ਪੰਜਾਬ ਵਿਚ ਵਧ ਰਹੇ ਸੜਕ ਹਾਦਸੇ-ਕਾਰਨ ਤੇ ਉਪਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੜਕਾਂ ‘ਤੇ ਵਧ ਰਹੀ ਮੋਟਰ ਗੱਡੀਆਂ ਦੀ ਗਿਣਤੀ ਕਾਰਨ ਆਏ ਦਿਨ ਹਾਦਸਿਆਂ ਦਾ ਗਰਾਫ਼

Accident

ਚੰਡੀਗੜ੍ਹ: ਸੜਕਾਂ ‘ਤੇ ਵਧ ਰਹੀ ਮੋਟਰ ਗੱਡੀਆਂ ਦੀ ਗਿਣਤੀ ਕਾਰਨ ਆਏ ਦਿਨ ਹਾਦਸਿਆਂ ਦਾ ਗਰਾਫ਼ ਵੀ ਉੱਚਾ ਹਹੁੰਦਾ ਜਾ ਰਿਹਾ ਹੈ। ਜੇਕਰ ਸਿਰਫ਼ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਹਰ ਰੋਜ਼ 10 ਤੋਂ 15 ਵਿਅਕਤੀ ਸੜਕ ਹਾਦਸਿਆਂ ਵਿਚ ਜਾਨਾਂ ਗੁਆਉਂਦੇ ਹਨ ਅਤੇ ਲਗਪਗ 20 ਤੋਂ 25 ਵਿਅਕਤੀ ਗੰਭੀਰ ਫੱਟੜ ਹੁੰਦੇ ਹਨ। ਸੜਕ ਹਾਦਸਿਆਂ ਦੇ ਕਈ ਕਾਰਨ ਹਨ।

ਜਿਨ੍ਹਾਂ ਵਿਚ ਨਸ਼ਾ ਕਰਕੇ ਗੱਡੀ ਚਲਾਉਣੀ, ਸੜਕੀ ਨਿਯਮਾਂ ਦਾ ਪਾਲਣ ਨਾ ਕਰਨਾ, ਮੋਬਾਇਲ ਫੋਨ ਦੀ ਰਵਤੋਂ, ਉਨੀਂਦਰੇ ਵਿਚ ਗੱਡੀ ਚਲਾਉਣਾ, ਅਵਾਰਾ ਪਸ਼ੂ ਦਾ ਅੱਗੇ ਆ ਜਾਣਾ ਤੇ ਕਾਹਲ ਵਿਚ ਗੱਡੀ ਚਲਾਉਣਾ ਆਦਿ ਪ੍ਰਮੁੱਖ ਹਨ। ਛੋਟੀਆਂ-ਛੋਟੀਆਂ ਗਲਤੀਆਂ ਵੱਡੇ ਹਾਦਸਿਆਂ ਦਾ ਕਾਰਨ ਬਣ ਜਾਂਦੀਆਂ ਹਨ। ਆਮ ਲੋਕ ਵੀ ਇਸ ਪਾਸੇ ਕੋਈ ਬਹਿਤੇ ਸੰਜੀਦਾ ਨਜ਼ਰ ਨਹੀਂ ਆ ਰਹੇ।

ਸ਼ਹਿਰਾਂ ਅਤੇ ਪਿੰਡਾਂ ਵਿਚ ਛੋਟੇ-ਛੋਟੇ ਮੁੰਡੇ-ਕੁੜੀਆਂ ਬਿਨਾਂ ਗਿਅਰੋਂ ਸਕੂਟਰੀਆਂ ਚੁੱਕੀ ਫਿਰਦੇ ਆਮ ਹੀ ਨਜ਼ਰੀਂ ਪੈਂਦੇ ਹਨ। ਕੀ ਇਨ੍ਹਾਂ ਦੇ ਮਾਪਿਆਂਨੂੰ ਇਸ ਗੱਲ ਦਾ ਇਲਮ ਹਨੀਂ ਹੈ ਕਿ ਉਨ੍ਹਾਂ ਦੇ ਬੱਚੇ ਨੂੰ ਟ੍ਰੈਫ਼ਿਕ ਨਿਯਮਾਂ ਦੀ ਕੋਈ ਜਾਣਕਾਰੀ ਨਹੀਂ ਹੈ ਅਤੇ ਇਹ ਹਾਦਸੇ ਦੇ ਜੋਖਮ ਤੋਂ ਬੇਖ਼ਬਰ ਹੋ ਖਿਡੌਣਿਆਂ ਵਾਂਗ ਵਾਹਨ ਚੁੱਕੀ ਫਿਰਦੇ ਹਨ? ਪੰਜਾਬ ਦੇ ਵਸਨੀਕ ਚੰਡੀਗੜ੍ਹ ਦੀ ਹਦੂਦ ਵਿਚ ਦਾਖਲ ਹੁੰਦਿਆਂ ਹੀ ਬੀਬੇ ਰਾਣੇ ਬਣ ਕੇ ਸੀਟ ਬੈਲਟਾਂ ਕੱਸ ਲੈਂਦੇ ਹਨ। ਸਾਨੂੰ ਆਪਣੀ ਹੀ ਜ਼ਿੰਦਗੀ ਦੀ ਸੁਰੱਖਿਆ ਲਈ ਬਾਹਰੀ ਸਖ਼ਤੀ ਹੀ ਲੋੜ ਕਿਉਂ ਪੈਂਦੀ ਹੈ?