2 ਫੁੱਟ 8 ਇੰਚ ਦੀ ਲੜਕੀ ਨੇ ਕਿਹਾ 'ਅਸੀਂ ਨਹੀਂ ਕਿਸੇ ਤੋਂ ਘੱਟ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਸੀਂ ਹਾਂ ਪ੍ਰਮਾਤਮਾ ਦਾ ਇੱਕ ਵੱਖਰਾ ਤੋਹਫ਼ਾ: ਅਨਮੋਲ ਬੇਰੀ

Anmol Beri

ਫਿਰੋਜ਼ਪੁਰ: ਇੱਕ ਦਿਨ ਲਈ ਫਿਰੋਜ਼ਪੁਰ ਦੀ ਡੀ.ਸੀ ਬਣੀ ਛੋਟੇ ਕੱਦ ਪਰ ਵੱਡੇ ਹੌਂਸਲੇ ਵਾਲੀ 'ਅਨਮੋਲ ਬੇਰੀ' ਨੇ ਨਸ਼ਿਆਂ ਤੋਂ ਦੂਰ ਰਹਿਣ ਲਈ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਜ਼ਿੰਦਗੀ ਬਹੁਤ ਕੀਮਤੀ ਹੈ ਅਤੇ ਇਸ ਨੂੰ ਨਸ਼ੇ ਦੇ ਦਲਦਲ ਵਿੱਚ ਧਕੇਲਣਾ ਨਹੀਂ ਚਾਹੀਦਾ। ਇਸ ਦੇ ਨਾਲ ਉਸ ਨੇ ਸਰੀਰਕ ਤੌਰ ਤੇ ਅਸਮਰੱਥ ਬੱਚਿਆਂ ਨੂੰ ਕਿਹਾ ਕਿ, 'ਅਸੀਂ ਪ੍ਰਮਾਤਮਾ ਦਾ ਇਕ ਅਲੱਗ ਤੋਹਫ਼ਾ ਹਾਂ, ਅਪਣੇ ਆਪ ਨੂੰ ਇਸੇ ਤੋਂ ਘੱਟ ਨਾ ਸਮਝੋ, ਬਲਕਿ ਆਪਣਾ ਹੌਂਸਲਾ ਬਰਕਰਾਰ ਰੱਖੋ ।

ਇੱਕ ਗੱਲ ਤਾਂ ਹੈ ਕਿ ਉਡਾਣ ਹਮੇਸ਼ਾ ਹੌਂਸਲਿਆਂ ਨਾਲ ਹੀ ਹੁੰਦੀ ਹੈ। ਜੋ ਕਿ ਇਸ ਲੜਕੀ ਨੇ ਸਾਬਿਤ ਕਰ ਦਿਖਾਇਆ ਹੈ। ਫਿਲਹਾਲ ਅਨਮੋਲ ਨੇ IAS ਅਫਸਰ ਬਣਨ ਲਈ ਕਮਰ ਕੱਸ ਲਈ ਹੈ ਅਤੇ ਉਸ ਦੇ ਇਰਾਦੇ ਵੀ ਕਿਸੇ ਚੱਟਾਨ ਤੋਂ ਘੱਟ ਮਜ਼ਬੂਤ ਨਹੀਂ। ਹੁਣ ਦੇਖਣਾ ਇਹ ਹੈ ਕਿ ਅਨਮੋਲ ਇਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਕਿਹੜੀਆਂ ਕਿਹੜੀਆਂ ਚੁਣੌਤੀਆਂ ਨੂੰ ਸਰ ਕਰਦੀ ਹੈ

ਦੇਖੋ ਵੀਡੀਓ: 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।