ਅਟਾਰੀ ਸਰਹੱਦ 'ਤੇ ਮਨਾਇਆ 77ਵਾਂ ਸੁਤੰਤਰਤਾ ਦਿਵਸ, ਬੀਐਸਐਫ ਨੇ ਪਾਕਿ ਰੇਂਜਰਾਂ ਨੂੰ ਦਿਤੀ ਵਧਾਈ
ਦੋਵਾਂ ਦੇਸ਼ਾਂ ਦੇ ਅਧਿਕਾਰੀ ਜ਼ੀਰੋ ਲਾਈਨ 'ਤੇ ਇਕ ਦੂਜੇ ਨੂੰ ਵੰਡੀ ਮਿਠਾਈ
ਅੰਮ੍ਰਿਤਸਰ: ਭਾਰਤ ਨੇ 77ਵਾਂ ਆਜ਼ਾਦੀ ਦਿਵਸ ਅੰਮ੍ਰਿਤਸਰ ਦੇ ਅਟਾਰੀ-ਵਾਹਗਾ ਸਰਹੱਦ 'ਤੇ ਮਨਾਇਆ। ਦੋਸਤੀ ਦਾ ਹੱਥ ਵਧਾਉਂਦੇ ਹੋਏ ਭਾਰਤ ਨੇ ਸੋਮਵਾਰ ਨੂੰ ਪਾਕਿ ਰੇਂਜਰਸ ਨੂੰ ਸੁਤੰਤਰਤਾ ਦਿਵਸ 'ਤੇ ਵਧਾਈ ਦਿਤੀ। ਅਟਾਰੀ ਸਰਹੱਦ 'ਤੇ ਦੁਪਹਿਰ ਕੁਝ ਸਮੇਂ ਲਈ ਦੋਵਾਂ ਦੇਸ਼ਾਂ ਨੇ ਆਪੋ-ਆਪਣੇ ਗੇਟ ਖੋਲ੍ਹੇ ਅਤੇ ਜ਼ੀਰੋ ਲਾਈਨ 'ਤੇ ਸੀਨੀਅਰ ਅਧਿਕਾਰੀਆਂ ਨੇ ਮੁਲਾਕਾਤ ਕੀਤੀ।
ਇਹ ਵੀ ਪੜ੍ਹੋ: ਗੁਰਦਾਸਪੁਰ 'ਚ ਸਾਬਕਾ ਫੌਜੀ ਨੇ ਬਜ਼ੁਰਗ ਨੂੰ ਮਾਰੀ ਗੋਲੀ, ਹਾਲਤ ਨਾਜ਼ੁਕ
ਬੀਐਸਐਫ ਦੇ ਸੀਨੀਅਰ ਅਧਿਕਾਰੀਆਂ ਨੇ ਪਾਕਿ ਰੇਂਜਰਾਂ ਨੂੰ ਮਠਿਆਈਆਂ ਦਿਤੀਆਂ। ਇਸ ਦੇ ਨਾਲ ਹੀ ਪਾਕਿ ਰੇਂਜਰਾਂ ਨੇ ਬੀਐਸਐਫ ਨੂੰ ਮਠਿਆਈ ਦੇ ਕੇ ਧੰਨਵਾਦ ਵੀ ਕੀਤਾ। ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਸਰਹੱਦ ਦੀ ਰਾਖੀ ਕਰ ਰਹੇ ਦੋਵਾਂ ਦੇਸ਼ਾਂ ਦੇ ਜਵਾਨਾਂ ਨੇ ਵੀ ਮਠਿਆਈਆਂ ਦੇ ਕੇ ਅਤੇ ਹੱਥ ਹਿਲਾ ਕੇ ਇਕ ਦੂਜੇ ਦਾ ਸਵਾਗਤ ਕੀਤਾ। ਇਸ ਦੇ ਨਾਲ ਹੀ ਦੋਹਾਂ ਦੇਸ਼ਾਂ 'ਚ ਸ਼ਾਂਤੀ ਦੀ ਕਾਮਨਾ ਵੀ ਕੀਤੀ ਗਈ।
ਇਹ ਵੀ ਪੜ੍ਹੋ: ਕਪੂਰਥਲਾ 'ਚ ਸਵਾਰੀਆਂ ਨਾਲ ਭਰੀ PRTC ਦੀ ਬੱਸ ਪਲਟੀ, ਸਵਾਰੀਆਂ ਨੂੰ ਲੱਗੀਆਂ ਸੱਟਾਂ
ਭਾਰਤ ਅਤੇ ਪਾਕਿਸਤਾਨ ਦੇ ਜਵਾਨ ਨਾ ਸਿਰਫ਼ ਸੁਤੰਤਰਤਾ ਦਿਵਸ ਜਾਂ ਗਣਤੰਤਰ ਦਿਵਸ 'ਤੇ ਸਰਹੱਦ 'ਤੇ ਮਠਿਆਈਆਂ ਦਾ ਆਦਾਨ-ਪ੍ਰਦਾਨ ਕਰਦੇ ਹਨ, ਬਲਕਿ ਦੋਵਾਂ ਦੇਸ਼ਾਂ ਵਿਚ ਮਨਾਏ ਜਾਂਦੇ ਵੱਡੇ ਤਿਉਹਾਰਾਂ 'ਤੇ ਵੀ ਵਧਾਈ ਦਿੰਦੇ ਹਨ।