ਦਰਦਨਾਕ ਤਸਵੀਰ! ਜਲੰਧਰ ’ਚ ਧੀ ਦੀ ਲਾਸ਼ ਮੋਢਿਆਂ ’ਤੇ ਚੁੱਕ ਸ਼ਮਸ਼ਾਨ ਘਾਟ ਪਹੁੰਚਿਆ ਬਜ਼ੁਰਗ ਪਿਓ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੇਸ਼ ਵਿਚ ਕਈ ਥਾਵਾਂ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਦੀਆਂ ਦਰਦਨਾਕ ਤਸਵੀਰਾਂ ਸਾਹਮਣੇ ਆ ਰਹੀਆਂ ਹਨ।

Man Carries Dead Body of His daughter On Shoulder

ਜਲੰਧਰ (ਸੋਮਾ ਹੰਸ): ਕੋਰੋਨਾ ਮਹਾਂਮਾਰੀ ਦੇ ਚਲਦਿਆਂ ਦੇਸ਼ ਵਿਚ ਹਾਲਾਤ ਇੰਨੇ ਭਿਆਨਕ ਹੋ ਗਏ ਕਿ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦੇ ਕਰੀਬੀ ਲੋਕ ਵੀ ਅੰਤਿਮ ਸਸਕਾਰ ਲਈ ਉਸ ਦੇ ਨੇੜੇ ਨਹੀਂ ਆ ਰਹੇ। ਦੇਸ਼ ਵਿਚ ਕਈ ਥਾਵਾਂ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਦੀਆਂ ਦਰਦਨਾਕ ਤਸਵੀਰਾਂ ਸਾਹਮਣੇ ਆ ਰਹੀਆਂ ਹਨ।

ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਰਾਮਨਗਰ ਤੋਂ ਅਜਿਹਾ ਹੀ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਬਜ਼ੁਰਗ ਪਿਓ ਅਪਣੀ 11 ਸਾਲਾ ਧੀ ਦੀ ਲਾਸ਼ ਨੂੰ ਮੋਢਿਆਂ ’ਤੇ ਚੁੱਕ ਕੇ ਲਿਜਾ ਰਿਹਾ ਸੀ।

ਇਸ ਵਿਅਕਤੀ ਦਾ ਨਾਂਅ ਦਲੀਪ ਕੁਮਾਰ ਹੈ, ਜੋ ਅਪਣੇ ਪੂਰੇ ਪਰਿਵਾਰ ਨਾਲ ਜਲੰਧਰ ਦੇ ਰਾਮਨਗਰ ਵਿਚ ਰਹਿ ਰਿਹਾ ਹੈ।  ਉਸ ਦੀਆਂ ਦੋ ਬੇਟੀਆਂ ਅਤੇ ਇੱਕ ਬੇਟਾ ਹੈ। ਕੁਝ ਸਮਾਂ ਪਹਿਲਾਂ ਉਸ ਦੀ ਇਕ ਧੀ, ਜਿਸ ਦਾ ਨਾਮ ਸੋਨੂੰ ਸੀ, ਅਚਾਨਕ ਬਿਮਾਰ ਹੋ ਗਈ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ।

ਇਸ ਦੌਰਾਨ ਉਸ ਨੂੰ ਜਲੰਧਰ ਤੋਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਲੜਕੀ ਦੀ ਮੌਤ ਤੋਂ ਬਾਅਦ ਜਦੋਂ ਉਸ ਦੇ ਅੰਤਿਮ ਸਸਕਾਰ ਕਰਨ ਦੀ ਗੱਲ ਆਈ ਤਾਂ ਕਿਸੇ ਨੇ ਵੀ ਮ੍ਰਿਤਕ ਦੇਹ ਨੂੰ ਮੋਢਾ ਨਹੀਂ ਦਿੱਤਾ। ਇਸ ਲਈ ਬਜ਼ੁਰਗ ਪਿਓ ਅਪਣੀ ਧੀ ਦੀ ਲਾਸ਼ ਨੂੰ ਮੋਢਿਆਂ ਉੱਤੇ ਚੁੱਕ ਕੇ ਸ਼ਮਸ਼ਾਨ ਘਾਟ ਲੈ ਕੇ ਗਿਆ ਤੇ ਉਸ ਦਾ ਅੰਤਿਮ ਸਸਕਾਰ ਕੀਤਾ।