National ਪੱਧਰ 'ਤੇ ਖੇਡਣ ਵਾਲੇ ਖਿਡਾਰੀਆਂ ਦੇ ਪਿੰਡ ਦੀ Panchayat ਨੇ ਕੀਤਾ ਖੇਡ ਦਾ ਮੈਦਾਨ ਨਿਲਾਮ!

ਏਜੰਸੀ

ਖ਼ਬਰਾਂ, ਪੰਜਾਬ

ਉਹਨਾਂ ਨੇ ਪੰਚਾਇਤ ਨੂੰ ਬੇਨਤੀ ਕੀਤੀ ਹੈ ਕਿ ਉਹਨਾਂ...

National Players Play ground Panchayat Punjab Sarkar

ਫਾਜ਼ਿਲਕਾ: ਜਿੱਥੇ ਇਕ ਪਾਸੇ ਪੰਜਾਬ ਸਰਕਾਰ ਨੌਜਵਾਨਾਂ ਦੀ ਜਵਾਨੀ ਬਚਾਉਣ ਲਈ ਉਹਨਾਂ ਨੂੰ ਨਸ਼ਿਆਂ ਤੋਂ ਤੋੜ ਕੇ ਖੇਡਾਂ ਵੱਲ ਲੈ ਜਾ ਰਹੀ ਹੈ ਤਾਂ ਉੱਥੇ ਹੀ ਦੂਜੇ ਪਾਸੇ ਜ਼ਿਲ੍ਹਾ ਫਾਜ਼ਿਲਕਾ ਵਿਚ ਪੈਂਦੇ ਪਿੰਡ ਤਰੋਵੜੀ ਵਿਚ ਪੰਚਾਇਤ ਰਾਹੀਂ ਪੰਚਾਇਤੀ ਆਮਦਨ ਵਧਾਉਣ ਲ਼ਈ ਨਿਲਾਮੀ ਵਾਸਤੇ ਵਾਅ ਦਿੱਤਾ ਗਿਆ।

ਪਿੰਡ ਦੇ ਕ੍ਰਿਕਟ ਨੈਸ਼ਨਲ ਪਲੇਅਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਸਿਆ ਕਿ ਉਹਨਾਂ ਦੇ ਪਿੰਡ ਵਿਚ 3 ਸਾਲ ਪਹਿਲਾਂ ਬੱਚਿਆਂ ਦੇ ਖੇਡਣ ਲਈ ਗ੍ਰਾਉਂਡ ਛੱਡਿਆ ਗਿਆ ਸੀ। ਹੁਣ ਉਸ ਨੂੰ ਮੌਜੂਦਾ ਪੰਚਾਇਤ ਨੇ ਅਪਣੀ ਆਮਦਨੀ ਲ਼ਈ ਵਾਅ ਦਿੱਤਾ ਹੈ। ਮੌਜੂਦਾ ਪੰਚਾਇਤ ਨੇ ਅਪਣੀ ਆਮਦਨੀ ਲਈ ਇਸ ਨੂੰ ਵਾਅ ਦਿੱਤਾ ਹੈ ਜਿਸ ਤੇ ਪਿੰਡ ਵਾਸੀਆਂ ਨੇ ਰੋਸ ਪ੍ਰਗਟ ਕੀਤਾ ਹੈ।

ਉਹਨਾਂ ਨੇ ਪੰਚਾਇਤ ਨੂੰ ਬੇਨਤੀ ਕੀਤੀ ਹੈ ਕਿ ਉਹਨਾਂ ਨੂੰ ਗ੍ਰਾਉਂਡ ਵਾਪਸ ਕੀਤਾ ਜਾਵੇ ਕਿਉਂ ਕਿ ਆਸ ਪਾਸ ਹੋਰ ਕੋਈ ਗ੍ਰਾਉਂਡ ਨਹੀਂ ਹੈ। ਇੱਥੇ ਹਰ ਸਕੂਲੀ ਬੱਚੇ ਵੀ ਖੇਡਣ ਆਉਂਦੇ ਹਨ। ਗ੍ਰਾਉਂਡ ਦੀ ਜ਼ਮੀਨ ਠੇਕੇ ਤੇ ਦਿੱਤੀ ਜਾ ਰਹੀ ਹੈ ਜੋ ਕਿ ਲੋਕਾਂ ਨਾਲ ਸਰਾਸਰ ਧੱਕਾ ਹੈ।

ਉੱਥੇ ਹੀ ਹੋਰ ਖਿਡਾਰੀਆਂ ਨੇ ਦਸਿਆ ਕਿ ਉਹਨਾਂ ਨੇ ਇਸ ਗ੍ਰਾਉਂਡ ਵਿਚ ਹੀ ਖੇਡ ਕੇ ਮੈਡਲ ਹਾਸਲ ਕੀਤੇ ਹਨ। ਪਰ ਹੁਣ ਮੌਜੂਦਾ ਪੰਚਾਇਤ ਅਪਣੀ ਆਮਦਨੀ ਲਈ ਇਸ ਨੂੰ ਠੇਕੇ ਤੇ ਦੇਣਾ ਚਾਹੁੰਦੀ ਹੈ। ਸਾਬਕਾ ਪੰਚਾਇਤ ਨੇ ਮਤਾ ਪਾ ਕੇ ਇਸ ਗ੍ਰਾਉਂਡ ਨੂੰ ਬੱਚਿਆਂ ਲਈ ਤਿਆਰ ਕਰਵਾਇਆ ਸੀ ਪਰ ਮੌਜੂਦਾ ਪੰਚਾਇਤ ਇਸ ਤੇ ਜ਼ਬਰੀ ਹੱਕ ਜਤਾਉਣਾ ਚਾਹੁੰਦੀ ਹੈ।

ਉਹਨਾਂ ਖਿਡਾਰੀਆਂ ਦੀ ਮੰਗ ਇਹੀ ਹੈ ਕਿ ਮੌਜੂਦਾ ਪੰਚਾਇਤ ਤੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਗ੍ਰਾਉਂਡ ਵਾਪਸ ਕੀਤਾ ਜਾਵੇ। ਉੱਥੇ ਹੀ ਸਾਬਕਾ ਸਰਪੰਚ ਨੇ ਕਿਹਾ ਕਿ ਉਸ ਸਮੇਂ ਬੱਚਿਆਂ ਨੂੰ ਖੇਡਣ ਵਿਚ ਦਿੱਕਤ ਆਉਂਦੀ ਸੀ ਕਿ ਉਹ ਅਪਣੀਆਂ ਖੇਡਾਂ ਦੀ ਤਿਆਰੀ ਕਿੱਥੇ ਕਰਨ। ਇਸ ਲਈ ਬੱਚਿਆਂ ਦੀ ਇਸ ਲੋੜ ਨੂੰ ਮੁੱਖ ਰੱਖਦੇ ਹੋਏ ਗ੍ਰਾਉਂਡ ਦਿੱਤਾ ਗਿਆ ਸੀ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।