ਕਿਸਾਨ ਝੋਨੇ ਦੀ ਫ਼ਸਲ ਬੀਜਣ ਲਈ ਸ਼ਸ਼ੋਪੰਜ 'ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨ ਨੂੰ ਫ਼ਸਲ ਵੇਚਣ ਦਾ ਹੀ ਨਹੀਂ ਸਗੋਂ ਉਸ ਦੀ ਕਾਸ਼ਤ ਵੇਲੇ ਵੀ ਸਰਕਾਰਾਂ ਅਤੇ ਸਰਮਾਏਦਾਰਾਂ ਵੱਲੋਂ ਪਾਏ ਜਾਂਦੇ ਮਾਨਸਿਕ ਦਬਾਅ......

Farmers Preparing Fields To Sow Paddy Crop

ਕਾਹਨੂੰਵਾਨ, : ਕਿਸਾਨ ਨੂੰ ਫ਼ਸਲ ਵੇਚਣ ਦਾ ਹੀ ਨਹੀਂ ਸਗੋਂ ਉਸ ਦੀ ਕਾਸ਼ਤ ਵੇਲੇ ਵੀ ਸਰਕਾਰਾਂ ਅਤੇ ਸਰਮਾਏਦਾਰਾਂ ਵੱਲੋਂ ਪਾਏ ਜਾਂਦੇ ਮਾਨਸਿਕ ਦਬਾਅ ਦੇ ਚੱਲਦਿਆਂ ਅਪਣੇ ਧੰਦੇ ਨਾਲ ਕਈ ਤਰਾਂ ਦੇ ਸਮਝੌਤੇ ਕਰਨੇ ਪੈਂਦੇ ਹਨ। ਕਿਸਾਨਾਂ ਨੂੰ ਡਰ ਹੈ ਕਿ ਲੇਟ ਬਿਜਾਈ ਵਾਲੇ ਝੋਨੇ ਦੀ ਕਟਾਈ ਵੇਲੇ ਵੀ ਮੰਡੀਆਂ 'ਚ ਨਮੀ ਦੇ ਬਹਾਨੇ ਲੱਗਦੇ ਕੀਮਤਾਂ ਦੇ ਕੱਟ ਅਤੇ ਲੇਬਰ ਦੀ ਸਿਰਦਰਦੀ ਵਧੇਗੀ ਜਦੋਂਕਿ ਕਿਸਾਨਾਂ ਦਾ Îਇਨ੍ਹਾਂ ਦਿਨਾਂ ਵਿੱਚ ਮੁੱਖ ਰੁਝੇਵਾਂ ਝੋਨੇ ਦੀ ਬਿਜਾਈ ਹੈ। 

ਮੀਡੀਆ ਵਿੱਚ ਸ਼ੈਲਰ ਮਾਲਕ ਐਸੋਸੀਏਸ਼ਨ ਵੱਲੋਂ ਬਕਾਇਦਾ ਇਸ਼ਤਿਹਾਰਬਾਜ਼ੀ ਕਰਕੇ ਕਿਸਾਨਾਂ ਨੂੰ ਸ਼ੈਲਰ ਮਾਲਕਾਂ ਦੇ ਧੰਦੇ ਨੂੰ ਮੁਨਾਫ਼ੇ ਵਾਲੀਆਂ ਕਿਸਮਾਂ ਬੀਜਣ ਦਾ ਸੰਦੇਸ਼ ਦਿੱਤਾ ਗਿਆ ਹੈ। ਇਸ ਕਰਕੇ ਕਿਸਾਨਾਂ ਵਿੱਚ ਬੇਚੈਨੀ ਵਾਲਾ ਮਾਹੌਲ ਹੈ। ਕਿਸਾਨ ਆਗੂ ਗੁਰਪ੍ਰਤਾਪ ਸਿੰਘ ਨੇ  ਕਿਹਾ ਕਿ ਕਿਸਾਨ ਨਿੱਜੀ ਤੌਰ 'ਤੇ ਬੀਜ ਤਿਆਰ ਕਰਨ ਵਾਲੇ ਡੀਲਰਾਂ ਅਤੇ ਹੋਰਨਾਂ ਸੂਬਿਆਂ ਦੀਆਂ ਯੂਨੀਵਰਸਿਟੀਆਂ ਦੇ ਬੀਜਾਂ ਨੂੰ ਵਰਤਦੇ ਹਨ। ਇਸ ਦਾ ਖ਼ਮਿਆਜ਼ਾ ਕਿਸਾਨ ਭੁਗਤਦੇ ਹਨ।

ਕਿਸਾਨ ਮਨਪ੍ਰੀਤ ਸਿੰਘ ਨੇ ਕਿਹਾ ਕਿ ਖੇਤੀ ਵਿਭਾਗ ਕਿਸਾਨ ਨੂੰ ਖੇਤੀ ਵਿਭਿੰਨਤਾ ਦੇ ਮਾਰਗ ਉੱਤੇ ਲੈ ਕੇ ਜਾਣ ਵਿੱਚ ਅਸਫਲ ਹੋਇਆ ਹੈ। ਇਸ ਲਈ ਕਿਸਾਨ ਝੋਨੇ ਦੀ ਫ਼ਸਲ ਹੋ ਕੇ ਰਹਿ ਗਏ ਹਨ ਜਿਸ ਦੇ ਚੱਲਦਿਆਂ ਸ਼ੈਲਰ ਮਾਲਕ ਅਤੇ ਪੰਜਾਬ ਸਰਕਾਰ ਕਿਸਾਨਾਂ ਦਾ ਮਿਲ ਕੇ ਸ਼ੋਸ਼ਣ ਕਰਦੇ ਹਨ।