹੋ ਗਏ। ਅਤਿਵਾਦੀਆਂ ਦੇ ਹਮਲੇ ਵਿਚ ਰੂਪਨਗਰ ਦੇ ਨੂਰਪੁਰਬੇਦੀ ਬਲਾਕ ਦੇ ਪਿੰਡ...

Four Punjab soldiers martyred in Pulwama terror attack

ਚੰਡੀਗੜ੍ਹ : ਪੁਲਵਾਮਾ ਵਿਚ ਪੰਜਾਬ ਦੇ ਚਾਰ ਜਵਾਨ ਸ਼ਹੀਦ ਹੋ ਗਏ। ਅਤਿਵਾਦੀਆਂ ਦੇ ਹਮਲੇ ਵਿਚ ਰੂਪਨਗਰ ਦੇ ਨੂਰਪੁਰਬੇਦੀ ਬਲਾਕ ਦੇ ਪਿੰਡ ਰੌਲੀ ਦਾ ਸਿਪਾਹੀ ਕੁਲਵਿੰਦਰ ਸਿੰਘ, ਤਰਨਤਾਰਨ ਦੇ ਪਿੰਡ ਗੰਡੀਵਿੰਡ ਧੱਤਲ ਦਾ ਸੁਖਜਿੰਦਰ ਸਿੰਘ ਅਤੇ ਮੋਗਾ ਜ਼ਿਲ੍ਹੇ ਦੇ ਕਸਬਾ ਕੋਟ ਈਸੇ ਖਾਂ  ਦੇ ਜੈਮਲ ਸਿੰਘ ਸ਼ਹੀਦ ਹੋ ਗਏ। ਗੁਰਦਾਸਪੁਰ ਦੇ ਦੀਨਾਨਗਰ ਦੇ ਖੇਤਰ ਪਤਲੀ ਲੱਕੜੀ ਨਗਰ ਦੇ 27 ਸਾਲ ਦੇ ਜਵਾਨ ਮਨਿੰਦਰ ਸਿੰਘ ਵੀ ਸ਼ਹੀਦ ਹੋ ਗਏ। ਇਨ੍ਹਾਂ ਜਵਾਨਾਂ ਦੀ ਸ਼ਹਾਦਤ ਨਾਲ ਸੂਬੇ ਭਰ ਵਿਚ ਸੋਗ ਦੀ ਲਹਿਰ ਹੈ।

ਲੋਕਾਂ ਵਿਚ ਪਾਕਿਸ‍ਤਾਨ ਦੇ ਪ੍ਰਤੀ ਗੁੱਸਾ ਹੈ। ਪੰਜਾਬ ਵਿਧਾਨ ਸਭਾ ਵਿਚ ਵੀ ਇਸ ਅਤਿਵਾਦੀ ਵਾਰਦਾਤ ਉਤੇ ਗੁੱਸਾ ਜਤਾਇਆ ਗਿਆ। ਵਿਧਾਨ ਸਭਾ ਦੀ ਕਾਰਵਾਈ ਸ਼ਹੀਦ ਹੋਏ ਜਵਾਨਾਂ  ਦੇ ਸੋਗ ਵਿਚ ਟਾਲ ਦਿਤੀ ਗਈ। ਪੁਲਵਾਮਾ ਵਿਚ ਤਰਨਤਾਰਨ ਦੇ ਪਿੰਡ ਗੰਡੀਵਿੰਡ ਧੱਤਲ ਦੇ ਸੁਖਬਿੰਦਰ ਸਿੰਘ ਨੇ ਸਵੇਰੇ ਭਰਾ ਨਾਲ ਫੋਨ ‘ਤੇ ਗੱਲ ਕੀਤੀ ਅਤੇ ਥੋੜ੍ਹੀ ਦੇਰ ਵਿਚ ਅਤਿਵਾਦੀ ਹਮਲੇ ਵਿਚ ਉਨ੍ਹਾਂ ਦੇ ਸ਼ਹੀਦ ਹੋਣ ਦੀ ਖ਼ਬਰ ਆਈ। ਇਸ ਨਾਲ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ। ਸ਼ਹੀਦ ਦੇ ਮਾਤਾ-ਪਿਤਾ ਅਤੇ ਹੋਰ ਪਰਵਾਰ ਮੈਂਬਰਾਂ ਦਾ ਬੁਰਾ ਹਾਲ ਹੋ ਗਿਆ ਹੈ। ਸੁਖਜਿੰਦਰ ਦਾ ਸਿਰਫ਼ ਅੱਠ ਮਹੀਨੇ ਦਾ ਬੇਟਾ ਹੈ।

ਇਸੇ ਤਰ੍ਹਾਂ ਰੂਪਨਗਰ ਜ਼ਿਲ੍ਹੇ ਦੇ ਨੂਰਪੁਰਬੇਦੀ ਬਲਾਕ ਦੇ ਪਿੰਡ ਰੌਲੀ ਦਾ ਜਵਾਨ ਕੁਲਵਿੰਦਰ ਸਿੰਘ ਵੀ ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਵਿਚ ਸ਼ਹੀਦ ਹੋ ਗਏ। ਇਸ ਨਾਲ ਪਿੰਡ ਸਮੇਤ ਪੂਰੇ ਇਲਾਕੇ ਵਿਚ ਸੋਗ ਪਸਰ ਗਿਆ ਹੈ। ਸ਼ਹੀਦ ਦੇ ਪਰਵਾਰ ਮੈਂਬਰਾਂ ਦਾ ਤਾਂ ਬੁਰਾ ਹਾਲ ਹੈ। ਮੋਗਾ ਜ਼ਿਲ੍ਹੇ ਦੇ ਕਸਬਾ ਕੋਟ ਈਸੇ ਖਾਂ ਦੇ ਜੈਮਲ ਸਿੰਘ ਵੀ ਇਸ ਅਤਿਵਾਦੀ ਹਮਲੇ ਵਿਚ ਸ਼ਹੀਦ ਹੋ ਗਏ। ਦੱਸਿਆ ਜਾਂਦਾ ਹੈ ਕਿ ਅਤਿਵਾਦੀਆਂ ਨੇ ਸੀਆਰਪੀਐਫ਼ ਦੀ ਜਿਸ ਬੱਸ ਨੂੰ ਬੰਬ ਨਾਲ ਉਡਾਇਆ ਜੈਮਲ ਸਿੰਘ ਉਸ ਦੇ ਚਾਲਕ ਸਨ।

ਪਤੀ ਦੀ ਸ਼ਹਾਦਤ ਦੀ ਖ਼ਬਰ ਨਾਲ ਜੈਮਲ ਸਿੰਘ ਦੀ ਪਤਨੀ ਦਾ ਬੁਰਾ ਹਾਲ ਹੈ। ਜੈਮਲ ਸਿੰਘ ਦਾ ਭਰਾ ਨਸੀਬ ਸਿੰਘ ਮਲੇਸ਼ੀਆ ਵਿਚ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਉਹ ਮਲੇਸ਼ੀਆ ਵਿਚੋਂ ਮੋਗਾ ਲਈ ਨਿਕਲ ਚੁੱਕਾ ਹੈ। ਗੁਰਦਾਸਪੁਰ ਦੇ ਦੀਨਾਨਗਰ ਦੇ ਇਲਾਕੇ ਪਤਲੀ ਲੱਕੜੀ ਨਗਰ ਦੇ 27 ਸਾਲ ਦੇ ਜਵਾਨ ਮਨਿੰਦਰ ਸਿੰਘ ਵੀ ਸ਼ਹੀਦ ਹੋ ਗਏ। ਮਨਿੰਦਰ ਸਿੰਘ ਦਾ ਅਜੇ ਵਿਆਹ ਨਹੀਂ ਹੋਇਆ ਸੀ ਅਤੇ ਉਨ੍ਹਾਂ ਦੇ ਪਿਤਾ ਸਤਪਾਲ ਸਿੰਘ ਪੰਜਾਬ ਰੋਡਵੇਜ਼ ਵਿਭਾਗ ਤੋਂ ਸੇਵਾਮੁਕਤ ਹਨ।

ਮਨਿੰਦਰ ਦੇ ਦੂਜੇ ਭਰਾ ਵੀ ਸੀਆਰਪੀਐਫ਼ ਵਿਚ ਤੈਨਾਤ ਹਨ ਅਤੇ ਉਨ੍ਹਾਂ ਦੀ ਮਾਂ ਗੁਜ਼ਰ ਚੁੱਕੀ ਹੈ। ਮਨਿੰਦਰ ਸਿੰਘ ਨੇ ਬੀਟੈੱਕ ਕੀਤੀ ਹੋਈ ਸੀ ਅਤੇ ਇਕ ਸਾਲ ਪਹਿਲਾਂ ਹੀ ਸੀਆਰਪੀਐਫ਼ ਵਿਚ ਭਰਤੀ ਹੋਇਆ ਸੀ। ਉਹ ਦੋ ਦਿਨ ਪਹਿਲਾਂ ਹੀ ਅਪਣੇ ਪਿਤਾ ਨੂੰ ਮਿਲਕੇ ਗਏ ਸਨ। ਉਨ੍ਹਾਂ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵੀਰਵਾਰ ਦੀ ਰਾਤ 12 ਵਜੇ ਕਿਸੇ ਅਧਿਕਾਰੀ ਦਾ ਫ਼ੋਨ ਆਇਆ ਸੀ ਕਿ ਉਨ੍ਹਾਂ ਦਾ ਪੁੱਤਰ ਸ਼ਹੀਦ ਹੋ ਗਿਆ ਹੈ।

ਉਨ੍ਹਾਂ ਨੂੰ ਇੱਥੇ ਇਕ ਪਾਸੇ ਅਪਣੇ ਬੇਟੇ ਦੀ ਸ਼ਹਾਦਤ  ਉਤੇ ਮਾਣ ਹੈ, ਉਥੇ ਹੀ ਸਰਕਾਰ ਉਤੇ ਗੁੱਸਾ ਵੀ ਹੈ ਕਿ ਸਰਕਾਰ ਪਾਕਿਸਤਾਨ ਦੇ ਵਿਰੁਧ ਸਖ਼ਤ ਕਦਮ ਕਿਉਂ ਨਹੀ ਚੁੱਕ ਰਹੀ ਹੈ। ਇੱਧਰ, ਪੁਲਵਾਮਾ ਵਿਚ ਹੋਏ ਹਮਲੇ ਅਤੇ ਇਸ ਵਿਚ ਪੰਜਾਬ ਦੇ ਜਵਾਨਾਂ ਸਮੇਤ 44 ਜਵਾਨਾਂ ਦੀ ਸ਼ਹਾਦਤ ਦੇ ਸੋਗ ਵਿਚ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਚੌਥੇ ਦਿਨ ਸਦਨ ਦੀ ਕਾਰਵਾਈ ਮੁਲਤਵੀ ਕਰ ਦਿਤੀ ਗਈ। ਸਦਨ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਨੂੰ ਸਿੱਧੀ ਚਿਤਾਵਨੀ ਦਿਤੀ।

ਉਨ੍ਹਾਂ ਕਿਹਾ ਕਿ ਹੁਣ ਪਾਕਿਸ‍ਤਾਨ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਾਣੀ ਚਾਹੀਦੀ ਸਗੋਂ ਸਖ਼ਤ ਐਕਸ਼ਨ ਲਿਆ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਦੀ ਪੰਜਾਬ ਵਿਚ ਵੀ ਪਹਿਲਾਂ ਪਾਕਿਸਤਾਨ ਸਮਰਥਿਤ ਅਤਿਵਾਦ ਰਿਹਾ ਹੈ ਪਰ ਇਥੇ ਦੇ ਜਵਾਨਾਂ ਨੇ ਉਸ ਉਤੇ ਕਾਬੂ ਕੀਤਾ। ਹੁਣ ਇਕ ਵਾਰ ਫਿਰ ਤੋਂ ਕੋਸ਼ਿਸ਼ ਹੋ ਰਹੀ ਹੈ ਕਿ ਪੰਜਾਬ ਵਿਚ ਰਹਿ ਗਏ ਕੁੱਝ ਕੱਟੜ ਵਾਦੀਆਂ ਦੇ ਨਾਲ ਮਿਲ ਕੇ ਇੱਥੇ ਦਾ ਮਾਹੌਲ ਵਿਗਾੜਿਆ ਜਾਵੇ

ਪਰ ਪਾਕਿਸਤਾਨ ਦੇ ਜਨਰਲ ਬਾਜਵਾ ਅਤੇ ਉੱਥੇ ਦੀ ਸਰਕਾਰ ਇਹ ਨਹੀਂ ਭੁੱਲੇ ਕਿ ਪੰਜਾਬ ਪੁਲਿਸ ਦੇ ਕੋਲ 81000 ਜਵਾਨਾਂ ਦੀ ਫੌਜ ਹੈ। ਇੱਥੇ ਪਾਕਿਸ‍ਤਾਨ ਦੀ ਹਰ ਨਾਪਾਕ ਕੋਸ਼ਿਸ਼ ਦਾ ਮੂੰਹਤੋੜ ਜਵਾਬ ਦਿਤਾ ਜਾਵੇਗਾ।