ਗ਼ਰੀਬ ਕਿਸਾਨ ਦੀ ਮੱਦਦ ਲਈ ਸਮਾਜ ਸੇਵੀ ਆਏ ਅੱਗੇ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਕਿਸਾਨ ਨੂੰ ਮੱਝਾਂ ਖਰੀਦਣ ਲਈ ਇਕ ਲੱਖ ਦੀ ਰਾਸੀ ਕੀਤੀ ਭੇਂਟ....

Poor Farmer

ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਬਸਤੀ ਰਾਮ ਲਾਲ ਵਿਖੇ ਬੀਤੀ ਅੱਠ ਜੁਲਾਈ ਨੂੰ ਬੇ ਜ਼ਮੀਨੇ ਅਤੇ ਦੁੱਧ ਵੇਚ ਕੇ ਘਰ ਦਾ ਗੁਜਾਰਾ ਕਰਨ ਵਾਲੇ ਪਸ਼ੂ ਪਾਲਕ ਸੂਬਾ ਸਿੰਘ ਤੇ ਉਸ ਸਮੇ ਕਹਿਰ ਵਾਪਰ ਗਿਆ ਸੀ ਜਦੋਂ ਜ਼ਹਿਰੀਲਾ ਚਾਰਾ ਖਾਣ ਨਾਲ ਕਿਸਾਨ ਦੀਆਂ ਪੰਜ ਮੱਝਾਂ ਮਰਨ ਨਾਲ ਉਸ ਦਾ ਲੱਖਾ ਰੁਪਏ ਦਾ ਨੁਕਸਾਨ ਹੋ ਗਿਆ। ਇਸ ਘਟਨਾ ਨੂੰ ਰੋਜਾਨਾ ਸਪੋਕਸਮੈਨ ਅਖਬਾਰ ਵੱਲੋ ਬੜੀ ਪ੍ਰਮੁੱਖਤਾ ਦੇ ਨਾਲ ਛਾਪਿਆ ਗਿਆ ਸੀ ਜਿਸ ਦੇ ਸਬੰਧ ‘ਚ ਸਮਾਜ ਸੇਵੀ ਵਿਅਕਤੀਆਂ ਵੱਲੋ ਇਸ ਗਰੀਬ ਕਿਸਾਨ ਦੀ ਮਦਦ ਲਈ ਅੱਗੇ ਆਏ।

ਦੱਸ ਇਹ ਵੀ ਦਈਏ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਪਿੰਡ ਬਸਤੀ ਰਾਮ ਲਾਲ ਵਿਖੇ ਪਸ਼ੂ ਪਾਲਣ ਦਾ ਧੰਦਾ ਕਰ ਰਹੇ ਕਿਸਾਨ ਸੂਬਾ ਸਿੰਘ ਪੁੱਤਰ ਬਹਾਲ ਸਿੰਘ ਦੀਆਂ 5 ਮੱਝਾਂ ਜ਼ਹਿਰੀਲਾ ਖਾਣਾ ਖਾਣ ਕਾਰਨ ਮਰ ਗਈਆਂ ਸਨ। ਇਹਨਾ ਮਰੀਆਂ ਮੱਝਾਂ ਦੇ ਸਬੰਧ ਵਿਚ 'ਰੋਜ਼ਾਨਾ ਸਪੋਕਸਮੈਨ’ ਵਿਚ ਲੱਗੀ ਖ਼ਬਰ ਨੂੰ ਪੜ੍ਹ ਕੇ ਕਈ ਸਮਾਜ਼ ਸੇਵੀ ਜਥੇਬੰਦੀਆਂ ਦੇ ਮਨ ਵਿਚ ਦਇਆ ਭਾਵਨਾ ਜਾਗੀ ਅਤੇ ਉਹ ਪੀੜ੍ਹਤ ਕਿਸਾਨ ਸੂਬਾ ਸਿੰਘ ਦੀ ਮਦਦ ਲਈ ਤਿਆਰ ਹੋਈਆਂ। ਅੱਜ ਸਮਾਜ ਸੇਵੀ ਆਗੂ ਜਸਬੀਰ ਸਿੰਘ ਕੰਬੋਜ਼ ਮਮਦੋਟ,

ਰਾਜੇਸ਼ ਧਵਨ ਮਮਦੋਟ ਅਤੇ ਅੰਗਰੇਜ਼ ਸਿੰਘ ਪਿੰਡ ਕੜਮਿਆਂ ਆਦਿ ਨੇ ਮਿਲ ਕੇ ਸੁਰਿੰਦਰ ਸਿੰਘ ਲਾਡੀ ਸਰਹਾਲੀ ਜਲੰਧਰ ਜੋ ਕਿ ਯੂਐੱਸਏ ਦੇ ਵਸਨੀਕ ਹਨ,ਉਨ੍ਹਾਂ ਦਾ ਸਹਿਯੋਗ ਲੈਂਦਿਆਂ ਹੋਇਆ ਸੁਰਿੰਦਰ ਸਿੰਘ ਐਨਆਰਆਈ ਦੁਆਰਾ ਭੇਜਿਆ ਗਿਆ ਇਕ ਲੱਖ ਰੁਪਇਆ ਕਿਸਾਨ ਸੂਬਾ ਸਿੰਘ ਪਿੰਡ ਬਸਤੀ ਰਾਮ ਲਾਲ ਵਿਖੇ ਪਹੁੰਚ ਕੇ ਪਿੰਡ ਦੇ ਨੰਬਰਦਾਰ ਸਿਮਰਨ ਸਿੱਧੂ ਅਤੇ ਹੋਰ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਦਿੱਤਾ ਗਿਆ।

ਇਸ ਮੌਕੇ 'ਤੇ ਅੱਖਾਂ ਵਿਚ ਉਮੀਦ ਦੇ ਹੰਝੂ ਲੈ ਸੂਬਾ ਸਿੰਘ ਨੇ ਸਮਾਜ ਸੇਵੀ ਵੀਰਾਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਦੂਜੇ ਪਾਸੇ ਪਿੰਡ ਦੇ ਨੰਬਰਦਾਰ ਅਤੇ ਪਿੰਡ ਵਾਸੀਆਂ ਨੇ ਆਏ ਹੋਏ ਸਮਾਜ ਸੇਵੀਆਂ ਨੂੰ ਇਸ ਗਰੀਬ ਦੀ ਮੱਦਦ ਕਰਨ ਕਰਕੇ ਸ਼ੁੱਭ ਇਸ਼ਾਵਾਂ ਦਿੱਤੀਆਂ। ਉਕਤ ਸਮਾਜ ਸੇਵੀ ਆਗੂਆ ਨੇ ਕਿਹਾ ਕਿ ਲੋੜਵੰਦਾ ਦੀ ਮਦਦ ਕਰਨਾ ਸਾਡਾ ਫ਼ਰਜ ਹੈ ਤੇ ਅੱਗੇ ਤੋ ਵੀ ਅਜਿਹੇ ਕਾਰਜ ਜਾਰੀ ਰਹਿਨਗੇ। ਇਸ ਮੌਕੇ ਦੇਵਾ ਸਿੰਘ,ਬਾਬਾ ਹਰਸਾ ਸਿੰਘ,ਬਲਬੀਰ ਸਿੰਘ ਜੋਸਨ ਇੰਚਾਰਜ ਸਪੋਕਸਮੈਨ ਫਿਰੋਜਪੁਰ,ਮਨਿੰਦਰ ਸਿੰਘ,ਸੰਪੂਰਨ ਸਿੰਘ ਆਦਿ ਹਾਜਰ ਸਨ।