ਲੋਂਗੋਵਾਲ ਸਕੂਲ ਵੈਨ ਹਾਦਸੇ ’ਤੇ ਮੁੱਖ ਮੰਤਰੀ ਨੇ ਦਿੱਤੇ ਮਜਿਸਟ੍ਰੇਟ ਜਾਂਚ ਦੇ ਹੁਕਮ

ਏਜੰਸੀ

ਖ਼ਬਰਾਂ, ਪੰਜਾਬ

ਜਿਉਂ ਹੀ ਇਹ ਖ਼ਬਰ ਇਲਾਕੇ 'ਚ ਫੈਲੀ ਤਾਂ ਵੱਡੀ ਗਿਣਤੀ 'ਚ ਲੋਕ ਧਾਹਾਂ...

Longowal school van chief minister ordered magistrate inquiry

ਚੰਡੀਗੜ੍ਹ: ਲੋਂਗੋਵਾਲ ਵਿਚ ਸਕੂਲ ਵੈਨ ਵਿਚ ਅੱਗ ਲਗਣ ਕਾਰਨ ਜ਼ਿੰਦਾ ਸੜੇ ਚਾਰ ਬੱਚਿਆਂ ਦੀ ਘਟਨਾ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁਖ ਪ੍ਰਗਟਾਇਆ ਹੈ। ਇਸ ਦੇ ਨਾਲ ਉਹਨਾਂ ਨੇ ਘਟਨਾ ਦੀ ਮਜਿਸਟ੍ਰੇਟ ਜਾਂਚ ਦੇ ਆਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਇਸ ਮਾਮਲੇ ਵਿਚ ਜਾਂਚ ਤੋਂ ਬਾਅਦ ਆਰੋਪੀਆਂ ਵਿਰੁਧ ਸਖ਼ਤ ਕਾਰਵਾਈ ਕਰਨ ਦੀ ਗੱਲ ਕਹੀ ਹੈ।

ਦਸ ਦਈਏ ਕਿ ਅੱਜ ਇੱਥੇ ਇੱਕ ਪ੍ਰਾਈਵੇਟ ਸਕੂਲ ਦੀ ਵੈਨ ਨੂੰ ਅਚਾਨਕ ਅੱਗ ਲੱਗ ਜਾਣ ਕਾਰਨ 4 ਨੰਨ੍ਹੇ ਬੱਚਿਆਂ ਦੇ ਜਿਊਂਦੇ ਸੜ ਜਾਣ ਦਾ ਦੁੱਖਦਾਈ ਸਮਾਚਾਰ ਮਿਲਿਆ ਹੈ। 8 ਹੋਰਨਾਂ ਬੱਚਿਆਂ ਨੂੰ ਖੇਤਾਂ 'ਚ ਕੰਮ ਕਰਦੇ ਨੇੜਲੇ ਲੋਕਾਂ ਨੇ ਜੱਦੋ-ਜਹਿਦ ਕਰਕੇ ਜਿਊਂਦਾ ਬਚਾ ਲਿਆ ਹੈ।

ਮੌਕੇ 'ਤੇ ਜਾ ਕੇ ਦੇਖਿਆ ਤਾਂ ਚਾਰ ਬੱਚੇ ਜਿਨ੍ਹਾਂ ਦੀ ਉਮਰ 4 ਤੋਂ 5 ਸਾਲ ਤੱਕ ਹੋਵੇਗੀ, ਅੱਗ ਲੱਗਣ ਕਾਰਨ ਜਿਊਂਦਾ ਸੜ ਕੇ ਹੀ ਮਰ ਗਏ। ਉਨ੍ਹਾਂ ਦੀਆਂ ਲਾਸ਼ਾਂ ਨੂੰ ਦੇਖ ਕੇ ਹਰ ਕੋਈ ਭੁੱਬਾਂ ਮਾਰ ਉਠਿਆ।

ਜਿਉਂ ਹੀ ਇਹ ਖ਼ਬਰ ਇਲਾਕੇ 'ਚ ਫੈਲੀ ਤਾਂ ਵੱਡੀ ਗਿਣਤੀ 'ਚ ਲੋਕ ਧਾਹਾਂ ਮਾਰਦੇ ਘਟਨਾ ਵਾਲੀ ਥਾਂ 'ਤੇ ਪਹੁੰਚ ਗਏ ਅਤੇ ਆਪਣੇ ਆਪਣੇ ਬੱਚਿਆਂ ਨੂੰ ਲੱਭਣ 'ਚ ਜੁੱਟ ਗਏ। ਥਾਣਾ ਲੌਂਗੋਵਾਲ ਦੇ ਐੱਸ. ਐੱਚ. ਓ ਬਲਵੰਤ ਸਿੰਘ ਵੀ ਟੀਮ ਸਮੇਤ ਮੌਕੇ 'ਤੇ ਪੁੱਜੇ।

ਇਹ ਮੰਦਭਾਗੀ ਬੱਸ ਇੱਥੋਂ ਦੀ ਸਿੱਧ ਸਮਾਧਾਂ ਰੋਡ 'ਤੇ ਸਥਿਤ ਸਿਮਰਨ ਪਬਲਿਕ ਸਕੂਲ ਦੀ ਸੀ, ਜੋ ਬੱਚਿਆਂ ਨੂੰ ਛੁੱਟੀ ਹੋਣ ਉਪਰੰਤ ਲੌਂਗੋਵਾਲ ਵੱਲ ਘਰਾਂ 'ਚ ਛੱਡਣ ਲਈ ਜਾ ਰਹੀ ਸੀ। ਵੈਨ ਦੀ ਖਸਤਾ ਹਾਲਤ ਨੂੰ ਲੈ ਕੇ ਇੱਥੇ ਇਕੱਠੇ ਹੋਏ ਹਜ਼ਾਰਾਂ ਲੋਕਾਂ 'ਚ ਭਾਰੀ ਰੋਹ ਦੇਖਣ ਨੂੰ ਮਿਲਿਆ।                                                 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ   Facebook  ਤੇ ਲਾਈਕ Twitter  ਤੇ follow  ਕਰੋ।