ਡੇਰਾਬਸੀ ਦੇ ਕਾਂਗਰਸੀ ਆਗੂ ਤੇ ਜਾਨਲੇਵਾ ਹਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚਾਰ ਨੌਜਵਾਨ ਗੋਲੀਆਂ ਮਾਰ ਕੇ ਹੋਏ ਫਰਾਰ

Lucky Chaudhary

ਡੇਰਾਬੱਸੀ- ਡੇਰਾਬੱਸੀ ਦੇ ਨੇੜਲੇ ਪਿੰਡ ਖੇੜੀ ਗੁੱਜਰਾਂ ਦੀ ਬਲਾਕ ਸੰਮਤੀ ਮੈਂਬਰ ਰੌਸ਼ਨੀ ਦੇਵੀ ਦੇ ਪੁੱਤਰ ਤੇ ਕਾਂਗਰਸੀ ਆਗੂ ਲੱਕੀ ਚੌਧਰੀ ਦੇ ਬੀਤੀ ਰਾਤ ਕਰੀਬ ਗਿਆਰਾਂ ਵਜੇ ਕੁਝ ਨੌਜਵਾਨ ਗੋਲੀਆਂ ਮਾਰ ਕੇ ਫਰਾਰ ਹੋ ਗਏ। ਘਟਨਾ ਪਿੰਡ ਤੋਂ ਥੋੜ੍ਹੀ ਦੂਰ ਪਿੰਡ ਮਾਹੀਵਾਲਾ ਦੀ ਮਾਰਕੀਟ ਨੇੜੇ ਵਾਪਰੀ। ਗੋਲੀਆਂ ਵੱਜਣ ਕਾਰਨ ਜ਼ਖ਼ਮੀ ਹੋਏ ਲੱਕੀ ਚੌਧਰੀ ਨੂੰ ਡੇਰਾਬਸੀ ਹਸਪਤਾਲ ਲਿਆਂਦਾ ਗਿਆ ਜਿੱਥੇ ਹਾਲਤ ਗੰਭੀਰ ਹੋਣ ਦੇ ਕਾਰਨ ਉਸ ਨੂੰ ਚੰਡੀਗੜ੍ਹ ਸੈਕਟਰ 32 ਹਸਪਤਾਲ ਰੈਫਰ ਕਰ ਦਿੱਤਾ ਗਿਆ।

ਲੱਕੀ ਚੌਧਰੀ ਤੇ ਕੁਲ ਪੰਜ ਗੋਲੀਆਂ ਲੱਗੀਆਂ ਦੋ ਗੋਲੀਆਂ ਪੇਟ ਚ ਇੱਕ ਸੱਜੇ ਪਾਸੇ ਛਾਤੀ ਦੇ ਉਪਰਲੇ ਹਿੱਸੇ ਵਿਚ ਇੱਕ ਸੱਜੇ ਮੋਡੇ ਉੱਤੇ ਤੇ ਇੱਕ ਗੋਲੀ ਸੱਜੀ ਬਾਂਹ ਉੱਤੇ ਵੱਜੀ। ਫਿਲਹਾਲ ਲੱਕੀ ਚੌਧਰੀ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।  ਫੱਟੜ ਲੱਕੀ ਚੌਧਰੀ ਨੇ ਪਿੰਡ ਦੇ ਹੀ ਚਾਰ ਨੌਜਵਾਨਾਂ ਤੇ ਉਸ ਨੂੰ  ਗੋਲੀਆਂ ਮਾਰਨ ਦੇ ਦੋਸ਼ ਲਗਾਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ।