DMU ਬਣੀ ਬਰਨਿੰਗ ਟ੍ਰੇਨ , ਚਾਲਕ ਨੇ ਆਪਣੀ ਸੂਝਬੂਝ ਨਾਲ ਅੱਗ ਤੇ ਕਾਬੂ ਪਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚਾਲਕ ਦੀ ਸੂਝ ਨਾਲ ਕਈ ਲੋਕਾਂ ਦੀ ਜਾਨ ਬਚੀ

Diesel Multi Unit Train

ਜਲੰਧਰ: ਡੀਜ਼ਲ ਮਲਟੀਪਲ ਯੂਨਿਟ ਰੇਲਗੱਡੀ ਦੇ ਚਾਲਕ ਦੀ ਸੂਝਬੂਝ  ਨਾਲ ਇੰਜਣ ਵਿਚ ਲੱਗੀ ਅੱਗ ਤੇ ਕਾਬੂ ਪਾਇਆ ਗਿਆ। ਟ੍ਰੇਨ ਚਾਲਕ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਹ ਜਲੰਧਰ ਤੋਂ ਪਠਾਨਕੋਟ ਲਈ ਡੀਐਮਯੂ ਟ੍ਰੇਨ ਲੈ ਕੇ ਜਾ ਰਿਹਾ ਸੀ ਕਿ ਕਾਲ਼ਾ ਬਕਰੇ ਦੇ ਕੋਲ ਪੁੱਜਣ ਉੱਤੇ ਉਸ ਨੇ ਇੰਜਣ ਵਿਚੋਂ ਧੂੰਆ ਨਿਕਲਦਾ ਵੇਖਿਆ। ਕੁਮਾਰ ਨੇ ਦੱਸਿਆ ਕਿ ਉਸਨੇ ਘਟਨਾ ਦੀ ਜਾਣਕਾਰੀ ਤੁਰੰਤ ਉੱਚ ਅਧਿਕਾਰੀਆਂ ਨੂੰ ਦਿੱਤੀ ਅਤੇ ਜਾਨ ਦੀ ਪਰਵਾਹ ਕੀਤੇ ਬਿਨਾਂ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਨ ਲੱਗਾ।

ਮੁੱਖ ਇੰਸਪੈਕਟਰ ਕੁਲਬੀਰ ਸਿੰਘ ਨੇ ਦੱਸਿਆ ਕਿ ਅੱਗ ਇੰਜਨ ਵਿੱਚ ਰੱਖੀਆਂ ਬੈਟਰੀਆਂ ਵਿਚ ਲੱਗੀ ਸੀ। ਉਨ੍ਹਾਂ ਨੇ ਦੱਸਿਆ ਕਿ ਚਾਲਕ ਨੇ ਇੰਜਣ ਵਿਚੋਂ ਧੂੰਆ ਨਿਕਲਦਾ ਵੇਖ ਉਨ੍ਹਾਂ ਨੂੰ ਸੂਚਤ ਕੀਤਾ ਜਿਸ ਤੋਂ ਬਾਅਦ ਰੇਲਗੱਡੀ ਨੂੰ ਭੋਗਪੁਰ ਰੇਲਵੇ ਸਟੇਸ਼ਨ ਉੱਤੇ ਪਹੁੰਚਾ ਕੇ ਇੰਜਣ ਨੂੰ ਬਾਕੀ ਡੱਬਿਆਂ ਤੋਂ ਵੱਖ ਕਰ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਅੱਗ ਉੱਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀ ਗੱਡੀ ਵੀ ਮੌਕੇ ਉੱਤੇ ਪਹੁੰਚ ਗਈ ਸੀ।  ਹੁਣੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚਲਿਆ ਹੈ ਪਰ ਚਾਲਕ ਦੀ ਸੂਝ ਨਾਲ ਕਈ ਲੋਕਾਂ ਦੀ ਜਾਨ ਬਚ ਗਈ ।