ਡਾਕਟਰ ਨੂੰ ਭੈਣ ਵਿਆਹ ਲਈ ਛੁੱਟੀ ਨਾ ਮਿਲੀ, ਤਾਂ ਕੀਤੀ ਖ਼ੁਦਕੁਸ਼ੀ

ਏਜੰਸੀ

ਖ਼ਬਰਾਂ, ਪੰਜਾਬ

ਹਰਿਆਣਾ ਦੇ ਰੋਹਤਕ ਵਿਚ ਪੀਡੀਆਈ ਦੇ ਇਕ ਡਾਕਟਰ ਨੇ ਭੈਣ ਦੇ ਵਿਆਹ ਵਿਚ ਜਾਣ ਲਈ ਛੁੱਟੀ ਨਾ ਮਿਲਣ ਕਾਰਨ ਖੁਦਕੁਸ਼ੀ

Suicide Case

ਰੋਹਤਕ: ਹਰਿਆਣਾ ਦੇ ਰੋਹਤਕ ਵਿਚ ਪੀਡੀਆਈ ਦੇ ਇਕ ਡਾਕਟਰ ਨੇ ਭੈਣ ਦੇ ਵਿਆਹ ਵਿਚ ਜਾਣ ਲਈ ਛੁੱਟੀ ਨਾ ਮਿਲਣ ਕਾਰਨ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਕਰਨਾਟਕ ਦਾ ਰਹਿਣ ਵਾਲਾ ਹੈ। ਡਾਕਟਰ ਦੇ ਖ਼ੁਦਕੁਸ਼ੀ ਕਰਨ ਮਗਰੋਂ ਪੀਜੀਆਈ ਦੀ ਸਥਿਤੀ ਤਣਾਅਪੂਰਨ ਹੋ ਗਈ। ਰੈਜੀਡੈਂਸ ਡਾਕਟਰਾਂ ਨੇ ਪੀਡੀਆਈ ਵਿਚ ਕੰਮ ਕਰਨਾ ਬੰਦ ਕਰਕੇ ਹੜਤਾਲ ਕਰ ਦਿੱਤੀ। ਵਿਭਾਗ ਦੀ ਐਚਓਡੀ ਡਾ. ਗੀਤਾ ਗਠਵਾਲ ‘ਤੇ ਦਬਾਅ ਪਾਉਣ ਦੇ ਦੋਸ਼ ਲਗਾਏ ਹਨ। 

ਮਿਲੀ ਜਾਣਕਾਰੀ ਮੁਤਾਬਿਕ ਇਹ ਮਾਮਲਾ ਰੋਹਤਕ ਦੇ ਪੰਡਿਤ ਭਾਗਵਤ ਦਿਆਲ ਸ਼ਰਮਾ ਪੋਟ ਗ੍ਰੇਜੂਏਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ(ਪੀਜੀਆਈ) ਦਾ ਹੈ, ਜਿੱਥੇ 30 ਸਾਲਾਂ ਓਕਾਰ ਨਾਂ ਦੇ ਡਾਕਟਰ ਨੇ ਅਪਣੇ ਹੋਸਟਲ ਵਿਚ ਖੁਦਕੁਸ਼ੀ ਕਰ ਲਈ ਫਿਲਹਾਲ ਪੁਲਿਸ ਨੂੰ ਓਕਾਰ ਕੋਲੋਂ ਕੋਈ ਸੁਸਾਇਡ ਨੋਟ ਨਹੀਂ ਮਿਲਿਆ ਹੈ। ਮ੍ਰਿਤਕ ਦੇ ਸਾਥੀਆਂ ਨੇ ਦੱਸਿਆ ਕਿ ਓਕਾਰ ਦੀ ਭੈਣ ਦਾ ਵਿਆਹ 12 ਜੂਨ ਨੂੰ ਸੀ ਪਰ ਉਸ ਨੂੰ ਵਿਆਹ ਵਿਚ ਜਾਣ ਲਈ ਛੁੱਟੀ ਨਹੀਂ ਮਿਲੀ। ਵੀਰਵਾਰ ਸ਼ਾਮ ਜਦੋਂ ਲਗਪਗ ਸ਼ਾਮ 9.3 ਵਜੇ ਮ੍ਰਿਤਕ ਓਂਕਾਰ ਅਪਣੇ ਕਮਰੇ ਵਿਚ ਵਾਪਿਸ ਆਇਆ ਤੇ ਇਸ ਤੋਂ ਬਾਅਦ ਰਾਤ 10 ਵਜੇ ਜਦੋਂ ਉਸ ਦੇ ਇਕ ਸਾਥੀ ਨੇ ਗੇਟ ਖੋਲ੍ਹਿਆਂ ਤਾਂ ਡਾ.ਓਂਕਾਰ ਨੇ ਕਮਰੇ ਵਿਚ ਫਾਹਾ ਲਿਆ ਹੋਇਆ ਸੀ।

ਦੱਸ ਦਈਏ ਕਿ ਰੈਜੀਡੈਂਸ ਡਾਕਟਰਾਂ ਨੇ ਸ਼ੁੱਕਰਵਾਰ ਦੇਰ ਸ਼ਾਮ ਕੈਂਡਲ ਮਾਰਚ ਕੱਢਿਆ ਅਤੇ ਕੈਂਪਸ ਵਿਚ ਐਚਓਡੀ ਦੇ ਘਰ ਤੋਂ ਬਾਹਰ ਓਂਕਾਰ ਦੀ ਫੋਟੋ ਰੱਖ ਕੇ ਸ਼ਰਧਾਂਜ਼ਲੀ ਦਿੱਤੀ। ਇਸ ਤੋਂ ਇਲਾਵਾ ਦੇਸ਼ ਭਚ ਵਿਚ ਡਾਕਟਰਾਂ ਦੀ ਹੜਤਾਲ ਇਸ ਸਮੇਂ ਚਰਚਾ ਦਾ ਵਿਸਾ ਬਣਿਆ ਹੋਇਆ ਹੈ। ਬੰਗਾਲ ਵਿਚ ਲਗਾਤਾਰ ਪੰਜਵੇਂ ਦਿਨ ਵੀ ਡਾਕਟਰਾਂ ਦੀ ਹੜਤਾਲ ਜਾਰੀ ਹੈ। ਬੰਗਾਲ ਦੇ ਡਾਕਟਰਾਂ ਦੀ ਹੜਤਾਲ ਨੂੰ ਹੜਤਾਲ ਨੂੰ ਦੇਸ਼ ਭਰ ਦਾ ਸਮਰਥਨ ਮਿਲ ਰਿਹਾ ਹੈ।